ਕਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਹੋਏ ਸੜਕ ਹਾਦਸੇ ਵਿੱਚ ਬਟਾਲਾ ਨਜ਼ਦੀਕ ਪੈਂਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ।ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਗ੍ਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ 21 ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੱੜਾ ਜ਼ੋ ਕਿ ਕਰੀਬ 10 ਮਹੀਨੇ ਪਹਿਲਾਂ ਹੀ ਕਨੇਡਾ ਪੜਾਈ ਕਰਨ ਗਈ ਸੀ।ਉਸਨੇ ਦੱਸਿਆ ਕਿ ਛੁਟੀਆਂ ਹੋਣ ਕਾਰਨ ਆਪਣੀਆਂ 5 ਹੋਰਨਾਂ ਸਮੇਤ ਕੰਮ ਤੇ ਜਾ ਰਹੀਆਂ ਸਨ ,ਜਿਸ ਗੱਡੀ ਤੇ ਸਵਾਰ ਸਨ ਉਹ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਟਕਰਾ ਗਈ ਜਿਸ ਕਾਰਨ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੋਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਇੱਕ ਹੋਰ ਲੜਕੇ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇਸ ਮੰਦਭਾਗੀ ਘਟਨਾ ਦਾ ਜਦ ਹੀ ਪਤਾ ਲੱਗ ਤਾਂ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ ।ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਸੁੱਖ ਚਿੜਾ ਨੇ ਦੱਸਿਆ ਕਿ ਇਹ ਇਕ ਮਿਹਨਤੀ ਪਰਿਵਾਰ ਹੈ ਮ੍ਰਿਤਕ ਲੜਕੀ ਦਾ ਪਿਤਾ ਦਿਹਾੜੀਦਾਰ ਹੈ ਉਸ ਨੇ ਬਹੁਤ ਹੀ ਮਿਹਨਤ ਕਰਕੇ ਅਤੇ ਕੁਝ ਕਰਜ਼ਾ ਚੁੱਕ ਆਪਣੀ ਧੀ ਦਾ ਭਵਿੱਖ ਸਵਾਰਨ ਲਈ ਉਸ ਨੂੰ ਕਰੀਬ 10 ਮਹੀਨੇ ਪਹਿਲਾਂ ਹੀ ਕਨੇਡਾ ਪੜਾਈ ਕਰਨ ਲਈ ਭੇਜਿਆ ਸੀ ਅਜ਼ੇ ਸਿਰਫ ਦੋ ਹੀ ਸਮੇਸਟਰ ਕਲੀਅਰ ਹੋਏ ਸਨ ਕਿ ਇਹ ਭਾਣਾ ਵਰਤ ਗਿਆ।
ਵਿਦੇਸ਼ ਦੀ ਧਰਤੀ ਤੋਂ ਆਈ ਇੱਕ ਹੋਰ ਮੰਦਭਾਗੀ ਖ਼ਬਰ 11 ਮਹੀਨੇ ਪਹਿਲਾਂ Canada ਗਈ 21 ਸਾਲਾਂ ਕੁੜੀ ਨੂੰ ਆਈ ਦਰਦ ਨਾਕ ਮੌ ਤ,ਪਰਿਵਾਰ ਨੇ ਚਾਵਾਂ ਨਾਲ ਭੇਜੀ ਸੀ ਕੈਨੇਡਾ
July 22, 20240
Related Articles
December 16, 20240
‘ਆਪ’ ਪਾਰਟੀ, ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਦੇ ਸ਼ਰਾਰਤੀ ਅਨਸਰਾਂ ਨੇ ਪਾੜ੍ਹੇ ਪੋਸਟਰ
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ, ਉੱਥੇ ਹੀ ਸ਼ਰਾਰਤੀ ਅਨਸਰਾਂ ਵੱਲੋਂ ਪੋਸਟਰ ਪਾੜਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ
Read More
August 21, 20240
ਦੇਖੋ ਕਿਵੇਂ ਖਾਣੇ ਵਿੱਚ ਪਰੋਸੇ ਜਾ ਰਹੇ ਕੀੜੇ ਮਕੌੜੇ ਜੇਕਰ ਤੁਸੀਂ ਵੀ ਛੋਲੇ ਭਟੂਰੇ ਖਾਣ ਦੇ ਸ਼ੌਕੀਨ ਹੋ ਤਾਂ ਸਤਰਕ ਹੋ ਜਾਓ
ਅਜਨਾਲਾ ਸ਼ਹਿਰ ਅੰਦਰ ਦੁਕਾਨਾਂ ਉੱਪਰ ਸ਼ਰੇਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਕੀੜੇ ਮਕੌੜੇ ਪਰੋਸ ਕੇ ਦਿੱਤੇ ਜਾ ਰਹੇ ਹਨ ਅਜਨਾਲਾ ਦੀ ਧਰਮਪਾਲ ਵੈਸ਼ਨੋ ਭੋਜਨ ਭੰਡਾਰ ਉੱਪਰ ਭਠੂਰੇ ਵੇਚੇ ਜਾ ਰਹੇ ਹਨ ਜਿਸ ਵਿੱਚ ਸੁਸਰੀਆਂ ਨਿਕਲ ਰਹੀਆਂ ਹ
Read More
October 15, 20220
In the excise scam, ED again raided 25 locations of liquor traders
Taking a major action once again in the Excise policy scam, ED has raided for the third time. ED has raided 25 locations of liquor dealers in Delhi NCR early today.
According to ED sources, during th
Read More
Comment here