ਰਾਏਕੋਟ ਦੇ ਪਿੰਡ ਲੋਹਟਬੱਦੀ ਦੀ 23 ਸਾਲਾ ਲੜਕੀ ਦੀ ਬਰੈਂਮਟਨ(ਕਨੇਡਾ) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਤਨਵੀਰ ਕੌਰ(23) ਪੁੱਤਰੀ ਰਣਜੀਤ ਸਿੰਘ ਵਾਸੀ ਲੋਟਪਿਛਲੇ ਸਾਲ ਅਗਸਤ ਮਹੀਨੇ ਵਿੱਚ ਸਟੱਡੀ ਵੀਜੇ ‘ਤੇ ਬਰੈਂਮਟਨ(ਕਨੇਡਾ) ਵਿਖੇ ਗਈ ਸੀ, ਜਿੱਥੇ ਉਹ ਵਧੀਆ ਢੰਗ ਨਾਲ ਪੜ੍ਹਾਈ ਕਰਦੀ ਸੀ ਪਰ ਪੜ੍ਹਾਈ ਦੇ ਬੋਝ ਅਤੇ ਕੰਮਕਾਰ ਨਾ ਮਿਲਣ ਦੀ ਟੈਨਸ਼ਨ ਵੀ ਰੱਖਦੀ ਸੀ, ਜਿਸ ਦੇ ਚਲਦੇ ਬੀਤੀ ਰਾਤ ਅਚਾਨਕ ਦਿਨ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਬੜੇ ਚਾਵਾਂ ਤੇ ਉਮੀਦਾਂ ਨਾਲ ਆਪਣੀ ਬੇਟੀ ਨੂੰ ਵਿਦੇਸ਼ ਪੜਾਈ ਕਰਨ ਲਈ ਭੇਜਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਬੀਤੀ ਰਾਤ ਇਹ ਭਾਣਾ ਵਾਪਰ ਗਿਆ।ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡਵਾਸੀਆਂ ਨੇ ਕੈਨੇਡਾ, ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾ ਦੀ ਲਾਸ਼ ਜਲਦ ਪਿੰਡ ਭੇਜੀ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅਤਿੰਮ ਰਸਮਾਂ ਆਪਣੇ ਹੱਥੀ ਕਰ ਸਕਣ।
ਹਾ/ਏ ਮੈਂ ਕਿੰਨੇ ਚਾਵਾਂ ਨਾਲ਼ ਭੇਜਿਆ ਸੀ ਧੀਏ !ਨਹੀਂ ਝੱਲ ਹੁੰਦੀ ਰੋਂਦੀ ਮਾਂ 23 ਸਾਲਾ ਕੁੜੀ ਨੂੰ ਕੈਨੇਡਾ ‘ਚ ਪਿਆ ਦਿਲ ਦਾ ਦੌਰਾ, ਹੋ ਗਈ ਮੌ??ਤ

Related tags :
Comment here