Site icon SMZ NEWS

ਮੰਦਿਰ ਕਮੇਟੀ ਵਲੋ ਗਰੀਬ ਅਤੇ ਜਰੂਰਤ ਮੰਦ ਲੋਕਾਂ ਦੀ ਕੀਤੀ ਜਾ ਰਹੀ ਹੈ ਮਦਦ,ਝੁੱਗੀ ਝੋਂਪੜੀ ਚ ਰਹਿਣ ਵਾਲੇ ਪਰਿਵਾਰਾਂ ਨੂੰ ਵੰਡੇ ਗਏ ਭਾਂਡੇ ।

ਜ਼ਿਲਾ ਗੁਰਦਾਸਪੁਰ ਦੇ ਕਸਬਾ ਧਿਆਨਪੁਰ ਚ ਦਰਬਾਰ ਸ਼੍ਰੀ ਬਾਵਾ ਲਾਲ ਜੀ ਧਿਆਨਪੁਰ ਜਰੂਰਤਮੰਦ ਲੋਕਾਂ ਦੀ ਮਦਦ ਲਈ ਵੱਖ ਵੱਖ ਤਰ੍ਹਾ ਨਾਲ ਸਮੇ ਸਮੇ ਤੇ ਸੇਵਾ ਕਰਦਾ ਹੈ ਅਤੇ ਇਸੇ ਦੇ ਤਹਿਤ ਅੱਜ ਬਟਾਲਾ ਚ ਦਰਬਾਰ ਧਿਆਨਪੁਰ ਦੇ ਮਹਾਰਾਜ ਰਾਮ ਸੁੰਦਰ ਜੀ ਦੀ ਅਗਵਾਈ ਚ ਦਰਬਾਰ ਦੇ ਸੇਵਾਦਾਰਾ ਵਲੋ ਬਟਾਲਾ ਦੇ ਝੁਗੀ ਚੋਂਪੜੀ ਵਿੱਚ ਰਹਿ ਰਹੇ 58 ਪਰਿਵਾਰਾਂ ਅਤੇ ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਸਿੱਧੇ ਤੌਰ ਤੇ ਮਦਦ ਕਰਨ ਦੇ ਮਕਸਦ ਨਾਲ ਖਾਣਾ ਖਾਣ ਲਈ ਜਰੂਰਤ ਵਾਲੇ ਬਰਤਨ ਵੰਡੇ ਗਏ ਉਥੇ ਹੀ ਸੇਵਾਦਾਰਾ ਨੇ ਦੱਸਿਆ ਕੀ ਦਰਬਾਰ ਵਲੋ ਬਿਨਾ ਕਿਸੇ ਭੇਦਭਾਵ ਦੇ ਹਰ ਜਰੂਰਤਮੰਦ ਦੀ ਮਦਦ ਕੀਤੀ ਜਾਂਦੀ ਹੈ ਅਤੇ ਦਰਬਾਰ ਵਲੋ ਪਹਿਲਾ ਵੀ ਲਗਾਤਾਰ ਜੰਮੂ ਕਸ਼ਮੀਰ ਵਿੱਚ ਵੀ ਰਾਸ਼ਨ ਆਦਿ ਭੇਜਿਆ ਜਾਂਦਾ ਹੈ ਅਤੇ ਇਸਦੇ ਨਾਲ ਹੀ ਜਿਹਨਾਂ ਪਰਿਵਾਰਾਂ ਨੂੰ ਅੱਜ ਭਾਂਡੇ ਦਿੱਤੇ ਗਏ ਹਨ ਉਹਨਾਂ ਨੂੰ ਵੀ ਜਲਦ ਰਾਸ਼ਨ ਮੁਹਈਆ ਕਰਵਾਇਆ ਜਾਵੇਗਾ ।

Exit mobile version