ਲੁਧਿਆਣਾ ਵਿੱਚ ਬੁੱਧਵਾਰ ਰਾਤ ਮੁੰਡੀਆਂ ਦੇ 33 ਫੁੱਟਾ ਰੋਡ ਇਲਾਕੇ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੋ ਤੋਹ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ, ਹਾਲਾਂਕਿ ਕਿੰਨੇ ਫਾਇਰ ਕੀਤੇ ਗਏ ਹਨ ਇਸ ਦੀ ਜਾਂਚ ਪੁਲਿਸ ਵੱਲੋਂ ਜਾਰੀ ਹੈ।
ਜਾਣਕਾਰੀ ਅਨੁਸਾਰ 33 ਫੁਟਾ ਰੋਡ ਉੱਤੇ ਲੱਗੀ ਸਬਜ਼ੀ ਮੰਡੀ ਦੇ ਬਾਹਰ ਕੁਝ ਨੌਜਵਾਨਾਂ ਵਿੱਚ ਆਪਸ ਵਿੱਚ ਤਕਰਾਰ ਹੋਣ ਤੋਂ ਬਾਅਦ ਇੱਕ ਐਕਟੀਵਾ ਸਵਾਰ ਨੌਜਵਾਨ ਵੱਲੋਂ ਦੋ ਤੋਂ ਤਿੰਨ ਫਾਇਰ ਕੀਤੇ ਗਏ ਹਨ, ਹਾਲਾਂਕਿ ਇਸ ਗੋਲੀਬਾਰੀ ਵਿੱਚ ਕਿਸੀ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ।
ਜਮਾਲਪੁਰ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ, ਪੁਲਿਸ ਵਲੋ ਮੌਕੇ ਤੋਂ ਕੁਝ ਖਾਲੀ ਖੋਲ ਬਰਾਮਦ ਕਿਤੇ ਗਏ ਹਨ।
Comment here