ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ‘ਆਪ’ ਆਗੂਆਂ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਏ। ਰਾਜ ਸਭਾ ਮੈਂਬਰ ਸੰਜੇ ਸਿੰਘ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਹੁਣ ਮਾਮਲੇ ਦੀ ਅਗਲੀ ਤਰੀਕ ਰੱਖੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਲੇਕਿਨ ਦੂਸਰੇ ਪਾਸੇ ਭਗਵੰਤ ਮਾਨ ਦੀ ਸ਼ਹਿ ਦੇ ਉੱਪਰ ਸਿੱਟ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ 28 ਜੁਲਾਈ ਦੇ ਸੰਮਣ ਭੇਜੇ ਗਏ ਸਨ ਉਹਨਾਂ ਕਿਹਾ ਕਿ ਜਦ ਕਿ ਉਸ ਤੋਂ ਪਹਿਲਾਂ ਭਗਵੰਤ ਮਾਨ ਦੇ ਸਾਥੀ ਸੰਜੇ ਸਿੰਘ ਮਾਨਯੋਗ ਅਦਾਲਤ ਚ ਪੇਸ਼ ਹੋ ਕੇ ਗਏ ਸੀ ਤਾਂ ਉਹਨਾਂ ਨੇ ਹੀ ਦੱਸਿਆ ਸੀ ਕਿ 18 ਜੁਲਾਈ ਦੀ ਅਗਲੀ ਤਰੀਕ ਤੈਅ ਹੋਈ ਹੈ। ਅਤੇ ਜਾਣ ਬੁਝ ਕੇ ਐਸਆਈਟੀ ਵੱਲੋਂ 18 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਮੈਂ ਆਪਣੇ ਮਾਹਿਰ ਵਕੀਲਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਣਾ ਜਿਆਦਾ ਜਰੂਰੀ ਹੈ। ਜਿਸ ਦੇ ਚਲਦੇ ਅੱਜ ਮੈਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਇਆ ਹਾਂ ਅਤੇ ਹੁਣ ਮਾਣਹਾਣੀ ਕੇਸ ਦੇ ਵਿੱਚ ਅਗਲੀ ਤਰੀਕ 17 ਅਗਸਤ ਦੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਐਸਆਈਟੀ ਭਗਵੰਤ ਮਾਨ ਦਾ ਹੱਥ ਠੋਕਾ ਬਣ ਕੇ ਰਹਿ ਗਈ ਹੈ ਕਿਉਂਕਿ ਗ੍ਰਿਹਿ ਮੰਤਰਾਲਿਆ ਵੀ ਭਗਵੰਤ ਮਾਨ ਦੇ ਕੋਲ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੀ ਜਿੰਮੇਵਾਰੀ ਵੀ ਭਗਵੰਤ ਮਾਨ ਦੇ ਕੋਲ ਹੈ ਉਹਨਾਂ ਕਿਹਾ ਕਿ ਡੀਜੀਪੀ ਲੈਵਲ ਤੋਂ ਮੇਰੀ ਜਾਂਚ ਸ਼ੁਰੂ ਹੋਈ ਸੀ ਅਤੇ ਹੁਣ ਇੰਸਪੈਕਟਰ ਲੈਵਲ ਤੱਕ ਆ ਗਈ ਹੈ। ਉਹਨਾਂ ਕਿਹਾ ਕਿ ਜਾਣ ਬੁਝ ਕੇ ਸਿੱਟ ਵੱਲੋਂ ਮੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਤਾਂ ਮਾਨਯੋਗ ਅਦਾਲਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਕ ਚ ਕੋਈ ਫੈਸਲਾ ਦਿੰਦੀਆਂ ਤੇ ਆਪ ਵਾਲੇ ਕਹਿੰਦੇ ਹਨ ਕਿ ਬਹੁਤ ਵੱਡੀ ਜਿੱਤ ਹੋਈ ਜਦ ਕੋਈ ਮਾਨਯੋਗ ਅਦਾਲਤ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਫੈਸਲਾ ਦਿੰਦੀ ਹੈ ਤਾਂ ਫਿਰ ਇਹ ਚੋਰ ਮੋਰੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਮਜੀਠੀਏ ਨੂੰ ਕਿਸ ਤਰੀਕੇ ਦਬਾਇਆ ਜਾਵੇ । ਪੰਜਾਬ ਚ ਲੱਗ ਰਿਹਾ ਬਿਜਲੀ ਦੇ ਕੱਟਾਂ ਦੇ ਉੱਪਰ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਵਿਭਾਗ ਦੇ ਮਾਮਲੇ ਚ ਫਿਰ ਸਾਬਤ ਹੋ ਰਹੀ ਹੈ ਕਿਉਂਕਿ ਬਿਜਲੀ ਖਰੀਦਣ ਲਈ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹ ਤੇ ਪੰਜਾਬ ਸਰਕਾਰ ਬਿਜਲੀ ਦੇ ਮਾਮਲੇ ਚ ਅੱਗੇ ਹੀ ਬਹੁਤ ਜਿਆਦਾ ਕਰਜਾਈ ਹੋਈ ਹੈ ਇਸੇ ਦਾ ਕਾਰਨ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਬਿਜਲੀ ਦੇ ਕੱਟ ਲੱਗ ਰਹੇ ਹਨ। ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਕੀਤੇ ਤਲਬ ਦੇ ਮਾਮਲੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਕਿਉਂਕਿ ਅਕਾਲ ਤਖਤ ਸਾਹਿਬ ਮਹਾਨ ਹੈ ਅਤੇ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਤੇ ਕੋਈ ਟਿੱਪਣੀ ਕਰਾਂ ਕਿਉਂਕਿ ਪੰਜਾਬ ਦੇ ਚੀਫ ਮਨਿਸਟਰ ਹੀ ਪੰਜਾਬ ਦੇ ਹੋਮ ਮਨਿਸਟਰ ਨੇ ਤੇ ਉਹ ਭਗਵੰਤ ਮਾਨ ਨੇ ਜਿੰਨੇ ਵੀ ਪੁਲਿਸ ਅਧਿਕਾਰੀ ਦੇ ਤਬਾਦਲੇ ਜੋ ਕਰਦਾ ਹੋਮ ਮਿਨਿਸਟਰ ਕਰਦਾ ਚੀਫ ਮਨਿਸਟਰ ਕਰਦਾ ਹੁਣ ਐਸਆਈਟੀ ਇੱਕ ਨਹੀਂ ਪੰਜ ਛੇ ਐਸਆਈਟੀਆਂ ਬਦਲਤੀਆਂ ਨੇ ਪਹਿਲਾਂ ਉਹਨਾਂ ਦੀ ਮਨ ਪਸਿੰਦਾ ਬਦਲੀ ਕੀਤੀ ਜਾਂਦੀ ਹੈ ਫਿਰ ਐਸਆਈਟੀ ਨੂੰ ਫੋਰਮ ਕੀਤਾ ਜਾਂਦਾ ਮੇਰੇ ਮੁਤਲਕ ਡੀਜੀਪੀ ਲੈਵਲ ਦੀ ਐਸਆਈਟੀ ਸ਼ੁਰੂ ਹੋਈ ਸੀ ਹੁਣ ਆ ਕੇ ਡੀਆਈਜੀ ਲੈਵਲ ਤੋਂ ਡੀਐਸਪੀ ਇੰਸਪੈਕਟਰ ਲੈਵਲ ਤੇ ਡਿੱਗ ਗਈ ਹੈ।
ਬਿਕਰਮ ਮਜੀਠੀਆ ਅੰਮ੍ਰਿਤਸਰ ਕੋਰਟ ਵਿਖੇ ਹੋਏ ਪੇਸ਼ ਮੀਡਿਆ ਦੇ ਰੁ ਬ ਰੁ ਹੋ ਕੀ ਬੋਲੇ ਸੁਣੋ …
July 18, 20240
Related Articles
January 11, 20210
ਦਰੱਖਤ ਨਾਲ ਲਟਕਦਾ ਮਿਲਿਆ ਫੌਜੀ ਬਣਨ ਦੇ ਸੁਫ਼ਨੇ ਦੇਖਣ ਵਾਲਾ ਨੌਜਵਾਨ Gaurav
ਪੰਜਾਬ ਦੇ ਮਸ਼ਹੂਰ ਪਿੰਡ ਕਾਹਨੂੰਵਾਨ ਵਿੱਚ 19 ਸਾਲਾ ਨੌਜਵਾਨ ਦੀ ਲਾਸ਼ ਖੇਤਾਂ ਦੇ ਦਰੱਖਤ ਉਤੇ ਲਟਕਦੀ ਮਿਲਨ ਕਰਕੇ ਆਸੇ ਪਾਸੇ ਦੇ ਲੋਕ 'ਚ ਤਣਾਅ ਦਾ ਮਹੌਲਬਨ ਗਿਆ, ਫਿਲਹਾਲ ਅਜੇ ਲੜਕੇ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਅਨੁਸਾਰ
Read More
June 23, 20210
ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ NCB ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਕਾਰਨ
ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ ਬੁੱਧਵਾਰ ਨੂੰ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ ਕੀਤਾ ਹੈ। ਇਕਬਾਲ ਕਾਸਕਰ ਨੂੰ ਨਸ਼ਿਆਂ ਦੇ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ ਹੈ।
ਹਾਲ ਹੀ ਵਿੱ
Read More
May 10, 20210
On “Saturday Night Live”, Elon Musk Reveals He Has Asperger’s Syndrome
Pressed on what exactly dogecoin is, Musk called the cryptocurrency -- which now has a market value of around $72 billion -- "an unstoppable vehicle that's going to take over the world".
Elon Musk
Read More
Comment here