Site icon SMZ NEWS

ਉਜਵਲ ਭਵਿੱਖ ਬਣਾਉਣ ਲਈ ਵਿਦੇਸ਼ ਗਈ ਨੌਜਵਾਨ ਲੜਕੀ ਹੋਈ ਸੜਕੀ ਹਾਸੇ ਦਾ ਸ਼ਿਕਾਰ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਜਗਰਾਓ ਦੇ ਪਿੰਡ ਮੱਲਾ ਦੀ 23 ਸਾਲ ਦੀ ਖੁਸ਼ਪ੍ਰੀਤ ਕੌਰ ਦੀ ਕੈਨੇਡਾ ਦੇ ਬਰੈਂਪਟਨ ਵਿਚ ਹੋਏ ਇਕ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕਾ ਖੁਸ਼ਪ੍ਰੀਤ ਕੌਰ ਅਜੇ 11 ਮਹੀਨੇ ਪਹਿਲਾਂ ਹੀ ਕੈਨੇਡਾ ਸਟੱਡੀ ਵੀਜੇ ਤੇ ਆਪਣਾ ਭਵਿੱਖ ਉੱਜਵਲ ਬਣਾਉਣ ਗਈ ਸੀ।
ਪਿੰਡ ਮੱਲਾ ਵਿਚ ਮ੍ਰਿਤਕਾ ਖੁਸ਼ਪ੍ਰੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਦੱਸ ਮਹੀਨੇ ਉਸਨੂੰ ਕੈਨੇਡਾ ਵਿਚ ਕੰਮ ਹੀ ਨਹੀਂ ਮਿਲਿਆ ਤੇ ਥੋੜੇ ਦਿਨ ਪਹਿਲਾਂ ਹੀ ਉਸਨੂੰ ਉਸਦੀ ਸਹੇਲੀ ਆਪਣੇ ਨਾਲ ਕੰਮ ਤੇ ਲੈਂ ਕੇ ਜਾਣ ਲੱਗ ਪਈ ਤੇ ਬੀਤੇ ਕੱਲ ਜਦੋਂ ਉਹ ਆਪਣੇ ਪੰਜ ਸਾਥੀਆਂ ਨਾਲ ਕੰਮ ਤੋਂ ਵਾਪਿਸ ਆ ਰਹੀ ਸੀ ਤਾਂ ਰਸਤੇ ਵਿੱਚ ਉਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਉਸਦੀ ਆਪਣੀਆਂ ਦੋ ਸਹੇਲੀਆਂ ਸਮੇਤ ਮੌਤ ਹੋ ਗਈ ਤੇ ਦੋ ਲੜਕੇ ਗੰਭੀਰ ਰੂਪ ਵਿਚ ਜਖਮੀ ਹੋ ਗਏ।
ਉਨਾਂ ਇਸ ਮੌਕੇ ਉਥੋਂ ਦੀ ਸਰਕਾਰ ਤੇ ਪੁਲਿਸ ਤੋ ਇਸ ਸੜਕੀ ਹਾਦਸੇ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਮ੍ਰਿਤਕਾ ਦੀ ਦੇਹ ਭਾਰਤ ਭੇਜਣ ਵਿਚ ਵੀ ਮਦਦ ਮੰਗੀ ਹੈ। ਇਸਦੇ ਨਾਲ ਹੀ ਉਨਾਂ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਬੱਚਿਆਂ ਨੂੰ ਇਥੇ ਹੀ ਵਧੀਆ ਰੋਜਗਾਰ ਦੇਣ ਲਈ ਉਪਰਾਲੇ ਕਰੇ ਤਾਂ ਕੋਈ ਵੀ ਮਾਂ ਬਾਪ ਆਪਣੀਆਂ ਜਮੀਨਾਂ ਵੇਚ ਕੇ ਜਾਂ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਆਪਣਾ ਭਵਿੱਖ ਬਣਾਉਣ ਲਈ ਨਾ ਭੇਜਣ

Exit mobile version