ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ‘ਆਪ’ ਆਗੂਆਂ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਏ। ਰਾਜ ਸਭਾ ਮੈਂਬਰ ਸੰਜੇ ਸਿੰਘ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਹੁਣ ਮਾਮਲੇ ਦੀ ਅਗਲੀ ਤਰੀਕ ਰੱਖੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਲੇਕਿਨ ਦੂਸਰੇ ਪਾਸੇ ਭਗਵੰਤ ਮਾਨ ਦੀ ਸ਼ਹਿ ਦੇ ਉੱਪਰ ਸਿੱਟ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ 28 ਜੁਲਾਈ ਦੇ ਸੰਮਣ ਭੇਜੇ ਗਏ ਸਨ ਉਹਨਾਂ ਕਿਹਾ ਕਿ ਜਦ ਕਿ ਉਸ ਤੋਂ ਪਹਿਲਾਂ ਭਗਵੰਤ ਮਾਨ ਦੇ ਸਾਥੀ ਸੰਜੇ ਸਿੰਘ ਮਾਨਯੋਗ ਅਦਾਲਤ ਚ ਪੇਸ਼ ਹੋ ਕੇ ਗਏ ਸੀ ਤਾਂ ਉਹਨਾਂ ਨੇ ਹੀ ਦੱਸਿਆ ਸੀ ਕਿ 18 ਜੁਲਾਈ ਦੀ ਅਗਲੀ ਤਰੀਕ ਤੈਅ ਹੋਈ ਹੈ। ਅਤੇ ਜਾਣ ਬੁਝ ਕੇ ਐਸਆਈਟੀ ਵੱਲੋਂ 18 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਮੈਂ ਆਪਣੇ ਮਾਹਿਰ ਵਕੀਲਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਣਾ ਜਿਆਦਾ ਜਰੂਰੀ ਹੈ। ਜਿਸ ਦੇ ਚਲਦੇ ਅੱਜ ਮੈਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਇਆ ਹਾਂ ਅਤੇ ਹੁਣ ਮਾਣਹਾਣੀ ਕੇਸ ਦੇ ਵਿੱਚ ਅਗਲੀ ਤਰੀਕ 17 ਅਗਸਤ ਦੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਐਸਆਈਟੀ ਭਗਵੰਤ ਮਾਨ ਦਾ ਹੱਥ ਠੋਕਾ ਬਣ ਕੇ ਰਹਿ ਗਈ ਹੈ ਕਿਉਂਕਿ ਗ੍ਰਿਹਿ ਮੰਤਰਾਲਿਆ ਵੀ ਭਗਵੰਤ ਮਾਨ ਦੇ ਕੋਲ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੀ ਜਿੰਮੇਵਾਰੀ ਵੀ ਭਗਵੰਤ ਮਾਨ ਦੇ ਕੋਲ ਹੈ ਉਹਨਾਂ ਕਿਹਾ ਕਿ ਡੀਜੀਪੀ ਲੈਵਲ ਤੋਂ ਮੇਰੀ ਜਾਂਚ ਸ਼ੁਰੂ ਹੋਈ ਸੀ ਅਤੇ ਹੁਣ ਇੰਸਪੈਕਟਰ ਲੈਵਲ ਤੱਕ ਆ ਗਈ ਹੈ। ਉਹਨਾਂ ਕਿਹਾ ਕਿ ਜਾਣ ਬੁਝ ਕੇ ਸਿੱਟ ਵੱਲੋਂ ਮੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਤਾਂ ਮਾਨਯੋਗ ਅਦਾਲਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਕ ਚ ਕੋਈ ਫੈਸਲਾ ਦਿੰਦੀਆਂ ਤੇ ਆਪ ਵਾਲੇ ਕਹਿੰਦੇ ਹਨ ਕਿ ਬਹੁਤ ਵੱਡੀ ਜਿੱਤ ਹੋਈ ਜਦ ਕੋਈ ਮਾਨਯੋਗ ਅਦਾਲਤ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਫੈਸਲਾ ਦਿੰਦੀ ਹੈ ਤਾਂ ਫਿਰ ਇਹ ਚੋਰ ਮੋਰੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਮਜੀਠੀਏ ਨੂੰ ਕਿਸ ਤਰੀਕੇ ਦਬਾਇਆ ਜਾਵੇ । ਪੰਜਾਬ ਚ ਲੱਗ ਰਿਹਾ ਬਿਜਲੀ ਦੇ ਕੱਟਾਂ ਦੇ ਉੱਪਰ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਵਿਭਾਗ ਦੇ ਮਾਮਲੇ ਚ ਫਿਰ ਸਾਬਤ ਹੋ ਰਹੀ ਹੈ ਕਿਉਂਕਿ ਬਿਜਲੀ ਖਰੀਦਣ ਲਈ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹ ਤੇ ਪੰਜਾਬ ਸਰਕਾਰ ਬਿਜਲੀ ਦੇ ਮਾਮਲੇ ਚ ਅੱਗੇ ਹੀ ਬਹੁਤ ਜਿਆਦਾ ਕਰਜਾਈ ਹੋਈ ਹੈ ਇਸੇ ਦਾ ਕਾਰਨ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਬਿਜਲੀ ਦੇ ਕੱਟ ਲੱਗ ਰਹੇ ਹਨ। ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਕੀਤੇ ਤਲਬ ਦੇ ਮਾਮਲੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਕਿਉਂਕਿ ਅਕਾਲ ਤਖਤ ਸਾਹਿਬ ਮਹਾਨ ਹੈ ਅਤੇ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਤੇ ਕੋਈ ਟਿੱਪਣੀ ਕਰਾਂ ਕਿਉਂਕਿ ਪੰਜਾਬ ਦੇ ਚੀਫ ਮਨਿਸਟਰ ਹੀ ਪੰਜਾਬ ਦੇ ਹੋਮ ਮਨਿਸਟਰ ਨੇ ਤੇ ਉਹ ਭਗਵੰਤ ਮਾਨ ਨੇ ਜਿੰਨੇ ਵੀ ਪੁਲਿਸ ਅਧਿਕਾਰੀ ਦੇ ਤਬਾਦਲੇ ਜੋ ਕਰਦਾ ਹੋਮ ਮਿਨਿਸਟਰ ਕਰਦਾ ਚੀਫ ਮਨਿਸਟਰ ਕਰਦਾ ਹੁਣ ਐਸਆਈਟੀ ਇੱਕ ਨਹੀਂ ਪੰਜ ਛੇ ਐਸਆਈਟੀਆਂ ਬਦਲਤੀਆਂ ਨੇ ਪਹਿਲਾਂ ਉਹਨਾਂ ਦੀ ਮਨ ਪਸਿੰਦਾ ਬਦਲੀ ਕੀਤੀ ਜਾਂਦੀ ਹੈ ਫਿਰ ਐਸਆਈਟੀ ਨੂੰ ਫੋਰਮ ਕੀਤਾ ਜਾਂਦਾ ਮੇਰੇ ਮੁਤਲਕ ਡੀਜੀਪੀ ਲੈਵਲ ਦੀ ਐਸਆਈਟੀ ਸ਼ੁਰੂ ਹੋਈ ਸੀ ਹੁਣ ਆ ਕੇ ਡੀਆਈਜੀ ਲੈਵਲ ਤੋਂ ਡੀਐਸਪੀ ਇੰਸਪੈਕਟਰ ਲੈਵਲ ਤੇ ਡਿੱਗ ਗਈ ਹੈ।
ਬਿਕਰਮ ਮਜੀਠੀਆ ਅੰਮ੍ਰਿਤਸਰ ਕੋਰਟ ਵਿਖੇ ਹੋਏ ਪੇਸ਼ ਮੀਡਿਆ ਦੇ ਰੁ ਬ ਰੁ ਹੋ ਕੀ ਬੋਲੇ ਸੁਣੋ …
July 18, 20240
Related Articles
April 1, 20240
कंगना ने पीएम मोदी को बताया भगवान राम का अवतार, बोलीं- आपका हर वोट प्रधानमंत्री के लिए आशीर्वाद
हिमाचल प्रदेश की मंडी सीट से बीजेपी उम्मीदवार कंगना रनौत ने चुनाव प्रचार शुरू कर दिया है. चुनाव प्रचार के लिए निकलीं कंगना रनौत ने प्रधानमंत्री नरेंद्र मोदी को लेकर बड़ा खुलासा किया है. प्रधानमंत्री न
Read More
July 3, 20210
WHO ਚੀਫ਼ ਨੇ ਦਿੱਤੀ ਚੇਤਾਵਨੀ, ਕਿਹਾ- ਕੋਰੋਨਾ ਦੇ ਬੇਹੱਦ ਖ਼ਤਰਨਾਕ ਦੌਰ ‘ਚ ਹੈ ਦੁਨੀਆ
ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ WHO ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਧਨੋਮ ਗੈਬਰੇਸੇਅਸ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਲਗਭਗ 100 ਦੇਸ਼ਾ
Read More
August 5, 20210
ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਜ਼ਮੀਨ ‘ਤੇ ਕਾਸ਼ਤ ਤੇ ਕਬਜ਼ਾ ਰੱਖਣ ਵਾਲੇ ਕਿਸਾਨਾਂ ਨੂੰ ਮਿਲੇਗਾ ਮਾਲਕਾਣਾ ਅਧਿਕਾਰ
ਪੰਜਾਬ ਸਰਕਾਰ ਨੇ ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। 1 ਜਨਵਰੀ, 2020 ਨੂੰ 10 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਰਾਜ ਵਿੱਚ ਸਰਕਾਰੀ ਜ਼ਮੀਨ ਦੀ ਕਾਸ਼ਤ ਅਤੇ ਕਬਜ਼ਾ ਕਰਨ ਵਾਲੇ ਬੇਜ਼ਮੀਨੇ, ਸੀਮਾਂਤ ਜਾਂ ਛੋਟ
Read More
Comment here