Site icon SMZ NEWS

ਹਸਪਤਾਲ ਚ ਇਲਾਜ ਕਰਾ ਰਹੇ ਪਰਿਵਾਰ ਦੇ ਘਰ ਚ ਹੋਇਆ ਹੰਗਾਮਾ “ਚੋਰ” ਬੱਚਿਆਂ ਦੀ ਗੋਲਕ ਸਮੇਤ 2 ਲੱਖ ਨਗਦੀ ਤੇ 4 ਤੋਲੇ ਸੋਨੇ ਦੇ ਗਹਿਣੇ ਲੈ ਕੇ ਹੋਏ ਫਰਾਰ ||

ਜਲੰਧਰ ਦੇ ਅਲੀ ਮੁਹੱਲੇ ‘ਚ ਦਿਨ-ਦਿਹਾੜੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚੋਰ 2 ਲੱਖ ਤੋਂ ਵੱਧ ਦੀ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਦਿਖਾਉਣ ਲਈ ਸਿਵਲ ਹਸਪਤਾਲ ਗਿਆ ਸੀ। ਇਸ ਦੌਰਾਨ ਉਸ ਦਾ ਲੜਕਾ ਕਾਸਮੈਟਿਕ ਦੀ ਦੁਕਾਨ ‘ਤੇ ਕੰਮ ‘ਤੇ ਗਿਆ ਹੋਇਆ ਸੀ ਅਤੇ ਪਤੀ-ਪਤਨੀ ਆਪਣੇ ਪਿਤਾ ਨੂੰ ਮਿਲਣ ਲਈ ਸਿਵਲ ਹਸਪਤਾਲ ਗਏ ਹੋਏ ਸਨ। ਇਕ ਘੰਟਾ ਪਹਿਲਾਂ ਚੋਰ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ।

ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰ 2 ਤੋਂ 2.5 ਲੱਖ ਰੁਪਏ ਦੀ ਨਗਦੀ ਅਤੇ 4 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਸਮੇਤ ਬੱਚਿਆਂ ਦੀਆਂ ਬਾਲੀਆਂ ਲੈ ਕੇ ਫਰਾਰ ਹੋ ਗਏ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਨੂੰ ਦਿਖਾ ਕੇ ਹਸਪਤਾਲ ਤੋਂ ਘਰ ਆਈ ਤਾਂ ਦੇਖਿਆ ਕਿ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਅਲਮਾਰੀ ਨੂੰ ਤਾਲਾ ਲੱਗਿਆ ਹੋਇਆ ਸੀ ਪਰ ਚੋਰ ਬੰਦ ਅਲਮਾਰੀ ਦੇ ਤਾਲੇ ਤੋੜ ਕੇ ਫਰਾਰ ਹੋ ਗਏ।

Exit mobile version