ਅੱਜ ਕੇਂਦਰ ਸਰਕਾਰ ਵਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਆਪਣੀਆਂ ਆਪਣੀਆਂ ਰਾਇ ਦਿੱਤੀ ਕੀ ਕਿਹਾ ਆਓ ਤੁਹਾਨੂੰ ਸੁਣਾਉਦੇ ਹਾਂ। ਪੁਨੀਤ ਮਹਾਜਨ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਹੋਣ ਜਾ ਰਿਹਾ ਹੈ ਓਨ੍ਹਾਂ ਕਿਹਾ ਕਿ ਇਹ ਬਜਟ ਆਮ ਪਬਲਿਕ ਦੇ ਹੱਕ ਚ ਆਣਾ ਚਾਹੀਦਾ ਤੇ ਆਮ ਪਬਲਿਕ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਟੈਕਸ ਦੇ ਵਿੱਚ ਸਹੂਲਤਾਂ ਮਿਲਣੀਆਂ ਚਾਹੀਦੀਆਂ ਹੋਰ ਸਹੂਲਤਾਂ ਮਿਲਨਿਆਂ ਚਾਹੀਦੀਆਂ ਜਿਸਦੇ ਨਾਲ ਮਹਿੰਗਾਈ ਘੱਟ ਹੋਏ ਠੀਕ ਸਹੂਲਤ ਵਗੈਰਾ ਦੇ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਕਿਉਂਕਿ ਇਸ ਸਮੇਂ ਮਹੰਗਾਈ ਬਹੁਤ ਜਿਆਦਾ ਆਮ ਬੰਦੇ ਨੂੰ ਮਾਰ ਰਹੀ ਹੈ ਉਹਨਾਂ ਕਿਹਾ ਕਿ ਮਿਡਲ ਕਲਾਸ ਆਦਮੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਿਹਾ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਟੈਕਸ ਵਿੱਚ ਜਿਆਦਾ ਤੋਂ ਜਿਆਦਾ ਛੂਟ ਦੇਣੀ ਚਾਹੀਦੀ ਹੈ। ਲੋਕਾਂ ਦੀ ਆਮਦਨ ਤੋਂ ਖਰਚ ਜਿਹੜਾ ਵਧੀ ਜਾ ਰਿਹਾ ਮਿਡਿਲ ਕਲਾਸ ਬੰਦਾ ਥੱਲੇ ਤੋਂ ਥੱਲੇ ਹੋਈ ਜਾ ਰਿਹਾ ਉਮੀਦ ਹੈ ਕਿ ਬਜਟ ਵਧੀਆ ਤੋਂ ਵਧੀਆ ਦਿੱਤਾ ਜਾਏ ਤੇ ਹਰ ਮਿਡਿਲ ਕਲਾਸ ਬੰਦੇ ਨੂੰ ਜਿਆਦਾ ਤੋਂ ਜਿਆਦਾ ਸਹੂਲਤਾਂ ਦਿੱਤੀ ਜਾਵੇ ਪੰਜਾਬ ਨੂੰ ਸਹੂਲਤਾਂ ਦਿੱਤੀਆਂ ਪੰਜਾਬ ਨੂੰ ਵੱਧ ਤੋਂ ਵੱਧ ਫੈਸਿਲਿਟੀ ਦਿੱਤੀ ਜਾਵੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਫੈਸਿਲਿਟੀ ਹੋਣ ਦੇ ਕਾਰਨ ਤਾਂ ਹੀ ਪੰਜਾਬ ਤਰੱਕੀ ਕਰ ਸਕੇਗਾ ਹੁਣ ਪੰਜਾਬ ਸਭ ਤੋਂ ਪਿੱਛੇ ਜਾਈ ਜਾ ਰਿਹਾ ਬਾਕੀ ਸਟੇਟਾਂ ਸਬ ਅੱਗੇ ਹੋ ਰਹੀ ਹੈ ਕਿਸਾਨਾਂ ਦੇ ਹੱਕ ਚ ਵੀ ਬਜਟ ਆਉਣਾ ਚਾਹੀਦਾ ਕਿਸਾਨ ਵੇਖੋ ਜੀ ਹਰ ਚੀਜ਼ ਕਿਸਾਨ ਅੱਗੇ ਤੇ ਅਸੀਂ ਲੋਕ ਹੈ ਆ ਕਿਸਾਨਾਂ ਦੇ ਹੱਕ ਤੇ ਸਭ ਤੋਂ ਪਹਿਲੇ ਬਜਟ ਜਿਹੜਾ ਕਿਸਾਨਾਂ ਦੀ ਮੰਗਾਂ ਜੀਨੀਆਂ ਉਹਨਾਂ ਨੂੰ ਪੁਰਾ ਕੀਤਾ ਜਾਵੇ ਕਿਸੇ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਜੋ ਵੀ ਪ੍ਰੋਪਰ ਦੇਣੀ ਚਾਹੀਦੀ ਬਜਟ ਬਿਲਕੁਲ ਵਧੀਆ ਆਏਗਾ ਜੇ ਵਧੀਆ ਬਜਟ ਆਏਗਾ ਤੇ ਤਾਂ ਹੀ ਕੋਈ ਸਿਸਟਮ ਬਣ ਸਕੇਗਾ ਸਰਕਾਰਾਂ ਚੱਲਣਗੀਆਂ
ਉੱਥੇ ਹੀ ਮਹਿਲਾ ਸ਼ਵਾਨੀ ਸ਼ਰਮਾ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਹੋਣ ਜਾ ਰਿਹਾ ਹੈ। ਤੇ ਕੇਂਦਰ ਸਰਕਾਰ ਦੀ ਜਿਸ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ ਉਹ ਵੀ ਇੱਕ ਮਹਿਲਾ ਹੈ ਸੀਤਾ ਰਮਨ ਉਹਨਾਂ ਕਿਹਾ ਕਿ ਸਾਨੂੰ ਆਪਣੇ ਵਿੱਤ ਮੰਤਰੀ ਸੀਤਾ ਰਮਨ ਤੋਂ ਬਹੁਤ ਜਿਆਦਾ ਉਮੀਦ ਹੈ ਇੱਕ ਮਹਿਲਾ ਹੀ ਇੱਕ ਮਹਿਲਾ ਦਾ ਦੁੱਖ ਸਮਝ ਸਕਦੀ ਅਸੀਂ ਚਾਹੁੰਦੇ ਆਂ ਕਿ ਮਤਲਬ ਵਧੀਆ ਬਜਟ ਪੇਸ਼ ਕਰਨ ਲੇਡੀਜ਼ ਦੇ ਹੱਕ ਚ ਕਰਨ ਸਾਡੀ ਘਰ ਦੀ ਜਿੰਦਗੀ ਵਧੀਆ ਚੱਲ ਸਕੇ ਰਸੋਈ ਗੈਸ ਦੇ ਲਈ ਸਸਤਾ ਕਰ ਦੇਣ ਮਤਲਬ ਇੱਕ ਮਹਿਲਾ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਮਹਿਲਾ ਤੋਂ ਵੱਧ ਇਹ ਦੁੱਖ ਕੋਈ ਨਹੀਂ ਜਾਣ ਸਕਦਾ ਕਿ ਬਜਟ ਇੱਕ ਦੋ ਰੁਪਏ ਹਿਲਣ ਨਾ ਹੋਵੇ ਕਿੰਨਾ ਫਰਕ ਪੈਂਦਾ ਸਾਡੀ ਰਸੋਈ ਦਾ ਬਜਟ ਹਿੱਲ ਜਾਂਦਾ ਹੈ ਉਹਨਾਂ ਕਿਹਾ ਕਿ ਇਸ ਸਮੇਂ ਰਸੋਈ ਗੈਸ ਇੰਨੀ ਮਹਿੰਗੀ ਹੈ ਕਿ ਉਹਨੂੰ ਸਬਜੀਆਂ ਦੇ ਰੇਟ ਵੀ ਕਾਫੀ ਵੱਧ ਗਏ ਹਨ। ਜੇਕਰ ਦਾਲਾਂ ਦੀ ਗੱਲ ਕੀਤੀ ਜਾਵੇ ਦਾਲਾਂ ਦੇ ਰੇਟ ਵੀ ਕਾਫੀ ਵਧੇ ਪਏ ਹਨ। ਜਿਸ ਦੇ ਨਾਲ ਮਹਿੰਗਾਈ ਦਿਨੋ ਦਿਨ ਵੱਧ ਰਹੀ ਹੈ ਦੇਖੋ ਐਜੂਕੇਸ਼ਨ ਇਨੀ ਮਹਿੰਗੀ ਹੋ ਗਈ ਹ ਪ੍ਰਾਈਵੇਟ ਸੈਕਟਰ ਜਿੰਨੇ ਵੀ ਆ ਆਪਾਂ ਬੱਚੇ ਪੜਾਉਦੇ ਆ ਉਥੇ ਕਿੰਨਾ ਹੋ ਗਿਆ ਔਰ ਜਿਹੜੇ ਗੌਰਮੈਂਟ ਸੈਕਟਰ ਨੇ ਉਹਨਾਂ ਵਿੱਚ ਪੜਾਈ ਹੋ ਦਿਨ ਵਧੀਆ ਮੈਨੂੰ ਲੱਗਦਾ ਉੱਪਰੋਂ ਉਹ ਵੀ ਸ਼ਿਕੰਜਾ ਕਸਣਾ ਚਾਹੀਦਾ ਕਿ ਜਿਹੜੇ ਸੈਂਟਰ ਦੀ ਪੋਲਿਸੀ ਜਿਹੜੀਆਂ ਸਕੂਲ ਨੇ ਹੁਣ ਮਿਲਦੀਆਂ ਉਹਦੇ ਵਿੱਚ ਉਹਦਾ ਵੀ ਬਜਟ ਸਹੀ ਕੀਤਾ ਜਾਵੇ
ਓਨ੍ਹਾਂ ਕਿਹਾ ਕਿ ਤਿੰਨ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆ ਹਨ ਤਿੰਨ ਸਟੇਟ ਦੇ ਵਿੱਚ ਸਾਨੂੰ ਲੱਗਦਾ ਕਿ ਦੇਖੋ ਜਿਹੜੀ ਇਲੈਕਸ਼ਨ ਹੈ ਜ਼ਿਆਦਾ ਤਰ ਵਾਲੀ ਤਾਂ ਵੇਖੋ ਜਿਹੜੇ ਲੋਕ ਮਿਡਲ ਕਲਾਸ ਹਣ ਗਿਣਤੀ ਉਹਨਾਂ ਦੀ ਜਿਆਦਾ ਹੁੰਦੀ ਹ ਤੇ ਵੋਟ ਵੀ ਜਿਆਦਾ ਮਿਡਲ ਕਲਾਸ ਹੀ ਪਾਉਂਦੀ ਜਾਂ ਨੀਚਲੀ ਕਲਾਸ ਪਾਉਂਦੀ ਹੈ ਤੇ ਜੇ ਅਗਰ ਲੋਅਰ ਮਿਡਲ ਕਲਾਸ ਤੇ ਮਿਡਲ ਕਲਾਸ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਉਹ ਬਜਟ ਤੋਂ ਖੁਸ਼ ਹੋ ਕੇ ਜਰੂਰ ਇਹਨਾਂ ਦੇ ਹੱਕ ਚ ਵੋਟ ਪਾਉਣਗੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੀ ਸਰਕਾਰ ਹ ਵਧੀਆ ਬਜਟ ਪੇਸ਼ ਕੀਤੇ ਕਰੇਗੀ ਕਿਸਾਨਾਂ ਦੇ ਹੱਥ ਵੀ ਵਧੀਆ ਕਰੇਗੀ ਜਿਹੜੇ ਅਸੀਂ ਮਹਿਲਾਵਾਂ ਮੈਂ ਉਹਦੀ ਰਸੋਈ ਗੈਸ ਲਈ ਉਹਦੇ ਲਈ ਵਧੀਆ ਕਰੇਗੀ ਨਾਲ ਦੀ ਨਾਲ ਜਿਹੜੇ ਸਾਡੇ ਘਰੇਲੂ ਆਪਣੇ ਸਾਡੇ ਭਰਾ ਨੇ ਸਾਡੇ ਘਰ ਚਲਾਉਣ ਵਾਲੇ ਸਾਡੇ ਮਰਦ ਨੇ ਉਹਨਾਂ ਦੇ ਹੱਕ ਚ ਵੀ ਕੁਝ ਨਾ ਕੁਝ ਪੇਸ਼ ਕਰੇਗੀ
ਕਿਸਾਨ ਪਰਿਵਾਰ ਨਾਲ ਸੰਬੰਧਿਤ ਆ ਜੋ ਕਿ ਭਾਰਤੀ ਸ਼ੰਭੂ ਬਾਰਡਰਾਂ ਤੇ ਬੜੇ ਚਿਰਾਂ ਤੋਂ ਰੁਲ ਰਹੇ ਆਂ ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਜੋ ਕਿ ਸਰਕਾਰ ਨੂੰ ਬੇਨਤੀ ਹੈ ਕਿ ਸਾਡੀਆਂ ਤੁਰੰਤ ਮੰਗਾਂ ਮੰਨੀਆਂ ਜਾਣ ਹਾਂ ਜੀ ਜੇ ਕਿਸਾਨਾਂ ਦੇ ਹੱਕ ਵਿੱਚ ਜਾਊ ਤੇ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਹੈ ਜੀ ਤੇ ਬਾਕੀ ਇਹ ਵੀ ਸਰਕਾਰ ਨੂੰ ਸਾਡੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਸਰ ਜੀ ਬਹੁਤ ਜਿਆਦਾ ਅਸਰ ਹੋ ਰਿਹਾ ਵਾ ਤੇ ਬਾਕੀ ਜੋ ਕਿਸਾਨ ਸਤ ਅੱਠ ਸੌ ਦੇ ਕਰੀਬ ਸ਼ਹੀਦ ਹੋਏ ਨੇ ਉਹਨਾਂ ਦੀਆਂ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਦਿੱਤੀ ਜਾਵੇ ਤੇ ਸਰਕਾਰ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ
Comment here