Crime news

ਖੇਤ ‘ਚ ਪਾਣੀ ਦੀ ਵਾਰੀ ਲਗਾਉਂਦੇ ਪਿਓ-ਪੁੱਤ ਨੂੰ ਮਾ*ਰ ਗਏ, ਠੇਕੇ ਦੀ ਜ਼ਮੀਨ ਕਰਕੇ ਪਿਆ ਸੀ ਰੌਲ਼ਾ ਭੁੱਬਾਂ ਮਾ ਰ ਕੇ ਰੋਂਦੀ ਮਾਂ ਦੇ ਰਹੀ ਕਾ*ਤਿ*ਲਾਂ ਨੂੰ ਬਦਅਸੀਸਾਂ

ਫ਼ਾਜ਼ਿਲਕਾ ਦੇ ਪਿੰਡ ਪਾਕਾਂ ਵਿਖੇ ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤਰ ਦਾ ਗੋਲੀਆਂ ਅਤੇ ਕਹੀਆਂ ਮਾਰ ਕੇ ਬੜ੍ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ | ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਮਿ੍ਤਕ ਅਤੇ ਹਮਲਾਵਾਰ ਦੋਵੇਂ ਇਕੋ ਹੀ ਪਿੰਡ ਦੇ ਵਾਸੀ ਸਨ,ਜਾਣਕਾਰੀ ਦਿੰਦਿਆਂ ਮਿ੍ਤਕ ਅਤਵਾਰ ਸਿੰਘ (58) ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਅਵਤਾਰ ਸਿੰਘ ਨੇ ਪਿੰਡ ਵਿਚ ਹੀ ਜਮੀਨ ਠੇਕੇ ਤੇ ਲਈ ਹੋਈ ਸੀ | ਉਨ੍ਹਾਂ ਦੱਸਿਆ ਕਿ ਜੋ ਜਮੀਨ ਅਵਤਾਰ ਸਿੰਘ ਨੇ ਠੇਕੇ ‘ਤੇ ਲਈ ਹੋਈ ਸੀ, ਉਸ ਜਮੀਨ ਨੂੰ ਪਹਿਲਾਂ ਠੇਕੇ ‘ਤੇ ਵਾਹੁੰਣ ਵਾਲੇ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਾਕਾਂ ਅਤੇ ਹੋਰ ਉਨ੍ਹਾਂ ਨਾਲ ਖਾਰ ਖਾਂਦੇ ਸਨ | ਉਨ੍ਹਾਂ ਦੱਸਿਆ ਕਿ ਅੱਜ ਮੇਰਾ ਭਰਾ ਅਵਤਾਰ ਸਿੰਘ ਅਤੇ ਉਨ੍ਹਾਂ ਦਾ ਬੇਟਾ ਹਰਮੀਤ ਸਿੰਘ (28) ਉਕਤ ਦੋਸ਼ੀਆਂ ਤੋਂ ਬਾਅਦ ਆਪਣੇ ਠੇਕੇ ਲਏ ਖੇਤ ਵਿਚ ਪਾਣੀ ਵਾਰੀ ਲਗਾ ਰਹੇ ਸਨ | ਇਤਨੇ ਵਿਚ ਉਕਤ ਕਥਿਤ ਦੋਸ਼ੀ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਾਕਾਂ ਮੌਕੇ ‘ਤੇ ਆਏ ਅਤੇ ਉਨ੍ਹਾਂ ਨੇ ਵਿਵਾਦ ਸ਼ੁਰੂ ਕੀਤਾ ਅਤੇ ਪਹਿਲਾਂ ਮੇਰੇ ਭਤੀਜੇ ਹਰਮੀਤ ਸਿੰਘ ਦੇ ਰਿਵਾਲਵਰ ਨਾਲ ਗੋਲੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਮੇਰੇ ਭਰਾ ਅਵਤਾਰ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਅਤੇ ਕਹੀਆਂ ਨਾਲ ਵਾਰ ਕਰ ਕਰ ਕੇ ਮੌਕੇ ‘ਤੇ ਹੀ ਮਾਰ ਮੁਕਾਇਆ | ਉਨ੍ਹਾਂ ਕਿਹਾ ਕਿ ਪਹਿਲਾਂ ਉਕਤ ਦੋਸ਼ੀ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਾਕਾਂ ਇਹ ਜਮੀਨ ਵਾਹੁੰਦੇ ਸਨ, ਪਰ ਹੁਣ ਦੋ ਸਾਲਾਂ ਤੋਂ ਮੇਰਾ ਭਰਾ ਅਵਤਾਰ ਸਿੰਘ ਠੇਕੇ ਲੈ ਕੇ ਵਾਹੀ ਕਰ ਰਿਹਾ ਸੀ | ਇਸੇ ਗੱਲ ਦੀ ਇਹ ਲੋਕ ਰੰਜਸ਼ ਰੱਖਦੇ ਸਨ | ਜਿਸ ਦੇ ਚਲਦਿਆਂ ਉਨ੍ਹਾਂ ਇਨ੍ਹਾਂ ਵਾਰਦਾਤ ਨੂੰ ਅੰਜਾਮ ਦਿੰਦਿਆਂ ਮੇਰੇ ਭਰਾ ਅਤੇ ਭਤੀਜੇ ਦਾ ਖੇਤ ਵਿਚ ਹੀ ਕਤਲ ਕਰ ਦਿੱਤਾ | ਪਿਓ ਪੁੱਤਰ ਦੀ ਦਰਦਨਾਕ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਦੁਖਦਾਈ ਗੱਲ ਦਸਣੀ ਬਣਦੀ ਹੈ ਕਿ ਮਿ੍੍ਰਤਕ ਅਵਤਾਰ ਸਿੰਘ ਦੇ ਦੋ ਬੇਟੇ ਸਨ, ਜਿਨ੍ਹਾਂ ਵਿਚੋਂ ਹਰਮੀਤ ਸਿੰਘ ਦਾ ਪਿਤਾ ਦੇ ਨਾਲ ਹੀ ਕਤਲ ਕਰ ਦਿੱਤਾ ਗਿਆ, ਜਦੋਂ ਕਿ ਦੂਜਾ ਬੇਟਾ ਅਪਾਹਜ ਹੈ | ਮਿ੍ਤਕ ਨੌਜਵਾਨ ਹਰਮੀਤ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਕੁੱਝ ਦਿਨ ਪਹਿਲਾਂ ਹੀ ਇਕ ਬੇਟੀ ਤੋਂ ਬਾਅਦ ਬੇਟਾ ਹੋਇਆ ਸੀ | ਪਿਓ ਪੁੱਤਰਾਂ ਦੇ ਕਤਲ ਨਾਲ ਪੂਰੇ ਦਾ ਪੂਰਾ ਘਰ ਹੀ ਇਕ ਤਰ੍ਹਾਂ ਨਾਲ ਬੈਠ ਗਿਆ ਹੈ | ਉੱਧਰ ਘਟਨਾਂ ਦੀ ਸੂਚਨਾਂ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪੁੱਜੀ ਅਤੇ ਉਨ੍ਹਾਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ |

Comment here

Verified by MonsterInsights