Site icon SMZ NEWS

ਗੁਰਸਿੱਖ ਆਟੋ ਚਾਲਕ ਅਤੇ ਦੁਕਾਨਦਾਰ ਦਾ ਦੇਖੋ ਕੀ ਪੈ ਗਿਆ ਪੰ*ਗਾ ? ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਸੀ ਮਾਮੂਲੀ ਝ.ਗ.ੜਾ ਤੇ ਵੱਧ ਗਈ ਇੰਨੀ ਗੱਲ!

ਅੰਮ੍ਰਿਤਸਰ ਅੱਜ ਨਿਹੰਗ ਸਿੰਘ ਜਥੇਬੰਦੀਆਂ ਤੇ ਵਾਲਮੀਕੀ ਸਮਾਜ ਦੇ ਆਗੂਆਂ ਵੱਲੋਂ ਥਾਣਾ ਵੇਰਕਾ ਦਾ ਘਰਾਓ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਇਹ ਗੁਰਸਿੱਖ ਆਟੋ ਚਾਲਕ ਗਰੁੱਪ ਪੈਸਿਆਂ ਦੇ ਲਿਆਂਦੇ ਚੱਲ ਕੇ ਦੁਕਾਨਦਾਰ ਨੇ ਉਸ ਦੀ ਦਾੜੀ ਤੇ ਦੁਮਾਲੇ ਨੂੰ ਹੱਥ ਪਾਇਆ ਉਸ ਦੀ ਬੇਅਦਬੀ ਕੀਤੀ ਗਈ ਹੈ ਜਿਸਦੇ ਚਲਦੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਨ ਲਈ ਆਏ ਹਾਂ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਆਏ ਵਾਲਮੀਕੀ ਸਮਾਜ ਦੇ ਆਗੂ ਕਰਨ ਵੇਰਕਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਗੁਰਸਿੱਖ ਆਟੋ ਚਾਲਕ ਨੇ ਆਪਣੇ ਆਟੋ ਵਿੱਚ ਬੈਟਰੀ ਬਦਲਾਏ ਸੀ ਜਿਹਦੇ ਚਲਦੇ ਦੁਕਾਨਦਾਰ ਨਾਲ ਪੈਸਿਆਂ ਦਾ ਲੈਣ ਦੇਣ ਸੀ ਤੇ ਦੁਕਾਨਦਾਰ ਉਸ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਧੱਕਾ ਕਰਨ ਲੱਗ ਪਿਆ ਤੇ ਉਸਨੇ ਆਟੋ ਚਾਲਕ ਦੇ ਦਾੜੀ ਤੇ ਦੁਮਾਲੇ ਨੂੰ ਹੱਥ ਪਾਇਆ ਤੇ ਉਸਦੀ ਬੇਅਦਬੀ ਕੀਤੀ ਜਿਸ ਦੇ ਚਲਦੇ ਅਸੀਂ ਇਸਦੀ ਸ਼ਿਕਾਇਤ ਥਾਣਾ ਵੇਰਕਾ ਵਿੱਚ ਕੀਤੀ ਪਰ ਅਜੇ ਤੱਕ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚਲਦੇ ਮਜੂਰਨ ਅੱਜ ਸਾਨੂੰ ਥਾਣਾ ਵੇਰਕਾ ਦਾ ਘਰਾਓ ਕਰਨਾ ਪੈ ਰਿਹਾ ਉਹਨਾਂ ਕਿਹਾ ਕਿ ਜੇਕਰ ਸਾਡੇ ਗੁਰਸਿੱਖ ਆਟੋ ਚਾਲਕ ਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਚ ਅਸੀਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੋਰ ਤਿੱਖਾ ਪ੍ਰਦਰਸ਼ਨ ਕਰਾਂਗੇ ਉਹਨਾਂ ਕਿਹਾ ਕਿ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਪੁਲਿਸ ਨੂੰ ਉਸੇ ਵੇਲੇ ਮੌਕੇ ਤੇ ਹੀ ਉਸ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਤਾਂ ਕਿ ਦੁਕਾਨਦਾਰ ਨੂੰ ਸਬਕ ਮਿਲ ਸਕੇ ਜਿਸ ਦੇ ਚਲਦੇ ਅੱਜ ਸਾਡੇ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਾਲਮੀਕ ਸਮਾਜ ਦੇ ਆਗੂਆਂ ਵਿੱਚ ਰੋਸ਼ ਦਿਖਾਈ ਦੇ ਰਿਹਾ ਹੈ

ਉੱਥੇ ਹੀ ਥਾਣਾ ਵੇਰਕਾ ਦੇ ਪੁਲਿਸ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ਪੈਸਿਆਂ ਦੇ ਲੈਣ ਦੇਣ ਦੇ ਚਲਦੇ ਦੋ ਧਿਰਾਂ ਦਾ ਝਗੜਾ ਹੋ ਗਿਆ ਹੈ। ਜਿਸਦੇ ਚਲਦੇ ਦੁਕਾਨਦਾਰ ਜ਼ਖਮੀ ਹਾਲਾਤ ਵਿੱਚ ਹਸਪਤਾਲ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਅੱਜ ਨਿਹੰਗ ਸਿੰਘ ਜਥੇਬੰਦੀਆਂ ਦੇ ਵਾਲਮੀਕ ਸਮਾਜ ਦੇ ਆਗੂ ਇੱਥੇ ਇਕੱਠੇ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਗੁਰਸਿੱਖ ਆਟੋ ਚਾਲਕ ਦੇ ਨਾਲ ਇਨਸਾਫ਼ ਨਹੀਂ ਹੋ ਰਿਹਾ ਉਹਨਾਂ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਨਾਲ ਇਹ ਵਾਕਿਆ ਬੀਤਿਆ ਹੈ ਉਹ ਖੁਦ ਆਟੋ ਚਾਲਕ ਇੱਥੇ ਨਹੀਂ ਪਹੁੰਚਿਆ ਜਦ ਕਿ ਅਸੀਂ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਜਾਂਚ ਕਰ ਰਹੇ ਹਾਂ ਤੇ ਉਹਨਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਤੇ ਉਸ ਦੇ ਖਿਲਾਫ ਬੰਦੀ ਕਾਰਵਾਈ ਜਰੂਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦੁਕਾਨਦਾਰ ਨੇ ਆਟੋ ਚਾਲਕ ਕੋਲੋਂ ਬੈਟਰੀ ਲਗਾਉਣ ਦੇ ਪੈਸੇ ਲੈਣੇ ਸਨ ਜਿਸਦੇ ਚਲਦੇ ਇਹਨਾਂ ਦੋਵਾਂ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਚੱਲ ਕੇ ਝਗੜਾ ਹੋਇਆ

Exit mobile version