ਬਟਾਲਾ ਸ਼ਹਿਰ ਦੇ ਪੁਰਾਣੇ ਇਲਾਕੇ ਸ਼ਿਵ ਮੰਦਿਰ ਮੁਹੱਲ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਇਤਿਹਾਸਿਕ ਸ਼ਿਵ ਮੰਦਰ ਅਤੇ ਨਾਲ ਲਗਦੇ ਘਰਾਂ ਦੇ ਥਲਿਉ ਜਮੀਨ ਕਰੀਬ 15 ਫੁੱਟ ਧੱਸ ਗਿਆ ਹੈ ਗੱਲ ਕੀਤੀ ਜਾਵੇ ਤਾਂ ਜੇਕਰ ਕੁਦਰਤ ਨੇ ਥੋੜੀ ਜਿਹੀ ਹੋਰ ਕਰੋਪੀ ਦਿਖਾਈ ਤਾਂ ਮੰਦਰ ਦਾ ਤਾਂ ਨੁਕਸਾਨ ਹੋਏਗਾ ਨਾਲ ਹੀ ਕਈ ਘਰ ਵੀ ਇਸਦੀ ਲਪੇਟ ਦੇ ਵਿੱਚ ਆ ਜਾਣਗੇ ਅਤੇ ਵੱਡਾ ਜਾਨੀ ਨੁਕਸਾਨ ਵੀ ਹੋਵੇਗਾ ਜੇ ਇੱਥੇ ਦੇ ਆਮ ਵਸਨੀਕਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਮੀਨ ਜੋ ਹੈ ਉਹ ਧਸ ਗਈ ਹੈ ਜਮੀਨ ਫੱਟ ਗਈ ਹੈ ਅਤੇ ਕਰੀਬ 15 ਫੁੱਟ ਥੱਲੇ ਚਲੀ ਗਈ ਹੈ ਪ੍ਰਸ਼ਾਸਨ ਨੂੰ ਫੋਨ ਕਰ ਰਹੇ ਆ ਪਰ ਪ੍ਰਸ਼ਾਸਨ ਦੇ ਅਧਿਕਾਰੀ 3 ਘੰਟੇ ਲੇਟ ਆਏ ਓਥੇ ਹੀ ਨਗਰ ਨਿਗਮ ਦੇ ਐਸ ਡੀ ਓ ਰੋਹਿਤ ਉਪਲ ਨੇ ਕਿਹਾ ਕਿ ਜਮੀਨ ਕਾਫੀ ਧੱਸ ਗਈ ਹੈ ਆਸ ਪਾਸ ਦੇ ਘਰ ਅਤੇ ਮੰਦਿਰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ ਤਾਂਕਿ ਕੋਈ ਵੱਡਾ ਨੁਕਸਾਨ ਨਾ ਸਕੇ ਅਤੇ ਇਸ ਜਗ੍ਹਾ ਨੂੰ ਦੇਖਿਆ ਜਾਵੇਗਾ ਕੇ ਕਿਸ ਕਾਰਨ ਧੱਸ ਗ਼ਈ ਹੈ
ਵੱਖਰੀ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਮਾਮਲਾ 15 ਫੁੱਟ ਹੇਠਾਂ ਧਸੀ ਜਮੀਨ,ਦੇਖੋ ਲਾਈਵ ਤਸਵੀਰਾਂ |

Related tags :
Comment here