ਸਰਕਾਰੀ ਸਕੂਲਾਂ ਵਿੱਚ 8ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਜ਼ਿਲ੍ਹੇ ਦੇ 12 ਬੱਚਿਆਂ ਨੂੰ ਰਾਜਪਾਲ ਵੱਲੋਂ 16 ਜੁਲਾਈ ਨੂੰ ਪੰਜਾਬ ਰਾਜ ਭਵਨ ਵਿਖੇ ਸਨਮਾਨਿਤ ਕੀਤਾ ਜਾਵੇਗਾ। ਬੱਚਿਆਂ ਨੂੰ ਰਾਜ ਭਵਨ ਤੱਕ ਲੈ ਕੇ ਜਾਣ ਅਤੇ ਵਾਪਸ ਲੈ ਕੇ ਆਉਣ ਦੀ ਜ਼ਿੰਮੇਵਾਰੀ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਨੋਡਲ ਅਫਸਰ ਬਣਾ ਕੇ ਦਿੱਤੀ ਗਈ ਹੈ। ਅੱਠਵੀਂ ਜਮਾਤ 600 ਵਿੱਚੋਂ 592 ਨੰਬਰ ਲੈ ਕੇ ਅਠਵਾਂ ਸਥਾਨ ਹਾਸਲ ਕਰਨ ਵਾਲੀ ਪੱਲਵੀ ਅੱਠਵੀਂ ਜਮਾਤ ਵਿੱਚੋਂ ਜਿਲੇ ਵਿੱਚੋਂ ਮੈਰਿਟ ਹਾਸਿਲ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਸ਼ਾਮਿਲ ਹੈ ਜੋ 16 ਜੁਲਾਈ ਨੂੰ ਰਾਜ ਭਵਨ ਵਿਖੇ ਸੂਬੇ ਦੇ ਰਾਜਪਾਲ ਵੱਲੋਂ ਸਨਮਾਨ ਹਾਸਿਲ ਕਰਨ ਜਾ ਰਹੇ ਹਨ। ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਗੁਰਦਾਸਪੁਰ ਵਿਖੇ ਪੜਨ ਵਾਲੀ ਪੱਲਵੀ ਇੱਕ ਸਧਾਰਨ ਜਿਹੇ ਪਰਿਵਾਰ ਨਾਲ ਸੰਬੰਧਿਤ ਹੈ ਤੇ ਉਸਦੇ ਪਿਤਾ ਕਿਤੇ ਵੱਜੋ ਦਰਜੀ ਦਾ ਕੰਮ ਕਰਦੇ ਹਨ। ਸਾਧਨਾਂ ਦੀ ਕਮੀ ਦੇ ਬਾਵਜੂਦ ਆਪਣੀ ਮਿਹਨਤ ਦੀ ਬਦੌਲਤ ਪੜਾਈ ਵਿੱਚ ਇੱਕ ਮੁਕਾਮ ਹਾਸਲ ਕਰਨ ਵਾਲੀ ਪੱਲਵੀ ਰਾਜਪਾਲ ਵੱਲੋਂ ਦਿੱਤੇ ਜਾ ਰਹੇ ਸਨਮਾਨ ਨੂੰ ਮਿਹਨਤ ਦੇ ਫਲ ਦੇ ਤੌਰ ਤੇ ਦੇਖਦੀ ਹੈ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਪੜਹਾਈ ਵਿੱਚ ਹੋਰ ਵੱਡਾ ਮੁਕਾਮ ਹਾਸਿਲ ਕਰਨ ਦਾ ਹੌਸਲਾ ਵੀ ਰੱਖਦੀ ਹੈ।
ਪੱਲਵੀ ਨੇ ਦੱਸਿਆ ਕਿ ਉਸਨੇ ਅੱਠਵੀਂ ਜਮਾਤ ਵਿੱਚ ਜਿਲ੍ਹੇ ਵਿੱਚ ਅੱਠਵਾਂ ਰੈਂਕ ਹਾਸਲ ਕੀਤਾ ਹੈ ਅਤੇ 16 ਜੁਲਾਈ ਨੂੰ ਸੂਬੇ ਦੇ ਮਾਨਯੋਗ ਰਾਜਪਾਲ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਅੱਠਵੀਂ ਅਤੇ ਦਸਵੀਂ ਜਮਾਤ ਦੇ ਜਿਲੇ ਦੇ ਉਨਾਂ 12 ਬੱਚਿਆਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਜਿਲਾ ਸਿੱਖਿਆ ਦਫਤਰ ਦੀ ਨਿਗਰਾਨੀ ਅਤੇ ਪ੍ਰਬੰਧਾਂ ਹੇਠ ਚੰਡੀਗੜ੍ਹ ਰਾਜ ਭਵਨ ਵਿਖੇ ਲੈ ਜਾਇਆ ਜਾ ਰਿਹਾ ਹੈ। ਉਸਨੇ ਇਹ ਮੁਕਾਮ ਆਪਣੀ ਮਿਹਨਤ ਵੀ ਬਦੌਲਤ ਹਾਸਲ ਕੀਤਾ ਹੈ ਤੇ ਸਕੂਲ ਤੋਂ ਇਲਾਵਾ ਘਰ ਵਿੱਚ ਵੀ ਜਦੋਂ ਸਮਾਂ ਮਿਲਦਾ ਹੈ ਉਹ ਪੜਾਈ ਕਰਨ ਨੂੰ ਤਰਜੀਹ ਦਿੰਦੀ ਹੈ। ਉਸਨੇ ਕਿਹਾ ਕਿ ਉਸਦੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਮਾਨਯੋਗ ਰਾਜਪਾਲ ਉਸ ਨੂੰ ਸਨਮਾਨਿਤ ਕਰਨਗੇ ਅਤੇ ਇਸ ਸਨਮਾਨ ਨਾਲ ਉਸਦੀ ਹਿੰਮਤ ਹੋਰ ਵਧੇਗੀ ਅਤੇ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ।j
ਉੱਥੇ ਹੀ ਪੱਲਵੀ ਦੇ ਪਿਤਾ ਰਤਨ ਲਾਲ ਨੇ ਦੱਸਿਆ ਕਿ ਉਹ ਕਿਤੇ ਵੱਜੇ ਉਧਰ ਜੀ ਹਨ ਅਤੇ ਉਹਨਾਂ ਦੇ ਤਿੰਨ ਬੱਚੇ ਹਨ। ਵੱਡੀਆਂ ਦੋ ਕੁੜੀਆਂ ਵਿੱਚੋਂ ਪੱਲਵੀ ਛੋਟੀ ਹੈ ਅਤੇ ਉਹਨਾਂ ਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਉਸ ਨੂੰ ਪੰਜਾਬ ਦੇ ਮਾਨਯੋਗ ਰਾਜਪਾਲ ਸਨਮਾਨਿਤ ਕਰਨਗੇ। ਉਹਨਾਂ ਬੱਚਿਆਂ ਨੂੰ ਉਤਸਾਹਿਤ ਕਰਨ ਦੇ ਸੂਬਾ ਸਰਕਾਰ ਦੇ ਇਸ ਕਦਮ ਦੀ ਵੀ ਸ਼ਲਾਘਾ ਕੀਤੀ ।
Comment here