Punjab news

ਆਹ ਦੇਖੋ ਕਿਵੇਂ ਕੀਤੀ ਵਿਚਾਰੇ ਦੁਕਾਨਦਾਰਾਂ ਨਾਲ ਧੱਕੇ -ਸ਼ਾਹੀ , ਢਹਿ -ਢੇਰੀ ਕ.ਰ.ਤੀ ਸਾਲਾਂ ਦੀ ਮਿਹਨਤ ਹੁਣ ਪ੍ਰਸ਼ਾਸਨ ਤੋਂ ਕਰ ਰਹੇ ਨੇ ਇਨਸਾਫ਼ ਦੀ ਮੰਗ !

ਐਂਕਰ ਨਾਭਾ ਗੇਟ ਸੰਗਰੂਰ ਵਿਖੇ ਦੇਰ ਰਾਤ ਦੋ ਦੁਕਾਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਟਰਾਲੀ ਦੀ ਮਦਦ ਦੇ ਨਾਲ ਦੁਕਾਨਾਂ ਨੂੰ ਢਹਿ ਢੇਰੀ ਕਰ ਦਿੱਤਾ|  ਜਦੋਂ ਸਵੇਰੇ ਦੁਕਾਨ ਦਾਰ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਆਪਣੇ ਆਂਡਿਆਂ ਗਵਾਂਢੀਆਂ ਨੂੰ ਲੈ ਕੇ ਥਾਣਾ ਸਿਟੀ ਸੰਗਰੂਰ ਵਿਖੇ ਰਿਪੋਰਟ ਲਿਖਾਉਣ ਦੇ ਲਈ ਪਹੁੰਚ ਗਏ ਇਸ ਦੇ ਬਾਵਜੂਦ ਜਦੋਂ ਦੁਕਾਨਦਾਰ ਫਿਰ ਤੋਂ ਦੁਕਾਨ ਦੀ ਉਸਾਰੀ ਕਰਨ ਲੱਗਿਆ ਤਾਂ ਪੁਲਿਸ ਨੇ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਹੰਗਾਮਾ ਇੱਥੇ ਤੱਕ ਵਧ ਗਿਆ ਕਿ ਲੋਕਾਂ ਨੇ ਨਾਰੇਬਾਜੀ ਅਤੇ ਸੜਕ ਜਾਮ ਕਰ ਦਿੱਤੀ ਲੋਕਾਂ ਦਾ ਕਹਿਣਾ ਕੀ 1983 ਤੋਂ ਇਸ ਜਗਹਾ ਦੇ ਉੱਤੇ ਦੁਕਾਨਾਂ ਕਰ ਰਹੇ ਹਾਂ ਲੇਕਿਨ ਜਿਸ ਦਾ ਪਿੱਛੇ ਪਲਾਟ ਹੈ ਉਸ ਦੇ ਵੱਲੋਂ ਸਾਡੀਆਂ ਦੁਕਾਨਾਂ ਤੋੜ ਦਿੱਤੀਆਂ ਗਈਆਂ ਜੋ ਕਿ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਦੋਂ ਇਸ ਵਿਸ਼ੇ ਉੱਤੇ ਥਾਣਾ ਸਿਟੀ ਐਸਐਚਓ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਸਖਤ ਕਾਰਵਾਈ ਕੀਤੀ ਜਾਊਗੀ।

Comment here

Verified by MonsterInsights