ਅੰਮ੍ਰਿਤਸਰ ਦੇ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਹੇ ਦੇ ਵਪਾਰ ਦਾ ਉਸ ਵੇਲੇ ਖੁਲਾਸਾ ਹੋਇਆ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਹੋਟਲ ਵਿੱਚ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਕਰਨ ਦੌਰਾਨ ਇੱਕ ਕਮਰੇ ਦੇ ਵਿੱਚੋਂ ਪੁਲਿਸ ਨੇ ਪੰਜ ਵਿਦੇਸ਼ੀ ਲੜਕੀਆਂ ਬਰਾਮਦ ਕੀਤੀਆਂ ਜਿਨਾਂ ਦੇ ਵਿੱਚੋਂ ਦੋ ਵਿਦੇਸ਼ੀ ਲੜਕੀਆਂ ਨੇ ਪੁਲਸ ਤੋ ਡਰ ਦੇ ਮਾਰੇ ਹੋਟਲ ਦੀ ਛਤ ਤੋਂ ਛਲਾਂਗ ਲਗਾ ਦਿੱਤੀ ਜਿਸ ਨਾਲ ਕਿ ਦੋਨੇ ਲੜਕੀਆਂ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਹਨਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਪੁਲਿਸ ਨੇ ਤਿੰਨ ਵਿਦੇਸ਼ੀ ਲੜਕੀਆਂ ਅਤੇ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਵੀ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਸਪਾ ਸੈਂਟਰ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ। ਜਿਸ ਦੇ ਚਲਦੇ ਪੁਲਿਸ ਨੇ ਇੱਥੇ ਰੇਡ ਕੀਤਾ। ਅਤੇ ਰੇਡ ਕਰਨ ਦੌਰਾਨ ਪੁਲਿਸ ਨੇ ਤਿੰਨ ਵਿਦੇਸ਼ੀ ਲੜਕੀਆਂ ਤੇ ਇੱਕ ਲੜਕੇ ਨੂੰ ਕਾਬੂ ਕੀਤਾ ਹੈ ਜਦਕਿ ਦੋ ਵਿਦੇਸ਼ੀ ਲੜਕੀਆਂ ਨੇ ਹੋਟਲ ਦੇ ਟੈਰਰਸ ਤੋਂ ਸ਼ਲਾਂਗ ਲਗਾ ਦਿੱਤੀ ਜਿਸ ਕਾਰਨ ਉਹ ਗੰਭੀਰ ਵਿੱਚ ਜਖਮੀ ਹੋ ਗਈਆਂ ਲੇਕਿਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਹੁਣ ਉਹਨਾਂ ਦੇ ਹਾਲਤ ਚ ਸੁਧਾਰ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਹੋਟਲ ਚ ਲੱਗੇ ਸੀਸੀਟੀਵੀ ਕੈਮਰੇ ਵੀ ਹੰਗਾਲੇ ਜਾ ਰਹੇ ਹਨ। ਅਤੇ ਇਹ ਕਿੰਨੀ ਦੇਰ ਤੋਂ ਇਸ ਹੋਟਲ ਦੇ ਵਿੱਚ ਦੇਵ ਵਿਭਾਗ ਦਾ ਧੰਦਾ ਚੱਲ ਰਿਹਾ ਸੀ ਉਹ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਤੇ ਤਿੰਨ ਲੜਕੀਆਂ ਸਮੇਤ ਇੱਕ ਲੜਕੇ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।