ਅੰਮ੍ਰਿਤਸਰ ਬੋਲੀਵੁੱਡ ਗਾਇਕ ਮੀਕਾ ਸਿੰਘ ਆਪਣੇ ਸਾਥੀਆਂ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਇਸ ਮੌਕੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੀਕਾ ਸਿੰਘ ਨੇ ਕਿਹਾ ਕਿ ਅੱਜ ਗੁਰੂ ਘਰ ਵਿੱਚ ਪਹੁੰਚੇ ਹਾਂ ਮੱਥਾ ਟੇਕਿਆ ਹੈ ਤੇ ਵਾਹਿਗੁਰੂ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਸ਼ੁਕਰਾਨਾ ਅਦਾ ਕੀਤਾ ਕਿਹਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਉਹਨਾਂ ਕਿਹਾ ਕਿ ਜਦੋਂ ਵੀ ਅੰਮ੍ਰਿਤਸਰ ਆਉਂਦੇ ਹਾਂ ਤਾਂ ਗੁਰੂ ਘਰ ਵਿੱਚ ਮੱਥਾ ਜਰੂਰ ਟੇਕਦੇ ਹਾਂ ਉਹਨਾਂ ਕਿਹਾ ਕਿ ਇਹ ਉਹ ਦਰ ਹੈ ਜਿੱਥੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਅਜਿਹਾ ਹੋਰ ਕੋਈ ਦਰ ਨਹੀਂ ਹੈ ਉਹਨਾਂ ਕਿਹਾ ਕਿ ਇੱਥੇ ਆ ਕੇ ਮਨ ਨੂੰ ਬਹੁਤ ਚੰਗਾ ਲੱਗਦਾ ਹੈ ਇਸ ਜਗ੍ਹਾ ਤੋਂ ਸਭ ਕੁਝ ਮੰਗੀਦਾ ਹੈ ਇਹ ਉਹ ਦਰ ਜੋ ਸਭ ਦੀਆਂ ਝੋਲੀਆਂ ਭਰਦਾ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਵਾਹਿਗੁਰੂ ਦਾ ਹੁਕਮ ਨਹੀਂ ਹੁੰਦਾ ਉਦੋਂ ਤੱਕ ਬੰਦਾ ਇਥੇ ਚੱਲ ਕੇ ਨਹੀਂ ਆਉਂਦਾ ਵਾਹਿਗੁਰੂ ਦੇ ਹੁਕਮ ਤੇ ਹੀ ਬੰਦਾ ਇਥੇ ਪਹੁੰਚਦਾ ਹੈ ਉਹਨਾਂ ਕਿਹਾ ਕਿ ਸਾਡੀਆਂ ਹੋਰ ਨਵੀਆਂ ਐਲਬਮਾਂ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਫਿਲਹਾਲ ਅਸੀਂ ਗੁਰੂ ਘਰ ਵਿੱਚ ਹੀ ਮੱਥਾ ਟੇਕਣ ਆਏ ਹਾਂ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਮੰਗਣਾ ਹੈ ਇਸ ਵਾਹਿਗੁਰੂ ਕੋਲੋਂ ਆ ਕੇ ਮੰਗੋ ਇਸ ਦੇ ਦਰ ਤੇ ਬਹੁਤ ਤਾਕਤ ਹੈ ਇਹ ਸਭ ਦੀਆਂ ਝੋਲੀਆਂ ਭਰਦਾ ਹੈ |
ਦਰਬਾਰ ਸਾਹਿਬ ਨਤਮਸਤਕ ਹੋਏ ਗਾਇਤ ਮੀਕਾ ਸਿੰਘ, ਗੁਰੂ ਘਰ ‘ਚ ਮੱਥਾ ਟੇਕ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ |

Related tags :
Comment here