ਅੱਜ ਕੱਲ ਜੋ ਬਾਦਲਕਿਆਂ ਦੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਉਸ ਵਿੱਚ ਸਫਲਤਾ ਬਿਲਕੁਲ ਨਹੀ ਮਿਲੇਗੀ ਕਿਓ ਕਿ ਅਚਨਚੇਤ ਅਣਜਾਣੇ ਚ ਹੋਈਆਂ ਗਲਤੀਆਂ ਦੀ ਮੁਆਫ਼ੀ ਤਾਂ ਮਿਲ ਸਕਦੀ ਹੈ ਪਰ ਜਾਣ ਬੁੱਝ ਕੇ ਕੀਤੇ ਗੁਨਾਹ ਮੁਆਫ਼ੀਯੋਗ ਨਹੀ ਹੁੰਦੇ ਇਹਨਾਂ ਸਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ ਭਾਈ ਰਣਜੀਤ ਸਿੰਘ ਵਾਂਦਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਉਹਨਾਂ ਅੱਗੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਸਿੱਖ ਪੰਥ ਨਾਲ ਧਰੋ ਕਮਾਇਆ ਦਿੱਲੀ ਦੇ ਦਲਾਲ ਬਣ ਕੇ ਸਿੱਖ ਕੌਮ ਦੇ ਸਿਧਾਂਤਾਂ ਦਾ ਘਾਣ ਕੀਤਾ ਬਾਦਲ ਪਰਿਵਾਰ ਦੀਆਂ ਗਲਤੀਆਂ ਅਪਰਾਧ ਬਣ ਚੁੱਕੀਆਂ ਹਨ ਕਿਉਂਕਿ ਇਸ ਪਰਿਵਾਰ ਦੇ ਦਾਦੇ ਪੜਦਾਦਿਆਂ ਨੇ ਜੈਤੋ ਮੋਰਚੇ ਸਮੇਂ ਖੂਹਾਂ ਦੇ ਵਿੱਚ ਜਹਿਰਾਂ ਪਾ ਕੇ ਸਿੱਖ ਸ਼ਹੀਦ ਕਰਵਾਏ ਨਕਸਲਬਾੜੀ ਲਹਿਰ ਸਮੇਂ ਸੈਂਟਰ ਨਾਲ ਖੜ ਕੇ ਨੌਜਵਾਨ ਸ਼ਹੀਦ ਕਰਵਾਏ ਅਤੇ 1978 ਵਿੱਚ ਨਿਰੰਕਾਰੀ ਨੂੰ ਸਹਿ ਦੇ ਕੇ 13 ਸਿੱਖ ਸ਼ਹੀਦ ਕਰਵਾਏ ਉਸ ਤੋਂ ਬਾਅਦ 1984 ਵਿੱਚ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਅਨੇਕਾਂ ਨੌਜਵਾਨ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਜਦੀਕੀ ਸਾਥੀਆਂ ਨੂੰ ਸ਼ਹੀਦ ਕਰਵਾਉਣ ਵਿੱਚ ਬਾਦਲ ਪਰਿਵਾਰ ਨੇ ਮੋਹਰੀ ਰੋਲ ਨਿਭਾਇਆ ਉਸ ਤੋਂ ਬਾਅਦ ਬਾਦਲ ਵੱਲੋਂ ਬਿਆਨ ਦੇ ਕੇ ਧਰਮੀ ਫੌਜੀਆਂ ਨੂੰ ਬੈਰਕਾਂ ਛੱਡਣ ਲਈ ਕਹਿਣਾਂ ਬਾਅਦ ਚ ਉਹਨਾਂ ਦੀ ਦੇਖਭਾਲ ਨਾ ਕਰਨਾ ਸ਼੍ਰੋਮਣੀ ਕਮੇਟੀ ਦੇ ਵਿੱਚ ਨੌਕਰੀਆਂ ਨਾ ਦੇਣਾ ਅਤੇ ਅਕਾਲੀ ਦਲ ਨੂੰ ਮੋਗਾ ਵਿਖੇ ਪੰਜਾਬੀ ਪਾਰਟੀ ਬਣਾਉਣਾ ਅਤੇ ਭਾਜਪਾ ਆਰਐਸਐਸ ਦੇ ਥੱਲੇ ਸਿੱਖਾਂ ਨੂੰ ਲਾਉਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਪੀਪਲ ਕਮਿਸ਼ਨ ਬਣਾਕੇ ਝੂਠੇ ਪੁਲੀਸ ਮੁਕਾਬਲਿਆਂ ਦਾ ਇਨਸਾਫ਼ ਦੇਣ ਦਾ ਝੂਠਾ ਲਾਰਾ ਲਾ ਕੇ 97 ਵਿੱਚ ਸਰਕਾਰ ਬਣਾਉਣਾ ਅਤੇ 2004 ਵਿੱਚ ਨੂਰ ਮਹਿਲੀਆ ਭਨਿਆਰੇ ਵਾਲਾ ਸਰਸੇਵਾਲੇ ਵਰਗੇ ਵੱਡੇ ਡੇਰੇਦਾਰਾਂ ਨੂੰ ਸ਼ਹਿ ਦੇਣਾ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਜਿਹੜੇ ਸੱਚ ਦੀ ਗੱਲ ਕਰਦੇ ਸਨ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ ਅੰਦਰ ਡੱਕਣਾ 2007 ਵਿੱਚ ਸਰਸੇ ਸਾਧ ਨੂੰ ਪੋਸ਼ਾਕ ਲੈ ਕੇ ਦੇਣੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਤੇ ਆਪਣੀ ਸਰਕਾਰ ਹੁੰਦਿਆਂ ਕੋਈ ਵੀ ਕਾਰਵਾਈ ਨਾ ਕਰਨਾ ਅਤੇ ਫਿਰ ਸਿੱਖ ਸੰਗਤਾਂ ਦੇ ਵਿਰੋਧ ਸਦਕਾ ਕੇਸ ਦਰਜ ਹੋਇਆ ਉਹ ਵੋਟਾਂ ਦੀ ਸੌਦੇਬਾਜ਼ੀ ਕਰਕੇ ਵਾਪਸ ਲੈਣਾ ਅਤੇ ਕਮਲਜੀਤ ਸਿੰਘ ਸਨਾਮ ਜੋ ਸ਼ਹੀਦ ਹੋਇਆ ਹਰਿਮੰਦਰ ਸਿੰਘ ਡਾਬਾਵਾਲੀ ਦੇ ਪਰਿਵਾਰਾਂ ਨੂੰ ਕੋਈ ਇਨਸਾਫ ਨਾ ਦੇਣਾ ਅਤੇ ਜੋ ਦਰਸ਼ਨ ਸਿੰਘ ਲਹਾਰਾ ਨੂਰ ਮਹਿਲੀਏ ਨਾਲ ਟਕਰਾਉਣ ਸਮੇਂ ਲੁਧਿਆਣੇ ਵਿੱਚ ਸ਼ਹੀਦ ਹੋਇਆ ਸੀ ਬਾਦਲ ਪਰਿਵਾਰ ਨੇ ਅੱਜ ਤੱਕ ਇਨਸਾਫ ਨਹੀਂ ਦਿੱਤਾ ਉਲਟਾ ਨੂਰ ਮਹਿਲੀਆਂ ਦਾ ਪੱਖ ਪੂਰਿਆ ਜਸਪਾਲ ਸਿੰਘ ਚੌੜ ਸਿੱਧਮਾ ਨੂੰ ਸ਼ਹੀਦ ਕਰਨਾ ਸ਼ਿਵ ਸੈਨਾ ਵਾਲ਼ਿਆਂ ਦੀ ਮੱਦਦ ਕਰਨਾ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਹੋਇਆ ਸੀ ਉਸ ਸਮੇਂ ਬਾਦਲ ਪਰਿਵਾਰ ਨੇ ਕੋਈ ਇਨਸਾਫ ਨਹੀਂ ਦਿੱਤਾ 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਗਾੜੀ ਵਿੱਚ ਹੋਣਾ ਦੋਸ਼ੀਆਂ ਨੂੰ ਨਾ ਫੜੇ ਜਾਣਾ ਸਰਸੇ ਵਾਲੇ ਸਾਧ ਨੂੰ ਮਾਫੀ ਦੇਣੀ ਗਿਆਨੀ ਗੁਰਬਚਨ ਸਿੰਘ ਸਮੇਤ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਸਤਿਕਾਰਤ ਪਦਵੀਆਂ ਦੀ ਦੁਰਵਰਤੋਂ ਕਰਨਾ ਤੇ ਉਸ ਤੋਂ ਬਾਅਦ ਸ਼ਾਂਤਮਈ ਇਨਸਾਫ ਮੰਗ ਰਹੇ ਸਿੱਖਾਂ ਤੇ ਬਹਿਬਲ ਕਲਾਂ ਗੋਲੀ ਚਲਾ ਕੇ ਦੋ ਨੌਜਵਾਨ ਸ਼ਹੀਦ ਕਰਨੇ ਅਤੇ ਕੋਟਕਪੂਰਾ ਵਿਖੇ ਪੰਥਕ ਆਗੂਆਂ ਅਤੇ ਸੰਗਤਾਂ ਤੇ ਗੋਲੀ ਚਲਾ ਕੇ ਅਨੇਕਾ ਸਿੱਖਾਂ ਨੂੰ ਫਟੜ ਕਰਨਾ ਉਸ ਤੋਂ ਬਾਅਦ ਬਾਦਲ ਪਰਿਵਾਰ ਨੇ ਸਰਬੱਤ ਖਾਲਸਾ ਸਮੇਂ ਜਥੇਦਾਰਾਂ ਸਮੇਤ ਪੰਥਕ ਆਗੂਆਂ ਤੇ ਦੇਸ਼ ਧਰੋਹ ਦੇ ਪਰਚੇ ਕੀਤੇ ਅਤੇ ਸਿੱਖ ਸੰਗਤਾਂ ਨੂੰ ਇਨਸਾਫ ਲਈ ਪੰਜਾਬ ਤੋਂ ਬਾਹਰ ਬੁੱਢਾ ਜੋਹੜ ਦੀ ਧਰਤੀ ਤੇ ਵੀ ਇਕੱਠ ਕਰਨੇ ਪਏ ਕਿਓ ਕਿ ਪੰਜਾਬ ਦੀ ਧਰਤੀ ਤੇ ਪੰਥਕ ਇਕੱਠ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਾ ਕੇ ਮੁਗਲਾਂ ਦੇ ਦੌਰ ਨੂੰ ਯਾਦ ਕਰਵਾ ਦਿੱਤਾ ਸੀ ਉਸ ਸਮੇਂ ਬਾਦਲ ਪਰਿਵਾਰ ਵੱਲੋਂ ਨਿਰਦਈ ਕਿਸਮ ਦੇ ਪੁਲੀਸ ਅਫ਼ਸਰ ਸਮੇਧ ਸੈਣੀ ਨੂੰ ਡੀਜੇਪੀ ਪੰਜਾਬ ਲਾਉਣ ਦਾ ਫ਼ੈਸਲਾ ਅਤੇ ਇਜਹਾਰ ਆਲਮ ਵਰਗੇ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਦੇ ਦੋਸ਼ੀ ਅਫਸਰ ਨੂੰ ਬਾਦਲ ਪਰਿਵਾਰ ਵੱਲੋਂ ਟਿਕਟਾਂ ਦੇ ਕੇ ਨਿਵਾਜਣਾਂ ਅਤੇ ਕਿਸਾਨਾਂ ਦੇ ਉਲਟ ਤਿੰਨ ਖੇਤੀ ਕਾਨੂੰਨ ਬਣਾਉਣ ਸਮੇਂ ਮੋਦੀ ਸਰਕਾਰ ਦੀ ਹਮਾਇਤ ਕਰਨੀ ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਵਿੱਚ ਦਖਲ ਦੇਣਾ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਦੇ ਸਿਧਾਂਤਾਂ ਦਾ ਘਾਣ ਕਰਨਾ ਇਹ ਬਹੁਤ ਵੱਡੀਆਂ ਗਲਤੀਆਂ ਪਰ ਅੱਜ ਜਥੇਦਾਰ ਜੋ ਨਿਰਪੱਖ ਫੈਸਲੇ ਨਹੀਂ ਲੈ ਸਕਦੇ ਕਿਉਂਕਿ ਇਸ ਪਰਿਵਾਰ ਨੂੰ 2015 ਸਰਬੱਤ ਖਾਲਸੇ ਸਮੇਂ ਹੀ ਕੌਮ ਨੇ ਪੰਥ ਵਿੱਚੋਂ ਖਾਰਜ ਕਰ ਦਿੱਤਾ ਸੀ ਪਰ ਲੋਕਾਂ ਨੇ ਵੀ ਚੋਣਾਂ ਵਿੱਚ ਇਹਨਾਂ ਨੂੰ ਨਕਾਰ ਦਿੱਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਸਾਡੇ ਵੱਡ ਵਡੇਰਿਆਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਂਦਾ ਸੀ ਪਹਿਲਾਂ ਜਥੇਦਾਰ ਪਾਰਟੀ ਚ ਨਿਰ ਸਵਾਰਥ ਸੇਵਾ ਕਰਦੇ ਸਨ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਸਨ ਅਕਾਲੀ ਦਲ ਦੇ ਪ੍ਰਧਾਨ ਕੋਲ ਤਿੰਨ ਫੁੱਟੀ ਸ੍ਰੀ ਸਾਹਿਬ ਹੁੰਦੀ ਸੀ ਪਰ ਹੁਣ ਅਕਾਲੀ ਦਲ ਦੇ ਅਹੁਦੇਦਾਰ ਪਤਿਤ ਲੋਕਾਂ ਨੂੰ ਬਣਾਇਆ ਗਿਆ ਹੈ ਨੁਮਾਇੰਦਗੀ ਦਿੱਤੀ ਗਈ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਂਦੀ ਪਰ ਬਾਦਲ ਪਰਿਵਾਰ ਨੇ ਆਪਣੀ ਕਠਪੁਤਲੀ ਬਣਾਇਆ ਤੇ ਅਕਾਲ ਤਖਤ ਨੂੰ ਵੀ ਆਪਣੀ ਨਿੱਜੀ ਜਗੀਰ ਸਮਝਿਆ ਪਰ ਕੌਮ ਨੇ ਬੜੀ ਜੱਦੋਜਹਿਦ ਕੀਤੀ ਹੁਣ ਸੱਚ ਸਾਰਾ ਨੰਗਾ ਹੋਇਆ ਜਿਹੜੀ ਸੀਨੀਅਰ ਬਾਗੀ ਲੀਡਰਸ਼ਿਪ ਅਕਾਲੀ ਦਲ ਦੀ ਹੁਣ ਸੱਚ ਬੋਲ ਰਹੀ ਹੈ ਜੋ ਗਲਤੀਆਂ ਕੀਤੀਆਂ ਇਹ ਵੀ ਬਰਾਬਰ ਦੇ ਦੋਸ਼ੀ ਹਨ ਕਿਓ ਕਿ ਸਮਾਂ ਲੰਘੇ ਤੋ ਬੋਲਿਆ ਸੱਚ ਝੂਠ ਤੋਂ ਵੀ ਖ਼ਤਰਨਾਕ ਹੁੰਦਾ ਕਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਿਸ਼ਾਹ ਜੀ ਨੇ ਫ਼ੁਰਮਾਇਆ ਹੈ ਕਿ .ਸਚ ਸੁਣਾਇਸੀ ਸਚ ਕੀ ਬੇਲਾ .ਪਰ ਅਸੀਂ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਉਸ ਸਮੇਂ ਦੇ ਪ੍ਰਧਾਨ ਅਤੇ ਜਥੇਦਾਰ ਤੇ ਕਮੇਟੀ ਮੈਂਬਰ ਨੂੰ ਵੀ ਕੁਟਿਹਰੇ ਵਿੱਚ ਖੜਾ ਕੀਤਾ ਜਾਵੇ ਅਤੇ ਪੱਖਪਾਤ ਵਾਲੀ ਬਿਰਤੀ ਨੂੰ ਪਾਸੇ ਰੱਖ ਕੇ ਫੈਸਲਾ ਕੀਤਾ ਜਾਵੇ ਪਰ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਤਲਬ ਕਰਕੇ ਗਲ ਦੇ ਵਿੱਚ ਫੱਟੀ ਪਾ ਕੇ ਸਾਰੇ ਗੁਨਾਹਾਂ ਦੀ ਸਖ਼ਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ ਇੱਕ ਗੱਲ ਜਥੇਦਾਰ ਸਾਹਿਬਾਨਾਂ ਨੂੰ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਬਾਦਲਾਂ ਦੇ ਗੁਨਾਹਾਂ ਬਾਰੇ ਬੱਚਾ ਬੱਚਾ ਜਾਣਦਾ ਹੈ ਅਤੇ ਤੁਸੀ ਵੀ ਭਲੀਭਾਂਤ ਜਾਣਦੇ ਹੋ ਪਰ ਸਭ ਕੁਝ ਜਾਣਦੇ ਹੋਏ ਵੀ ਜੇ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਬਾਦਲ ਫਿਰ ਵੀ ਨਹੀ ਬਚਣਗੇ ਤਖ਼ਤਾਂ ਦੇ ਮਾਨ ਸਤਿਕਾਰ ਨੂੰ ਢਾਹ ਲਾਉਣ ਦੇ ਦੋਸ਼ੀ ਤੁਸੀ ਜ਼ਰੂਰ ਬਣੋਗੇ |ਤੁਹਾਨੂੰ ਜ਼ਰੂਰ ਸੰਗਤਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ |ਜਿਵੇ ਪਹਿਲਾਂ ਗਿਆਨੀ ਗੁਰਬਚਨ ਸਿੰਘ ਗਿ ਮੱਲ ਸਿੰਘ ਗਿ ਗੁਰਮੁਖ ਸਿੰਘ ਨੂੰ ਪਿਆ ਸੀ ਜੋ ਅੱਜ ਤੱਕ ਸੰਗਤਾਂ ਦੇ ਵਿੱਚ ਵਿਚਰ ਨਹੀ ਸਕੇ
ਗਲਤ ਫ਼ੈਸਲੇ ਸੰਗਤ ਕਦੇ ਵੀ ਪ੍ਰਵਾਨ ਨਹੀਂ ਕਰੇਗੀ