ਬਟਾਲਾ ਵਿਖੇ ਡਿਊਟੀ ਤੇ ਤੈਨਾਤ ਬਿਜਲੀ ਮੁਲਾਜ਼ਮ ਕੋਲੋਂ ਛੁੱਟੀ ਹੋਣ ਉਪਰੰਤ ਵਾਪਸ ਪਿੰਡ ਨੂੰ ਆਉਂਦਿਆਂ ਤਿੰਨ ਨਕਾਬਪੋਸ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਮੋਟਰਸਾਈਕਲ ਖੋਹ ਕੇ ਫਰਾਰ ਹੋਣ ਦਾ ਮਾਮਲਾ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਈਕ ਲਾਈਨਮੈਨ ਨਿਰਮਲ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਸੇਵਾਵਾਂ ਟੈਕਨੀਕਲ ਟੂ ਸਿਟੀ ਸ਼ਹਿਰ ਬਟਾਲਾ ਵਿੱਚ ਨਿਭਾ ਰਹੇ ਹਨ ਤੇ ਜਦ ਛੁੱਟੀ ਹੋਣ ਉਪਰੰਤ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਭੋਲੇਕੇ ਨੂੰ ਵਾਇਆ ਚੰਦੂ ਸੂਜਾ ਨਹਿਰ ਰਾਹੀਂ ਆ ਰਹੇ ਸਨ ਤਾਂ ਪਿੰਡ ਬੰਬ ਦੇ ਨਜਦੀਕ ਪਿੱਛੋਂ ਤੇਜ ਰਫਤਾਰ ਆ ਰਹੇ ਤਿੰਨ ਨਿਕਾਬਪੋਸ ਲੁਟੇਰਿਆਂ ਵੱਲੋਂ ਉਹਨਾਂ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਸਪਲੈਂਡਰ ਮੋਟਰਸਾਈਕਲ ਪੀਬੀ 18 ਐਕਸ 4984 ਖੋਹ ਕਰਕੇ ਫਰਾਰ ਹੋ ਗਏ। ਜਦ ਕਿ ਇਹਨਾਂ ਲੁਟੇਰਿਆਂ ਦੇ ਪਿੱਛਾ ਕਰਦਿਆਂ ਦੀਆ ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ |
ਘਰ ਜਾ ਰਹੇ ਬਿਜਲੀ ਮੁਲਾਜ਼ਮ ਤੋਂ ਬਾਈਕ ਖੋਹ ਕੇ ਭੱਜੇ ਲੁ/ਟੇ/ਰੇ ਛੁੱਟੀ ਤੋਂ ਬਾਅਦ ਮੁਲਾਜ਼ਮ ਜਾ ਰਿਹਾ ਸੀ ਬਾਈਕ ‘ਤੇ ਆਪਣੇ ਘਰ ||

Related tags :
Comment here