Site icon SMZ NEWS

ਅਮਰੀਕਾ ’ਚ ਗੋ/ਲੀ ਲੱਗਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌ/ ਤ ਪਿਉ ਨੇ 40 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼ |

ਬੇਗੋਵਾਲ ਵਿਖੇ ਉਸ ਸਮੇਂ ਸੋਕ ਦੀ ਲਹਿਰ ਫੈਲ ਗਈ ਜਦ ਬੀਤੇ ਦਿਨ ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿਚ ਬੀਤੇ ਦੁਪਿਹਰ ਅਮਰੀਕੀ ਸਮੇਂ ਅਨਸਰ ਅਣਪਛਾਤੇ ਕਾਰ ਸਵਾਰਾ ਵਲੋਂ ਅੰਨੇਵਾਹ ਗੋਲੀਆਂ ਚਲਾਉਣ ਨਾਲ ਸਟੋਰ ਦੇ ਬਹਾਰ ਕੰਮ ਕਰ ਰਹੇ ਬੇਗੋਵਾਲ ਦੇ ਨੌਜਵਾਨ ਮੌਤ ਗਈ ਜਦੋ ਕੇ ਤਿੰਨ ਲੋਕਾ ਦੇ ਜਖਮੀ ਹੋ ਜਾਣ ਦੀ ਖਬਰ ਸਾਹਮਣੇ ਆਈ। ਇਸ ਮਿਰਤਕ ਨੋਜਵਾਨ ਕਸਬਾ ਬੇਗੋਵਾਲ ਜਿਲ੍ਹਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਪਹਿਚਾਣ ਜਸਵੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਬੇਗੋਵਾਲ ਸਥਿਤ ਅਵਾਣਾ ਰੋਡ ਦਾ ਰਹਿਣ ਵਾਲਾ ਸੀ ਜਿਸ ਦੇ ਸਿਰ ਵਿਚ ਗੋਲੀ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ। ਉਕਤ ਮ੍ਰਿਤਕ ਵਿਅਕਤੀ ਮਿਸੀਸਿਪੀ ਅਮਰੀਕਾ ਵਿਖੇ ਸਟੋਰ ਤੇ ਕੰਮ ਕਰਦਾ ਸੀ ਜਦ ਉਹ ਆਪਣੇ ਕੰਮ ਦੌਰਾਨ ਬਾਹਰ ਖੜਾ ਸੀ। ਮ੍ਰਿਤਕ ਨੌਜਵਾਨਾਂ ਦੇ ਪਿਤਾ ਵੱਸਣ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ ਮੇਰਾ ਲੜਕਾ ਜਸਵੀਰ ਸਿੰਘ ਉਮਰ 33 ਸਾਲ ਕਰੀਬ ਦੀ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ 40 ਲੱਖ ਰੁਪਏ ਕਰਜ਼ਾ ਚੁੱਕ ਕੇ ਵਿਦੇਸ਼ ਵਿਚ ਗਿਆ ਸੀ ਜਿਸ ਦੇ 2 ਬੱਚੇ ਇਕ ਕੁੜੀ ਤੇ ਇਕ ਮੁੰਡਾ ਹੈ। ਉਸਦਾ ਭਰਾ ਵੀ ਪ੍ਰੀਵਾਰ ਸਮੇਤ ਬਾਹਰ ਰਹਿ ਰਿਹਾ ਹੈ। ਜਿੱਥੇ ਕਿ ਉਕਤ ਮੇਰਾ ਲੜਕਾ ਇਕ ਸਟੋਰ ਤੇ ਕੰਮ ਕਰਦਾ ਸੀ ਤੇ ਉਹ ਬਾਹਰ ਖੜਾ ਸੀ ਤਾਂ ਇਨ੍ਹੇ ਨੂੰ ਕਾਰ ਵਿਚ ਆਏ 2 ਤੋਂ 3 ਅਣਪਛਾਤੇ ਲੋਕਾ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿੱਥੇ ਕਿ ਮੇਰੇ ਲੜਕੇ ਦੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਤੇ ਉਥੇ ਇਕ ਹੋਰ ਮਜੋਦ ਵਿਅਕਤੀ ਦੀ ਵੀ ਮੌਤ ਹੋ ਗਈ ਜਦ ਕਿ ਤਿੰਨ ਵਿਅਕਤੀ ਹੋਰ ਜਖਮੀ ਹੋ ਗਏ। ਇਹ ਘਟਨਾਂ ਤੋਂ ਬਾਅਦ ਸਨਸਨੀ ਫੈਲ ਗਈ। ਉਨ੍ਹਾਂ ਕਿਹਾ ਇਹ ਮਾਮਲੇ ਸੰਬਧੀ ਜਾ ਹਮਲੇ ਸੰਬਧੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿ ਇਹ ਘਟਨਾਂ ਨੂੰ ਕਿਉ ਅਜਾਮ ਦਿੱਤਾ ਗਿਆ ਹੈ। ਜਿੱਥੇ ਕਿ ਬੇਗੋਵਾਲ ਦੇ ਵਾਸੀ ਮਿਰਤਕ ਨੌਜਵਾਨ ਜਸਵੀਰ ਸਿੰਘ ਦੇ ਪਰਿਵਾਰ ਦੇ ਮੈਂਬਰ ਪਿਤਾ ਵੱਸਣ ਸਿੰਘ ਬੇਗੋਵਾਲ ਨੇ ਮੰਗ ਕੀਤੀ ਕਿ ਮੇਰੇ ਲੜਕੇ ਦੇ ਪਰਿਵਾਰ ਨੂੰ ਬਾਹਰ ਬੁਲਾਇਆ ਜਾਵੇ ਤਾਂ ਜੋਕਿ ਉਸਦੇ ਦੇ ਬੱਚੇ ਆਪਣੇ ਪਿਤਾ ਨੂੰ ਆਖਰੀ ਵੱਲ ਮਿਲਕੇ ਦੇਖ ਸਕਣ। ਇਸ ਦੁੱਖਦਾਈ ਖਬਰਾਂ ਸੁਣਦਿਆਂ ਹੀ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵਿਚ ਸੋਗ ਦੀ ਲਹਿਰ ਫੈਲ ਗਈ।

Exit mobile version