ਜਲੰਧਰ ਦੇ ਪੀ.ਪੀ.ਆਰ ਬਾਜ਼ਾਰ ‘ਚ ਥਾਣਾ 7 ਦੀ ਪੁਲਸ ਦੀ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਜਿੱਥੇ ਏ.ਐਸ.ਆਈ ‘ਤੇ ਦੇਰ ਰਾਤ ਦੁਕਾਨ ‘ਤੇ ਆਉਣ ਅਤੇ ਦੁਕਾਨਦਾਰ ਵੱਲੋਂ ਖਾਣਾ ਨਾ ਦੇਣ ‘ਤੇ ਕਰਮਚਾਰੀ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਗਿਆ | ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਦੇ ਬਾਹਰ ਨਾ ਤਾਂ ਕੋਈ ਸਾਮਾਨ ਗਲਤ ਢੰਗ ਨਾਲ ਪਿਆ ਸੀ ਅਤੇ ਨਾ ਹੀ ਦੁਕਾਨਦਾਰ ਵੱਲੋਂ ਕੋਈ ਗਲਤ ਕੰਮ ਕੀਤਾ ਜਾ ਰਿਹਾ ਸੀ। ਸੀਸੀਟੀਵੀ ਮੁਤਾਬਕ, ਪੁਲਿਸ ਮੁਲਾਜ਼ਮ ਪੈਦਲ ਦੁਕਾਨ ‘ਤੇ ਆਉਂਦਾ ਹੈ, ਦੁਕਾਨ ਦੇ ਕਰਮਚਾਰੀ ਨੂੰ ਧੱਕਾ ਦੇ ਕੇ ਬਾਹਰ ਕੱਢ ਦਿੰਦਾ ਹੈ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ। ਦੁਕਾਨਦਾਰ ਨੇ ਦੋਸ਼ ਲਾਇਆ ਹੈ ਕਿ ਏਐਸਆਈ ਨੇ ਉਸ ਦੇ ਮੁਲਾਜ਼ਮ ਦੀ ਸ਼ਰੇਆਮ ਕੁੱਟਮਾਰ ਕੀਤੀ ਹੈ। ਅਜਿਹੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਅਧਿਕਾਰੀ ਉਕਤ ਏ.ਐਸ.ਆਈ ਦੀ ਇਸ ਕੁੱਟਮਾਰ ਸਬੰਧੀ ਕੋਈ ਠੋਸ ਕਾਰਵਾਈ ਕਰਦੇ ਹਨ ਜਾਂ ਨਹੀਂ।