ਮਾਮਲਾ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਤੋ ਸਾਹਮਣੇ ਆਇਆ ਹੈ ਜਿਥੇ ਇਕ ਵਿਧਵਾ ਔਰਤ ਵਲੋ ਟਰਾਲੀ ਲਗਣ ਤੋ ਰੋਕਣਾ ਮਹਿੰਗਾ ਪੈ ਗਿਆ ਜਿਸਦੇ ਚਲਦੇ ਇਲਾਕੇ ਦੇ ਕੁਝ ਨੋਜਵਾਨਾ ਵਲੋ ਉਸ ਉਪਰ ਰਜਿੰਸ਼ਨ ਤੇਜਧਾਰ ਹਥਿਆਰਾ ਨਾਲ ਹਮਲਾ ਕਰਦਿਆ ਘਰ ਦੀ ਤੋੜ ਫੋੜ ਕੀਤੀ ਹੈ।
ਜਿਸ ਸੰਬਧੀ ਪੀੜੀਤ ਮਹਿਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਵਿਧਵਾ ਔਰਤ ਆਪਣੇ ਬੇਟੇ ਨਾਲ ਇਕਲੀ ਤਰਨ ਤਾਰਨ ਰੋਡ ਮੁਰਬੇ ਵਾਲੀ ਗਲੀ ਵਿਚ ਰਹਿੰਦੀ ਹੈ ਅਤੇ ਕੁਝ ਸਮਾਂ ਪਹਿਲਾ ਟਰਾਲੀ ਲਗਣ ਤੋ ਹੋਈ ਗਲ ਦੀ ਰਜਿੰਸ਼ਨ ਇਲਾਕੇ ਦੇ ਚਾਰ ਵਿਅਕਤੀਆ ਵਲੋ ਕੁਝ ਅਣਪਛਾਤੇ ਨੋਜਵਾਨਾ ਨਾਲ ਮਿਲ ਕੇ ਮੇਰੇ ਘਰ ਇਟਾ ਰੋੜੇ ਚਲਾ ਤੋੜਫੋੜ ਕੀਤੀ ਹੈ ਅਤੇ ਘਰ ਵਿਚ ਲੁਟ ਦੀ ਵਾਰਦਾਤ ਨੂੰ ਅੰਜਾਮ ਵੀ ਦਿਤਾ ਗਿਆ ਹੈ ਜਿਸ ਸੰਬਧੀ ਪੀੜੀਤ ਮਹਿਲਾ ਵਲੋ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ ਪਰ ਉਸਦਾ ਕਹਿਣਾ ਹੈ ਕਿ ਪੁਲਿਸ ਵਲੋ ਉਸਨੂੰ ਕੋਈ ਇਨਸ਼ਾਫ ਨਹੀ ਦਿਤਾ ਜਾ ਰਿਹਾ।
ਇਸ ਸੰਬਧੀ ਏ ਐਸ ਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਦੂਜੀ ਪਾਰਟੀ ਨੂੰ ਫੜਣ ਲਈ ਰੇਡ ਕੀਤੀ ਜਾ ਰਹੀ ਹੈ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।
Comment here