ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਡਿਊਟੀ ਨਿਭਾ ਚੁੱਕੇ ਰਿਟਾਇਰਡ ਇੰਸਪੈਕਟਰ ਦਲਬਾਰਾ ਸਿੰਘ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ ਰਿਟਾਇਰਡ ਇੰਸਪੈਕਟਰ ਦਲਬਾਰਾ ਸਿੰਘ ਦਾ ਕੋਈ ਜਮੀਨੀ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਇਹ ਗੋਲੀ ਚੱਲੀ ਇਹ ਵਾਰਦਾਤ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸ਼ਿਵਪੁਰੀ ਕੁਕਰੀਆ ਦੀ ਦੱਸੀ ਜਾ ਰਹੀ ਹੈ ਇੰਸਪੈਕਟਰ ਦਲਬਾਰਾ ਸਿੰਘ ਦੇ ਲੜਕੇ ਨੇ ਦੱਸਿਆ ਕਿ ਉਹਨਾਂ ਦਾ ਜਮੀਨੀ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਅੱਜ 12 ਤੋਂ 15 ਅਣਪਛਾਤੇ ਵਿਅਕਤੀਆਂ ਨੇ ਮੇਰੇ ਪਿਤਾ ਦਲਵਾਰਾ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਗੋਲੀਆਂ ਕਾਰ ਤੇ ਲੱਗੀਆਂ ਤੇ ਇੱਕ ਗੋਲੀ ਮੇਰੇ ਪਿਤਾ ਦਲਬਾਰਾ ਸਿੰਘ ਦੇ ਪੇਟ ਦੇ ਵਿੱਚ ਜਾ ਲੱਗੀ ਜਿਸ ਤੋਂ ਬਾਅਦ ਮੇਰੇ ਪਿਤਾ ਆਪਣੀ ਕਾਰ ਖੁਦ ਚਲਾ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਿਟਾਇਰਡ ਇੰਸਪੈਕਟਰ ਦਲਬਾਰਾ ਸਿੰਘ ਦੇ ਲੜਕੇ ਨੇ ਦੱਸਿਆ ਕਿ ਮੇਰੇ ਪਿਤਾ ਤੇ ਫਰੀਦਕੋਟ ਦੇ ਚਰਚਿਤ ਸਰੂਤੀ ਕਾਂਡ ਦੇ ਵਿੱਚ ਸ਼ਾਮਿਲ ਗੈਂਗਸਟਰ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਗੋ.ਲੀ ਲੱਗਣ ਨਾਲ ਰਿਟਾਇਰਡ ਇੰਸਪੈਕਟਰ ਹੋਇਆ ਜ਼.ਖ਼.ਮੀ ਜ਼ਮੀਨੀ ਵਿਵਾਦ ਕਰਕੇ ਵਾਪਰੀ ਏਹ ਵਾ/ਰ.ਦਾ/ਤ, ਸੁਣੋ ਕੀ ਬਣੇ ਮੌਕੇ ਤੇ ਹਾ.ਲਾ.ਤ ?
July 27, 20240
Related Articles
June 26, 20240
ਲੁਧਿਆਣੇ ਦਾ ਪਿੰਡ ਤਲਵੰਡੀ ਕਲਾਂ, ਚਿੱਟਿਆਂ ਦਾ ਗੜ੍ਹ, ਪ੍ਰਸ਼ਾਸਨ ਹੋ ਰਹੀ ਬਾਰ ਬਾਰ ਫੇਲ ||
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਸ਼ਾ ਤਸਕਰਾਂ ਨੂੰ ਫੜਨ ਲਈ ਹਰ ਰੋਜ਼ ਕੈਸੋ ਅਪਰੇਸ਼ਨ ਚਲਾ ਰਹੇ ਹਨ। ਪਰ ਇਨ੍ਹਾਂ ਛਾਪਿਆਂ ਦਾ ਕੋਈ ਅਸਰ ਖਾਸ ਕਰਕੇ ਲੁਧਿਆਣਾ ਦੇ ਦਿਹਾਤੀ ਖੇਤਰਾਂ ਵਿੱਚ ਨਜ਼ਰ ਨਹੀਂ ਆ ਰਿਹਾ। ਥਾਣਾ ਲਾਡੋਵਾਲ ਅਧੀਨ ਪੈਂਦੇ
Read More
July 16, 20220
ਪੰਜਾਬ ਸਰਕਾਰ ਵੱਲੋਂ 64 ਨਾਇਬ ਤਹਿਸੀਲਦਾਰਾਂ ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
ਪੰਜਾਬ ਸਰਕਾਰ ਵੱਲੋਂ 64 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਜਿਸ ਦੀਸੂਚੀ ਹੇਠਾਂ ਦਿੱਤੀ ਗਈ ਹੈ।
Read More
June 18, 20210
ਭਾਰਤ ‘ਚ 73 ਦਿਨਾਂ ਬਾਅਦ 8 ਲੱਖ ਤੋਂ ਹੇਠਾਂ ਆਏ ਸਰਗਰਮ ਕੇਸ, ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 62,480 ਨਵੇਂ ਮਾਮਲੇ
ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਘੱਟ ਹੁੰਦਾ ਜਾ ਰਿਹਾ ਹੈ। ਕੋਵਿਡ -19 ਦੇ ਨਵੇਂ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ। ਇਸ ਦੇ ਨਾਲ, ਹੀ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਵੀ ਘੱਟ ਰਹੀ ਹੈ।
ਕੇਂਦਰੀ ਸਿਹਤ
Read More
Comment here