ਭਾਰਤ ਦੇ ਸੱਤ ਨੌਜਵਾਨ ਜਿਹਨਾਂ ਦੀ ਰਸ਼ਿਆ ਤੋ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਰੀਬ ਇਕ ਮਹੀਨੇ ਪਹਿਲਾਂ ਵਾਇਰਲ ਹੋਈ ਸੀ ।ਜਿਸ ਵਿੱਚ ਨੌਜਵਾਨ ਜੋ ਪੰਜਾਬ ਅਤੇ ਹਰਿਆਣਾ ਸੂਬੇ ਦੇ ਦਸਦੇ ਹੋਏ ਕਹਿ ਰਹੇ ਸਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ, ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਯੁਕਰੇਨ ਲਿਆਂਦਾ ਗਿਆ ਹੈ, ਅਤੇ ਜੰਗ ਵਿੱਚ ਭੇਜਿਆ ਗਿਆ ਹੈ। ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਸਰਕਾਰ ਦੇ ਨਾਲ ਗੱਲਬਾਤ ਕਰਕੇ ਨੌਜਵਾਨਾਂ ਨੂੰ ਭਾਰਤ ਲਿਆਉਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਰਸ਼ੀਅਨ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਇਸ ਸਬੰਧੀ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਇੱਕ ਵਾਰ ਫਿਰ ਤੋਂ ਜੰਗ ਲੜਨ ਦੇ ਲਈ ਯੂਕਰੇਨ ਬਾਰਡਰ ਤੇ ਭੇਜ ਦਿੱਤਾ ਗਿਆ ਹੈ। ਜਿਸ ਕਰਕੇ ਉਹਨਾਂ ਦੇ ਪਰਿਵਾਰ ਵਿੱਚ ਕਾਫੀ ਚਿੰਤਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਸਰਕਾਰ ਨਾਲ ਗੱਲ ਕਰਨ ਦੇ ਬਾਵਜੂਦ ਉਹਨਾਂ ਦੇ ਬੇਟੇ ਨੂੰ ਜੰਗ ਲੜਨ ਦੇ ਲਈ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਜਲਦ ਤੋਂ ਜਲਦ ਉਹਨਾਂ ਦੇ ਫਸੇ ਹੋਏ ਬੱਚਿਆਂ ਨੂੰ ਭਾਰਤ ਲਿਆਉਣ ਦੀ ਰਸ਼ੀਅਨ ਸਰਕਾਰ ਦੇ ਨਾਲ ਗੱਲ ਕਰੇ ||
ਰੂਸ ‘ਚ ਫਸੇ ਪੰਜਾਬੀ ਪੁੱਤਾਂ ਦੀ ਰਾਹ ਦੇਖ ਰਹੇ ਮਾਪੇ, ਹੱਥਾਂ ‘ਚ ਨੇ ਰੀਲੀਜ਼ ਪੇਪਰ, ਫਿਰ ਵੀ ਫਰੰਟ ਲਾਈਨ ‘ਤੇ ਲੜ ਰਹੇ ਜੰਗ, ਮਾਪੇ ਕਹਿੰਦੇ- “ਵਾਪਿਸ ਭੇਜਣ ਦਾ ਭਰੋਸਾ ਦੇ ਕੇ ਵੀ ਨਹੀਂ ਛੱਡੇ ਨੌਜਵਾਨ”
