ਸੂਬੇ ਭਰ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਲਗਾਤਾਰ ਆਪਰੇਸ਼ਨ ਚਲਾ ਰਹੀ ਹੈ ਉੱਥੇ ਹੀ ਅੱਜ ਮੁੱਖ ਮੰਤਰੀ ਤੇ ਜ਼ਿਲ੍ਹਾ ਸੰਗਰੂਰ ਦੇ ਸਬ ਡਿਵੀਜ਼ਨ ਭਵਾਨੀਗੜ੍ਹ ਦੋ ਨੌਜਵਾਨਾਂ ਦੀ ਡੈਡ ਬਾਡੀ ਮਿੱਲੀ. ਮ੍ਰਿਤਕ ਨੌਜਵਾਨਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਰਣਜੀਤ ਸਿੰਘ ਰਵੀ ਪੁੱਤਰ ਹਰਨੇਕ ਸਿੰਘ ਉਮਰ 35 ਸਾਲ ਦੂਜਾ ਨੌਜਵਾਨ ਬਣੀ ਸਿੰਘ ਪੁੱਤਰ ਸੁਖਪਾਲ ਸਿੰਘ ਉਮਰ 24 ਸਾਲ ਇਸ ਸਬੰਧੀ ਸੁਖਪਾਲ ਸਿੰਘ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੰਨੀ ਸਿੰਘ ਰਾਤ ਦਾ ਘਰ ਨਹੀਂ ਆਇਆ ਸੀ,ਜਿਸ ਕਾਰਨ ਉਹ ਉਸ ਨੂੰ ਲੱਭਣ ਲਈ ਰਾਮਪੁਰਾ ਰੋਡ ਤੇ ਰਣਜੀਤ ਸਿੰਘ ਉਰਫ਼ ਰਵੀ ਦੇ ਘਰ ਗਏ। ਪਰ ਘਰ ਦੇ ਦਰਵਾਜ਼ੇ ਨੂੰ ਜਿੰਦਰਾ ਲੱਗਿਆ ਹੋਇਆ ਸੀ। ਦੋਵਾਂ ਦੇ ਫੋਨ ਬੰਦ ਆ ਰਹੇ ਸਨ। ਸ਼ੱਕ ਪੈਣ ਤੇ ਜਦੋਂ ਉਹ ਜਿੰਦਰਾ ਅਤੇ ਦਰਵਾਜ਼ਾ ਭੰਨ ਕੇ ਅੰਦਰ ਦਾਖਲ ਹੋਏ ਤਾਂ ਉਕਤ ਦੋਵੇਂ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਏ ਸਨ। ਇਸ ਮੌਕੇ ਮੌਜੂਦ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ. ਉਹਨਾਂ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਜਾਂ ਫਿਰ ਕੋਈ ਜਹਰੀਲਾ ਨਸ਼ਾ ਕਰਨ ਦੇ ਨਾਲ ਨੌਜਵਾਨਾਂ ਦੀ ਮੌਤ ਹੋਈ ਹੈ ਇਸ ਸਬੰਧੀ ਥਾਣਾ ਮੁਖੀ ਐਸ ਐਚ ਓ ਗੁਰਨਾਮ ਸਿੰਘ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੱਸਿਆ ਗਿਆ ਕਿ ਪਰਿਵਾਰ ਦੇ ਬਿਆਨਾਂ ਲਏ ਜਾ ਰਹੇ ਹਨ ਜਿੰਨਾ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ.
Bytes
1. ਪੀ.ਐਸ ਗਮੀ ਕਲਿਆਣ( ਸੈਂਟਰ ਵਾਲਮੀਕੀ ਸਭਾ ਦੇ ਕੌਮੀ ਪ੍ਰਧਾਨ)
2. ਕ੍ਰਿਸ਼ਨ ਕੁਮਾਰ ( ਸ਼ਹਿਰ ਨਿਵਾਸੀ)
3. ਭੁੱਲਰ ਸਿੰਘ ( ਸ਼ਹਿਰ ਨਿਵਾਸੀ)
4. ਐਸ ਐਚ ਓ ਭਵਾਨੀਗੜ੍ਹ( ਗੁਰਨਾਮ ਸਿੰਘ ਘੁੰਮਣ)