ਗੁਰਦਾਸਪੁਰ ਸ਼ਹਿਰ ਵਿੱਚ ਲੁੱਟਾਂ ਖੋਹਾਂ ਦਾ ਸਿਲਸਿਲਾ ਦਿਨੇ ਦੁਪਹਿਰੀ ਹੀ ਜਾਰੀ ਹੈ ਅੱਜ ਇੱਕ ਸਕੂਟਰੀ ਸਵਾਰ ਮਹਿਲਾ ਨੂੰ ਦਿਨੇ ਦੁਪਹਿਰੇ ਸਪਲੈਂਡਰ ਮੋਟਰਸਾਈਕਲ ਤੇ ਆਏ ਦੋ ਮੋਨੇ ਲੁਟੇਰਿਆਂ ਨੇ ਝਾਂਸਾ ਦੇ ਕੇ ਕੀਤੀ ਲੁੱਟ ਖੋਹ,,, ਮੋਬਾਈਲ ਅਤੇ ਪਰਸ ਖੋਣ ਤੋਂ ਬਾਅਦ ਮਹਿਲਾ ਵੱਲੋਂ ਰੋਲਾ ਪਾਉਣ ਤੇ ਹੋਏ ਫਰਾਰ,,,
ਲੁਟੇਰਿਆਂ ਵੱਲੋਂ ਮਹਿਲਾ ਦਾ ਪਿੱਛਾ ਕਰਦਿਆਂ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ
ਇਸੇ ਰੋਡ ਉੱਪਰ ਕੁਝ ਦਿਨ ਪਹਿਲਾਂ ਵੀ ਇੱਕ ਨੌਜਵਾਨ ਨਾਲ ਮਹਿੰਗੇ ਮੋਬਾਇਲ ਦੀ ਕੀਤੀ ਗਈ ਸੀ ਲੁੱਟ ਖੋਹ,,, ਪੀੜਤ ਪਹਿਲਾਂ ਨੇ ਸਿਟੀ ਥਾਣਾ ਗੁਰਦਾਸਪੁਰ ਵਿੱਚ ਕਰਵਾਈ ਸ਼ਿਕਾਇਤ ਦਰਜ,, ਪੁਲਿਸ ਨੇ ਕੀਤੀ ਛਾਣਬੀਨ ਸ਼ੁਰੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਮਹਿਲਾ ਸਾਵਲੀ ਸੈਣੀ ਪਤਨੀ ਰਮੇਸ਼ ਲਾਲ ਸੈਣੀ ਨਿਵਾਸੀ ਗ੍ਰੈਟਰ ਕੈਲਾਸ਼ ਕਲੋਨੀ ਬੈਕ ਸਾਈਡ ਫਤਿਹ ਹਲਵਾਈ ਨੇ ਦੱਸਿਆ ਕਿ ਉਹ ਸ਼ਹਿਰ ਵਿੱਚ ਹੀ ਆਪਣੇ ਬੇਟੇ ਨੂੰ ਰਿਸ਼ਤੇਦਾਰਾਂ ਦੀ ਛੱਡ ਕੇ ਵਾਪਸ ਆਪਣੇ ਸਕੂਟੀ ਤੇ ਸਵਾਰ ਹੋ ਕੇ ਜਦ ਆ ਰਹੀ ਸੀ ਤਾਂ ਮੇਰਾ ਪਿੱਛਾ ਕਰਦੇ ਆਏ 2 ਸਪਲੇਡਰ ਮੋਟਰਸਾਈਕਲ ਤੇ ਸਵਾਰ ਮੋਨੇ ਨੌਜਵਾਨਾਂ ਨੇ ਕਿਹਾ ਕਿ ਤੁਹਾਡੀ ਸਕੂਟੀ ਦੀ ਨੰਬਰ ਪਲੇਟ ਗਿਰ ਗਈ ਹੈ,, ਤਾਂ ਜਦ ਉਹਨਾਂ ਨੇ ਸਕੂਟਰੀ ਖੜੀ ਕਰਕੇ ਨੰਬਰ ਪਲੇਟ ਦੇਖਣੀ ਚਾਹੀ ਤਾਂ ਲੁਟੇਰਿਆਂ ਨੇ ਝਪਟਾਂ ਮਾਰ ਕੇ ਉਹਨਾਂ ਦਾ ਮੋਬਾਈਲ ਅਤੇ ਫਰਸ ਖੋਲਿਆ ਅਤੇ ਉਹਨਾਂ ਨਾਲ ਲੁੱਟ ਖੋਹ ਕਰਨੀ ਸ਼ੁਰੂ ਕੀਤੀ ਤਾਂ ਉਨਾਂ ਦੀ ਸਕੂਟਰੀ ਸਮੇਤ ਹੀ ਉਹ ਹੇਠਾਂ ਡਿੱਗ ਗਏ ਅਤੇ ਉਹਨਾਂ ਦੀ ਸੱਟਾਂ ਲੱਗ ਗਈਆਂ ਪਰ ਉਹਨਾਂ ਨੇ ਰੌਲਾ ਪਾਣਾ ਸ਼ੁਰੂ ਕੀਤਾ ਤਾਂ ਮੋਟਰਸਾਈਕਲ ਸਵਾਰ ਦੋਨੇ ਲੁਟੇਰੇ ਨੌਜਵਾਨ ਬਾਈਪਾਸ ਵੱਲ ਨੂੰ ਭੱਜ ਗਏ,, ਉੱਥੇ ਹੀ ਇੱਕ ਹੋਰ ਨੌਜਵਾਨ ਜੋ ਕੁਝ ਦਿਨ ਪਹਿਲਾਂ ਉਸੇ ਜਗ੍ਹਾ ਤੇ ਲੁੱਟਖੋ ਦਾ ਸ਼ਿਕਾਰ ਹੋਇਆ ਸੀ ਉਸਨੇ ਦੱਸਿਆ ਸੀ ਕਿ ਰਾਤ ਨੂੰ ਕੰਮ ਤੋਂ ਵਾਪਸ ਆਇਆ ਤਾਂ ਸਪਲੈਂਡ ਮੋਟਰਸਾਈਕਲ ਸਵਾਰ ਦੋ ਮੋਨੇ ਨੌਜਵਾਨਾਂ ਨੇ ਪਿਸਤੋਲ ਦੇ ਦਮ ਤੇ ਉਹਨਾਂ ਨਾਲ ਲੁੱਟ ਖੋਖ ਕੀਤੀ ਸੀ ਜਿਸ ਸਬੰਧੀ ਉਹਨਾਂ ਨੇ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੋਈ ਹੈ,,, ਜਿੱਥੇ ਪੁਲਿਸ ਅਧਿਕਾਰੀਆਂ ਨੇ ਮਹਿਲਾਂ ਦੀ ਸ਼ਿਕਾਇਤ ਦੇ ਉੱਪਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
Comment here