ਜਲੰਧਰ ਦੇ ਹਲਕਾ ਨਕੋਦਰ ਦੇ ਪਿੰਡ ਸ਼ੰਕਰ ਵਿਚ ਨਸ਼ਾ ਤਸਕਰ ਸ਼ਰੇਆਮ ਨਸ਼ਿਆਂ ਦਾ ਕਾਰੋਬਾਰ ਕਰਦੇ ਨਜ਼ਰ ਆਉਂਦੇ ਹਨ।ਸੀਸੀਟੀਵੀ ਕੈਮਰੇ ਵਿੱਚ ਕੈਦ ਹੋਇਆ ਤਸਵੀਰਾਂ ਦੇਖ ਇੰਝ ਲੱਗਦਾ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਰਿਹਾ। ਹੁਣ ਜੇਕਰ ਗੱਲ ਕਰੀਏ ਤਾਂ ਨਕੋਦਰ ਪੁਲਿਸ ਵੱਲੋਂ ਇਸ ਪਿੰਡ ਵਿੱਚ ਕਈ ਵਾਰ ਸਰਚ ਅਭਿਆਨ ਚਲਾਏ ਜਾ ਚੁੱਕੇ ਹਨ ਪਰ ਫਿਰ ਵੀ ਇਸ ਪਿੰਡ ਦੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ।
ਪੰਜਾਬ ਪੁਲਿਸ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ ਪਰ ਜਦੋਂ ਇਹਨਾਂ ਵਿਡੀਉ ਨੂੰ ਦੇਖਦੇ ਹਾਂ ਤਾਂ ਲਗਦਾ ਹੈ ਕਿਸ ਤਰ੍ਹਾਂ ਨਸ਼ਿਆਂ ਨੂੰ ਵੇਚਣ ਵਾਲੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਕਿ ਇਹਨਾਂ ਨਸ਼ਿਆਂ ਤੋਂ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਇਹਨਾਂ ਨਸ਼ਾ ਤਸਕਰਾਂ ਦੀਆਂ ਜੋ ਵਿਡੀਉ ਸਾਹਮਣੇ ਆਇਆ ਹਨ।
Comment here