ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਡਿਊਟੀ ਨਿਭਾ ਚੁੱਕੇ ਰਿਟਾਇਰਡ ਇੰਸਪੈਕਟਰ ਦਲਬਾਰਾ ਸਿੰਘ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ ਰਿਟਾਇਰਡ ਇੰਸਪੈਕਟਰ ਦਲਬਾਰਾ ਸਿੰਘ ਦਾ ਕੋਈ ਜਮੀਨੀ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਇਹ ਗੋਲੀ ਚੱਲੀ ਇਹ ਵਾਰਦਾਤ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸ਼ਿਵਪੁਰੀ ਕੁਕਰੀਆ ਦੀ ਦੱਸੀ ਜਾ ਰਹੀ ਹੈ ਇੰਸਪੈਕਟਰ ਦਲਬਾਰਾ ਸਿੰਘ ਦੇ ਲੜਕੇ ਨੇ ਦੱਸਿਆ ਕਿ ਉਹਨਾਂ ਦਾ ਜਮੀਨੀ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਅੱਜ 12 ਤੋਂ 15 ਅਣਪਛਾਤੇ ਵਿਅਕਤੀਆਂ ਨੇ ਮੇਰੇ ਪਿਤਾ ਦਲਵਾਰਾ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਗੋਲੀਆਂ ਕਾਰ ਤੇ ਲੱਗੀਆਂ ਤੇ ਇੱਕ ਗੋਲੀ ਮੇਰੇ ਪਿਤਾ ਦਲਬਾਰਾ ਸਿੰਘ ਦੇ ਪੇਟ ਦੇ ਵਿੱਚ ਜਾ ਲੱਗੀ ਜਿਸ ਤੋਂ ਬਾਅਦ ਮੇਰੇ ਪਿਤਾ ਆਪਣੀ ਕਾਰ ਖੁਦ ਚਲਾ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਿਟਾਇਰਡ ਇੰਸਪੈਕਟਰ ਦਲਬਾਰਾ ਸਿੰਘ ਦੇ ਲੜਕੇ ਨੇ ਦੱਸਿਆ ਕਿ ਮੇਰੇ ਪਿਤਾ ਤੇ ਫਰੀਦਕੋਟ ਦੇ ਚਰਚਿਤ ਸਰੂਤੀ ਕਾਂਡ ਦੇ ਵਿੱਚ ਸ਼ਾਮਿਲ ਗੈਂਗਸਟਰ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਗੋ.ਲੀ ਲੱਗਣ ਨਾਲ ਰਿਟਾਇਰਡ ਇੰਸਪੈਕਟਰ ਹੋਇਆ ਜ਼.ਖ਼.ਮੀ ਜ਼ਮੀਨੀ ਵਿਵਾਦ ਕਰਕੇ ਵਾਪਰੀ ਏਹ ਵਾ/ਰ.ਦਾ/ਤ, ਸੁਣੋ ਕੀ ਬਣੇ ਮੌਕੇ ਤੇ ਹਾ.ਲਾ.ਤ ?

Related tags :
Comment here