Ludhiana News

ਲੁਧਿਆਣਾ ਵਾਸੀਆਂ ਨੂੰ ਆਈ ਪਾਣੀ ਦੀ ਦਿੱਕਤ , ਬੂੰਦ ਬੂੰਦ ਨੂੰ ਤਰਸੇ ਲੋਕ “ਜੇ ਪਾਣੀ ਦੀ ਸਮੱਸਿਆਂ ਦਾ ਹੱਲ ਨਾ ਹੋਇਆ ਤਾਂ ਨਗਰ ਨਿਗਮ ਦੇ ਬਾਹਰ ਲਾਵਾਂਗੇ ਧਰਨਾ “- ਸਥਾਨਕ ਵਾਸੀ |

ਲੁਧਿਆਣਾ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਪਾਣੀ ਅਤੇ ਬਿਜਲੀ ਦੀ ਸਮੱਸਿਆ ਦਾ ਸਾਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀ ਵੱਖ ਵੱਖ ਇਲਾਕਿਆਂ ਵਿੱਚ ਲੋਕਾਂ ਵੱਲੋਂ ਬਿਜਲੀ ਪਾਣੀ ਦੀ ਦਿੱਕਤ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਵਾਰਡ ਨੰਬਰ 47 ਵਿੱਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਆ ਰਹੀ ਦਿੱਕਤ ਦੇ ਚਲਦੇ ਲੋਕਾ ਨੇ ਅੱਧੀ ਰਾਤ ਨੂੰ ਖਾਲੀ ਬਾਲਟੀਆਂ ਲੈ ਕੇ ਧਰਨਾ ਲਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ ਲੋਕਾ ਦਾ ਕਹਿਣਾ ਸੀ। ਮਹੱਲੇ ਦੇ ਵਿੱਚ ਪਹਿਲਾਂ ਤਾਂ ਕਦੇ ਇੱਕ ਅੱਧਾ ਦਿਨ ਛਡ ਕੇ ਪਾਣੀ ਦੀ ਦਿੱਕਤ ਆਉਂਦੀ ਸੀ ਪਰ ਹੁਣ ਤਾਂ ਜਦ ਦੇ ਲੋਕ ਸਭਾ ਦੀਆ ਚੋਣਾਂ ਹੋਈਆਂ ਨੇ ਬਿਜਲੀ ਪਾਣੀ ਆਉਂਦਾ ਹੀ ਨਹੀਂ ਮੁੱਹਲੇ ਵਾਲੇ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਦਫਤਰ ਚੱਕਰ ਲਗਾ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਦੋ ਦਿਨ ਵਿੱਚ ਸਮਸਿਆ ਦਾ ਹਲ ਨਾ ਹੋਇਆ ਤਾਂ ਉਹ ਨਗਰ ਨਿਗਮ ਦਫਤਰ ਬਹਾਰ ਧਰਨਾ ਲਗਾਉਣਗੇ ਪ੍ਰਦਸ਼ਨ ਕਰ ਰਹੇ ਮੁੱਹਲੇ ਦੇ ਲੋਕਾਂ ਨੇ ਕਿਹਾ ਕਿ ਪਾਣੀ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਨਾ ਕਰ ਖਾਣਾ ਬਣਾਇਆ ਜਾ ਸਕਦਾ ਨਾ ਕੱਪੜੇ ਧੋਤੇ ਨਾ ਪੀਣ ਵਾਲਾ ਪਾਣੀ ਇਨੀ ਦਿੱਕਤ ਆਉਂਦੀ ਹੈ ਟੈਂਕਰ ਜੇਕਰ ਆ ਵੀ ਜਾਂਦਾ ਹੈ ਤਾਂ ਥੋੜੇ ਸਮੇਂ ਬਾਅਦ ਪਾਣੀ ਦਾ ਟੈਂਕਰ ਖਾਲੀ ਹੋ ਜਾਂਦਾ ਹੈ ਪਾਣੀ ਨਾ ਆਉਣ ਕਰਕੇ ਲੋਕਾਂ ਨੇ ਸਰਕਾਰ ਦੇ ਖਿਲਾਫ ਕੀਤਾ ਰੋਡ ਜਾਮ ਵਾਰਡ ਨੰਬਰ 47 ਵਿੱਚ ਲਗਾਏ ਗਏ ਧਰਨੇ ਵਿੱਚ ਕੌਂਸਲਰ ਦੇ ਪਤੀ ਲੋਕਾਂ ਨਾਲ ਧਰਨੇ ਵਿੱਚ ਬੈਠੇ ਉਹਨਾਂ ਨੇ ਕਿਹਾ ਕਿ ਜਦ ਦੂਜੀਆਂ ਸਰਕਾਰਾਂ ਸੀ। ਕਦੇ ਇਹਨੀਂ ਦਿੱਕਤ ਨਹੀਂ ਆਈ

Comment here

Verified by MonsterInsights