ਮਾਛੀਵਾੜਾ ਵਿਖੇ ਕੁਹਾਡ਼ਾ ਰੋਡ ’ਤੇ ਸਥਿਤ ਮਾਡਲ ਟਾਊਨ ਕਾਲੋਨੀ ਵਿਖੇ ਇੱਕ ਕਮਰੇ ਅੰਦਰ ਸ਼ੱਕੀ ਹਾਲਤ ਵਿਚ 2 ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ ਜਿਨ੍ਹਾਂ ਦੀ ਪਹਿਚਾਣ ਦੀਪਕ ਕੁਮਾਰ ਉਰਫ਼ ਦੀਪੂ (24) ਵਾਸੀ ਬਿਹਾਰ, ਹਾਲ ਵਾਸੀ ਗੁਰੂਗਡ਼੍ਹ ਅਤੇ ਵਿਜੈ ਕੁਮਾਰ (24) ਵਾਸੀ ਗੁਰੂਗਡ਼੍ਹ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਤੇ ਵਿਜੈ ਕੁਮਾਰ ਦੋਵੇਂ ਹੀ ਕੁਹਾਡ਼ਾ ਰੋਡ ’ਤੇ ਸਥਿਤ ਇੱਕ ਫੈਕਟਰੀ ਵਿਚ ਮਕੈਨਿਕ ਵਜੋਂ ਕੰਮ ਕਰਦੇ ਸਨ। ਮ੍ਰਿਤਕ ਦੀਪੂ ਦੇ ਪਿਤਾ ਸੁਲੱਖਣ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਉਸਦਾ ਇੱਕ ਲਡ਼ਕਾ ਤੇ ਇੱਕ ਭਾਣਜਾ ਹੈ ਜੋ ਆਪਸ ਵਿਚ ਰਿਸ਼ਤੇਦਾਰ ਹਨ। ਸੁਲੱਖਣ ਕੁਮਾਰ ਨੇ ਦੱਸਿਆ ਕਿ ਉਹ ਕੱਲ੍ਹ ਦੋਵੇਂ ਸ਼ਾਮ ਨੂੰ ਇਹ ਆਖ ਕੇ ਘਰੋਂ ਗਏ ਕਿ ਉਹ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਜਾ ਰਹੇ ਹਨ। ਅੱਜ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਇਹ ਦੋਵੇਂ ਬੇਹੋਸ਼ੀ ਦੀ ਹਾਲਤ ਵਿਚ ਮਾਡਲ ਟਾਊਨ ਵਿਖੇ ਇੱਕ ਕਮਰੇ ਵਿਚ ਪਏ ਹਨ ਅਤੇ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਹ ਮੌਤ ਕਿਵੇਂ ਹੋਈ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਉਨ੍ਹਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਨੌਜਵਾਨਾਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਸੀ। ਇਨ੍ਹਾਂ ’ਚੋਂ ਮ੍ਰਿਤਕ ਦੀਪਕ ਕੁਮਾਰ ਦਾ ਵਿਆਹ ਹੋਇਆ ਸੀ ਜਦਕਿ ਦੂਜਾ ਅਜੇ ਕੁਆਰਾ ਸੀ। ਇਨ੍ਹਾਂ ਦੋਵਾਂ ਮ੍ਰਿਤਕਾਂ ਦਾ ਪਿਛੋਕਡ਼ ਬਿਹਾਰ ਦਾ ਦੱਸਿਆ ਜਾ ਰਿਹਾ ਹੈ ਪਰ ਹੁਣ ਇਹ ਪਰਿਵਾਰ ਸਮੇਤ ਪਿੰਡ ਗੁਰੂਗਡ਼੍ਹ ਵਿਖੇ ਰਹਿੰਦੇ ਸਨ।
ਕਮਰੇ ‘ਚ ਸੁੱਤੇ ਹੋਏ ਨੌਜਵਾਨਾਂ ਦੀ ਸ਼ੱਕੀ ਹਾ/ਲਾ/ਤਾਂ ਚ ਹੋਈ ਮੌ/ਤ ਪਰਿਵਾਰ ਵਾਲਿਆਂ ਦਾ ਰੋ ਰੋ ਹੋ ਗਿਆ ਬੁਰਾ ਹਾ.ਲ !
July 27, 20240
Related Articles
July 14, 20220
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ
ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਜਿੱਥੇ ਉਨ੍ਹਾਂ ਨੇ ਸਾਬਤ ਦੇ ਭਲੇ ਦੀ ਅਰਦਾਸ ਕੀਤੀ। ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਇਸ ਮੌਕੇ
Read More
May 3, 20210
ਕੋਰੋਨਾ ਨੇ ਲਈ ਇੱਕ ਹੋਰ ਜਾਨ, ਸਾਬਕਾ SDO ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ
ਦੇਸ਼ ਭਰ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।ਹਰਿਆਣਾ ‘ਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਇੱਕ ਹਫਤੇ ਦਾ ਮੁਕੰਮਲ ਲਾਕਡਾਊਨ ਲਾਇਆ ਗਿਆ ਹੈ।ਦੱਸਣਯੋਗ ਹੈ ਕਿ ਹਰਿਆਣਾ ਦੇ ਰੇਵਾੜੀ ‘ਚ ਦਿ
Read More
February 23, 20230
बड़ी खबर: विजिलेंस ऑपरेशन, घूसखोरी मामले में आप विधायक अमित रतन गिरफ्तार
पंजाब विजिलेंस ब्यूरो ने आम आदमी पार्टी के विधायक अमित रतन कोटफट्टा को गिरफ्तार किया है। कोटफट्टा बठिंडा ग्रामीण से आम आदमी पार्टी के विधायक हैं। कोटफट्टा को विजिलेंस ने राजपुरा से गिरफ्तार किया है। क
Read More
Comment here