ਅੰਮ੍ਰਿਤਸਰ ਨਿਹੰਗ ਸਿੰਘਾਂ ਦੇ ਹੌਸਲੇ ਇੰਨੇ ਕੁ ਵੱਧ ਚੁੱਕੇ ਹਨ ਕਿ ਆਏ ਦਿਨ ਕਿਤੇ ਨਾ ਕਿਤੇ ਉਹ ਕੁੱਟ ਮਾਰ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਜ਼ਿਆਦਾਤਰ ਉਹਨਾਂ ਵੱਲੋਂ ਪ੍ਰਵਾਸੀ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ ਪਿਛਲੇ ਦਿਨੀ ਵੀ ਘਿਓ ਮੰਡੀ ਵਿੱਚ ਕੁਝ ਤੰਬਾਕੂ ਬੀੜੀ ਸਿਗਰਟ ਵੇਚਣ ਵਾਲੇ ਲੋਕਾਂ ਦੇ ਉੱਤੇ ਇਹ ਨਿਹੰਗ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਹਨਾਂ ਦੇ ਦੁਕਾਨਾਂ ਵੀ ਲੁੱਟ ਲਈਆਂ ਸਨ ਜਿਸਦੇ ਚਲਦੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਿਹੰਗ ਸਿੰਘਾਂ ਨੂੰ ਕਾਬੂ ਕਰਕੇ ਜੇਲ ਵਿੱਚ ਭੇਜ ਦਿੱਤਾ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਕੋਲ ਇੱਕ ਪਲਾਸਟਿਕ ਦੀਆਂ ਬੋਤਲਾਂ ਚੁੱਕਣ ਵਾਲਾ ਪ੍ਰਵਾਸੀ ਮਜ਼ਦੂਰ ਜੋ ਕਿ ਸੜਕਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਚੁੱਕ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸਦੇ ਉੱਤੇ ਦੋ ਨਿਹੰਗ ਸਿੰਘ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਇਹ ਪ੍ਰਵਾਸੀ ਮਜ਼ਦੂਰ ਤੰਬਾਕੂ ਦਾ ਸੇਵਨ ਕਰ ਰਿਹਾ ਸੀ ਜਿਹਦੇ ਚਲਦੇ ਦੋ ਨਿਹੰਗ ਸਿੰਘਾਂ ਨੇ ਇਸਦੇ ਉੱਤੇ ਹਮਲਾ ਕੀਤਾ ਤੇ ਤਲਵਾਰ ਦੇ ਨਾਲ ਇਸਦੇ ਗੁੱਟ ਤੇ ਵਾਰ ਵੀ ਕੀਤੇ ਜਿਸ ਦੇ ਚਲਦੇ ਜਖਮੀ ਹੋ ਗਿਆ ਮੌਕੇ ਤੇ ਹੀ ਖੜੇ ਲੋਕਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਵੇਖਦੇ ਹੀ ਇੱਕ ਨਿਹੰਗ ਸਿੰਘ ਭੱਜ ਗਿਆ ਤੇ ਇੱਕ ਨਿਹੰਗ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਉੱਥੇ ਪੁਲਿਸ ਅਧਿਕਾਰੀ ਇਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੇ ਲੈਕ ਲੈ ਕੇ ਪਹੁੰਚੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਟਨਾ ਦਾ ਰਹਿਣ ਵਾਲਾ ਹੈ ਤੇ ਉਸਦੇ ਮਾਂ ਬਾਪ ਨਹੀਂ ਹੈ। ਉਹ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਘੰਟਾ ਘਰ ਦੇ ਕੋਲ ਰਹਿੰਦਾ ਹੈ ਤੇ ਉੱਥੇ ਹੀ ਸੋ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਹ ਰੋਜ਼ ਸਵੇਰੇ ਸੜਕਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਕਚਰਾ ਚੁੱਕ ਕੇ ਵੇਚ ਕੇ ਆਪਣਾ ਰੋਜੀ ਰੋਟੀ ਕਮਾਉਂਦਾ ਹੈ। ਅੱਜ ਉਹ ਜਦੋਂ ਬੋਤਲਾਂ ਚੁੱਕ ਰਿਹਾ ਸੀ ਤੇ ਉਸ ਨੇ ਆਪਣੀ ਜੇਬ ਦੇ ਵਿੱਚੋਂ ਤੰਬਾਕੂ ਕੱਢਿਆ ਉਸ ਦਾ ਕਹਿਣਾ ਕਿ ਅਜੇ ਮੈਂ ਤੰਬਾਕੂ ਖਾਦਾ ਨਹੀਂ ਸੀ ਪਰ ਉਹਨੇ ਵਿੱਚ ਦੋ ਨਿਹੰਗ ਸਿੰਘ ਆ ਗਏ ਤੇ ਉਹਨਾਂ ਨੇ ਉਸਨੂੰ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਤੇ ਜਦੋਂ ਲੋਕਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਕਹਿੰਦੇ ਆਪਣੀ ਕਿਰਪਾਨ ਕੱਢ ਕੇ ਮੇਰੇ ਹੱਥ ਤੇ ਮਾਰ ਦਿੱਤੀ ਦਿਲ ਤੇ ਚੱਲਦੇ ਮੇਰੀ ਹੱਡੀ ਟੁੱਟ ਗਈ ਮੈਂ ਤੰਬਾਕੂ ਖਾਦਾ ਨਹੀਂ ਸੀ ਸਿਰਫ ਕੱਢਿਆ ਹੀ ਸੀ ਤੇ ਇਹ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੀ ਉਹਨਾਂ ਵਲੋਂ ਇੱਕ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਹੈ ਤੇ ਇੱਕ ਭੱਜ ਗਿਆ ਸੀ ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਪਟਨਾ ਦਾ ਰਹਿਣ ਵਾਲਾ ਹੈ ਤੇ ਬੋਤਲਾਂ ਵਗੈਰਾ ਚੁੱਕ ਕੇ ਆਪਣਾ ਗੁਜ਼ਾਰਾ ਕਰਦਾ ਹੈ। ਤੋ ਨਿਹੰਗ ਸਿੰਘ ਨੌਜਵਾਨ ਨਾਲੋਂ ਇਸ ਤੇ ਹਮਲਾ ਕੀਤਾ ਗਿਆ ਤੰਬਾਕੂ ਨੂੰ ਲੈ ਕੇ ਅਸੀਂ ਇਹਨੂੰ ਇਲਾਜ ਕਰਵਾਉਣ ਦੇ ਲਈ ਅੰਮ੍ਰਿਤਸਰ ਸਿਵਲ ਹਸਪਤਾਲ ਲੈ ਕੇ ਆਏ ਹਾਂ ਉੱਥੇ ਹੀ ਇੱਕ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਦੂਸਰਾ ਉਸਦਾ ਸਾਥੀ ਫਰਾਰ ਹੈ। ਜੋ ਵੀ ਬਣਦੀ ਹੀ ਕਾਰਵਾਈ ਹੋਵੇ
ਉੱਥੇ ਹੀ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਨਿਹੰਗ ਦੂਸਰੇ ਨਿਹੰਗ ਸਿੰਘ ਨੂੰ ਕੱਲ ਤੱਕ ਕਾਬੂ ਕਰਦੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਕਿ ਆਹ ਦਿਨ ਨਿਹੰਗ ਸਿੰਘਾਂ ਵੱਲੋਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ। ਕਈ ਨਿਹੰਗ ਸਿੰਘਾਂ ਦਾ ਚੋਲਾ ਪਾ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਜਿਸ ਨਾਲ ਆਪਸੀ ਭਾਈਚਾਰੇ ਚ ਦਰਾਰ ਪੈਂਦੀ ਹੈ ਪਿਛਲੇ ਦਿਨੀ ਵੀ। ਆਈ ਆਈ ਐਮ ਇੰਸਟੀਟਿਊਟ ਦੇ ਅੰਦਰ ਇੱਕ ਨਿਹੰਗ ਸਿੰਘ ਦਾਖਲ ਹੋ ਕੇ ਪਹਿਲੋਂ ਸਿਕਿਉਰਟੀ ਗਾਰਡ ਨਾਲ ਕੁੱਟਮਾਰ ਕੀਤੀ ਸੀ ਫਿਰ ਉਥੋਂ ਦੇ ਸਟੂਡੈਂਟਸ ਨੂੰ ਧਮਕੀਆਂ ਲਗਾਈਆਂ ਗਈਆਂ ਸਨ ਜੇਕਰ ਕਿਸੇ ਨੇ ਸਿਗਰਟ ਬੀੜੀ ਪੀਤੀ ਤੇ ਉਹਨਾਂ ਦੇ ਕੁੱਟਵਾ ਦਿੱਤੇ ਜਾਣਗੇ ਫਿਲਹਾਲ ਪੁਲਿਸ ਨੇ ਉਸ ਨਿਹੰਗ ਸਿੰਘ ਨੂੰ ਵੀ ਕਾਬੂ ਕਰ ਲਿਆ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਨਿਹੰਗ ਸਿੰਘਾਂ ਤੇ ਪੁਲਿਸ ਵਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।
Comment here