Site icon SMZ NEWS

ਛੁੱਟੀ ਕੱਟਣ ਆਏ ਫ਼ੌਜੀ ਨਾਲ ਵਾਪਰਿਆ ਭਾਣਾ , ਦਿਲ ਦਾ ਦੌਰਾ ਪੈਣ ਨਾਲ ਗਈ ਜਾ/ਨ ਭੁੱਬਾਂ ਮਾ.ਰ -ਮਾ.ਰ ਰੋ ਰਿਹਾ ਪਰਿਵਾਰ , ਨਹੀਂ ਦੇਖ ਹੁੰਦਾ ਇਹ ਹਾ.ਲ !

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਮੂਲੋਵਾਲੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ 26 ਸਾਲਾ ਫੌਜੀ ਨੌਜਵਾਨ ਸੁਖਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੇ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਤੇ ਉੱਥੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਫ਼ੌਜੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ।ਫ਼ੌਜੀ ਪਿੱਛੇ ਇੱਕ ਛੇ ਮਹੀਨੇ ਦਾ ਬੇਟਾ, ਪਤਨੀ, ਬਜ਼ੁਰਗ ਮਾਤਾ ਅਤੇ ਛੋਟੇ ਭੈਣ ਭਰਾ ਨੂੰ ਛੱਡ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ  ।

ਫੌਜ ਦੀ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਸ ਨਾਇਕ ਉਪਰੇਟਰ ਸੁਖਪ੍ਰੀਤ ਸਿੰਘ 581 ਲਾਈਟ ਰੈਜੀਮੈਂਟ ਚੜਦੀ ਕਲਾ ਮਿੱਸਾ ਮਾਰੀ ਕੈਂਟ ਆਸਾਮ ਦੇ ਗਲੇਸੀਅਰ ਤੇ ਆਪਣੀ ਡਿਊਟੀ ਬੇਖੂਬੀ ਨਿਭਾ ਰਹੇ ਸਨ ਤੇ ਇਹ ਨੌਜਵਾਨ ਫੌਜੀ ਸੁਖਪ੍ਰੀਤ ਸਿੰਘ ਗਲੇਸ਼ੀਅਰ ਤੋਂ ਵਾਪਸ ਪਰਤ ਕੇ ਬੀਤੀ 19 ਜੁਲਾਈ ਨੂੰ ਆਪਣੇ ਘਰ ਛੁੱਟੀ ਤੇ ਆਏ ਸਨ ਬੀਤੇ ਦੋ ਦਿਨ ਪਹਿਲਾਂ ਅਚਾਨਕ ਇਹਨਾਂ ਦੀ ਤਬੀਅਤ ਵਿਗੜੀ ਤਾਂ ਇਹਨਾਂ ਨੂੰ ਡੇਰਾ ਬਾਬਾ ਨਾਨਕ ਦੇ ਸਿਵਿਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਇਹਨਾਂ ਨੂੰ ਆਰਮੀ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ।ਪਰਿਵਾਰਕ ਮੈਂਬਰਾਂ ਨੇ ਦੱਸਿਆ ਆਰਮੀ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦਾ ਚੈੱਕਅਪ ਕੀਤਾ ਗਿਆ ਜਿੱਥੇ ਕਿ ਉਹਨਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਉਥੇ ਹੀ ਅੱਜ ਫ਼ੌਜੀ ਦੇ ਜੱਦੀ ਪਿੰਡ ਮੂਲੋਵਾਲੀ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਇਸ ਮੌਕੇ ਤੇ ਤਿੱਬੜੀ ਕੈਂਟ ਤੋਂ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਲਾਸ ਨਾਈਕ ਸੁਖਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ ਗਈ |

Exit mobile version