Punjab news

ਲੁਟੇਰਿਆਂ ਵੱਲੋਂ ATM ਲੁੱ/ਟ/ਣ ਦੀ ਕੋਸ਼ਿਸ਼ ਰਹੀ ਨਾਕਾਮ , ਜਦੋਂ ਸ਼ੱਕ ਹੋਇਆ ਤਾਂ ਪਹੁੰਚ ਗਈ ਪੁਲਿਸ ਫ਼ਿਰ ਦੇਖੋ ਕੀ ਕਰੀ ਜਾਂਦੇ ਸੀ ATM ਅੰਦਰ ਖੜ੍ਹੇ ਲੁਟੇਰੇ !

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਜੰਡਿਆਲਾ ਤੋਂ ਗੁਰਾਇਆ ਰੋਡ ਸਥਿਤ ਕੇਨਰਾ ਬੈਂਕ ਦੇ ਏ.ਟੀ.ਐਮ ਤੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਕੇ ਇਸ ਵਿੱਚ ਸ਼ਾਮਲ ਚਾਰ ਚੋਰਾਂ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਇੰਟ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੰਡਿਆਲਾ ਚੌਂਕੀ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਏ.ਟੀ.ਐਮ. ਤੇ ਕੁੱਛ ਸ਼ੱਕੀ ਗਤੀਵਿਧੀ ਦੇਖੀ । ਉਨ੍ਹਾਂ ਦੱਸਿਆ ਕਿ ਸ਼ੱਕ ਪੈਣ ‘ਤੇ ਪੁਲਿਸ ਪਾਰਟੀ ਨੇ ਏ.ਟੀ.ਐਮ ‘ਤੇ ਜਾ ਕੇ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਾਲੂਵਾਲਾ, ਥਾਣਾ ਚੱਬਲ, ਤਰਨਤਾਰਨ ਨੂੰ ਮੌਕੇ ‘ਤੇ ਕਾਬੂ ਕਰ ਕੇ ਉਸ ਦੇ ਕਬਜ਼ੇ ‘ਚੋਂ ਗੈਸ ਕਟਰ ਦੀ ਕਿੱਟ ਬਰਾਮਦ ਕੀਤੀ ਜੋ ਕਿ ਮਸ਼ੀਨ ਨੂੰ ਕੱਟ ਕੇ ਪੈਸੇ ਚੋਰੀ ਕਰਨ ਲਈ ਵਰਤਿਆ ਜਾ ਰਿਹਾ ਸੀ। ਸੰਦੀਪ ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਦੇ ਨਾਲ ਚਾਰ ਹੋਰ ਚੋਰ ਇਸ ਵਾਰਦਾਤ ਵਿੱਚ ਸ਼ਾਮਲ ਸਨ।

ਜੋਇੰਟ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਆਧਾਰ ‘ਤੇ ਪੁਲਿਸ ਪਾਰਟੀਆਂ ਨੇ ਛਾਪੇਮਾਰੀ ਕਰਕੇ ਤਿੰਨ ਹੋਰ ਚੋਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਲੱਕੀ ਵਾਸੀ ਸ਼ਾਮ ਲਾਲ ਵਾਸੀ ਚੌਕ ਬਾਬਾ ਸਾਹਿਬ ਅੰਮ੍ਰਿਤਸਰ, ਮੰਗਲ ਸਿੰਘ ਉਰਫ ਮੰਗਾ ਪੁੱਤਰ ਨਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਰਣ ਸਿੰਘ, ਤਰਨ ਤਾਰਨ ਅਤੇ ਬਲਜਿੰਦਰ ਸਿੰਘ ਉਰਫ ਬਿੱਲੂ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਪੰਡੋਰੀ ਰਣ ਸਿੰਘ, ਤਰਨ ਤਾਰਨ ਸ਼ਾਮਿਲ ਹਨ । ਉਨ੍ਹਾਂ ਦੱਸਿਆ ਕਿ ਇਕ ਹੋਰ ਚੋਰ ਦੀ ਪਛਾਣ ਜਗਤ ਨਰਾਇਣ ਉਰਫ ਕਾਕਾ ਪੁੱਤਰ ਮੋਤੀ ਲਾਲ ਵਾਸੀ ਐਚ ਨੰਬਰ 117 6/09 ਬਜ਼ਾਰ ਹਮਾੜੀਵਾਲਾ ਨੇੜੇ ਬਾਬਾ ਸਾਹਿਬ ਚੌਕ ਅੰਮ੍ਰਿਤਸਰ ਵਜੋਂ ਹੋਈ ਹੈ। ਸੰਦੀਪ ਸ਼ਰਮਾ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਪਾਰਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ।

ਜੋਇੰਟ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਕੋਲੋਂ ਇਕ ਇਨੋਵਾ ਕਾਰ, ਇਕ ਗੈਸ ਕਟਰ ਕਿੱਟ, ਇਕ ਆਕਸੀਜਨ ਸਿਲੰਡਰ, ਇਕ ਗੈਸ ਸਿਲੰਡਰ, ਇਕ ਲੋਹੇ ਦੀ ਰਾਡ, ਇਕ ਪੇਚਾਂ ਵਾਲਾ ਡਰਾਈਵਰ ਅਤੇ ਦੋ ਪਰਨੇ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਥਾਣਾ ਸਦਰ ਜਲੰਧਰ ਵਿਖੇ ਐੱਫ. ਆਈ ਆਰ ਦਰਜ ਕਰ ਲਾਈ ਗਈ ਹੈ । ਸੰਦੀਪ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Comment here

Verified by MonsterInsights