ElectionsIndian Politics

ਅਕਾਲੀਦਲ ਦੇ ਡਿੱਗੇ ਗਰਾਫ ਨੇ ਸਾਨੂੰ ਅਕਾਲੀ ਕਹਾਉਣ ਜੋਗੇ ਨਹੀਂ ਛੱਡਿਆ :ਪ੍ਰੇਮ ਸਿੰਘ ਚੰਦੂਮਾਜਰਾ ||

ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਖਨੋਰੀ ਗੁਰਦੁਆਰਾ ਸਾਹਿਬ ਚ ਭੋਗ ਸਮਾਗਮ ਦੀ ਹਾਜ਼ਰੀ ਲਗਵਾਉਣ ਤੋਂ ਬਾਅਦ ਗੁਰਦੁਆਰਾ ਸਾਹਿਬ ਖਨੌਰੀ ਦੇ ਮੁਖੀ ਬਾਬਾ ਪਵਿੱਤਰ ਸਿੰਘ ਨਾਲ ਬੀਤੇ ਸਮੇਂ ਉਹਨਾਂ ਦੇ ਭਰਾ ਅਤੇ ਭਤੀਜੇ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਉਸ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਅੱਜ ਜਲੰਧਰ ਜਿਮਨੀ ਚੋਣ ਦੇ ਨਤੀਜਿਆਂ ਚ ਸ਼੍ਰੋਮਣੀ ਅਕਾਲੀ ਦਲ 700 ਵੋਟਾਂ ਤੱਕ ਹੀ ਸੀਮਤ ਰਹਿ ਗਿਆ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੀ ਸਪੋਰਟ ਕੀਤੀ ਸੀ ਜੋ ਅੱਜ ਰਿਜ਼ਲਟ ਆਏ ਹਨ ਉਹਨਾਂ ਨੇ ਸਾਨੂੰ ਅਕਾਲੀ ਕਹਾਉਣ ਜੋਗੇ ਨਹੀਂ ਰਹਿਣ ਦਿੱਤਾ ਅਤੇ ਕਿਹਾ ਕਿ ਸਾਡੇ ਸਾਰੇ ਵਰਕਰ ਵੀ ਇਸ ਗੱਲ ਤੋਂ ਖਫਾ ਹਨ ਕੀ ਹੁਣ ਉਹ ਲੋਕਾਂ ਵਿੱਚ ਕੀ ਮੂੰਹ ਲੈ ਕੇ ਜਾਣਗੇ ਉਹਨਾਂ ਕਿਹਾ ਕਿ ਅਕਾਲੀ ਟਕਸਾਲੀ ਆਗੂਆਂ ਨੇ ਅਕਾਲੀ ਦਲ ਨੂੰ ਵੋਟਾਂ ਚ 6 ਲੋਕਾਂ ਵੱਲੋਂ ਜੋ ਫਤਵਾ ਦਿੱਤਾ ਗਿਆ ਉਸ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਵੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸਾਰੇ ਟਕਸਾਲੀਆਂ ਆਗੂਆਂ ਨੇ ਜੇਲਾਂ ਕੱਟੀਆਂ ਹਨ ਪਰੰਤੂ ਜਿਹੜੇ ਕਦੇ ਥਾਣੇ ਤੱਕ ਵੀ ਨਹੀਂ ਗਏ ਉਹ ਪ੍ਰਧਾਨਗੀਆਂ ਤੇਂ ਟਕਸਾਲੀਆ ਆਗੂ ਬਣ ਰਹੇ ਹਨ। ਇਸ ਮੌਕੇ ਉਹਨਾਂ ਨਾਲ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਹਰਦੀਪ ਸਿੰਘ ਸਾਗਰਾ,ਸਤਿਗੁਰ ਸਿੰਘ ਬਾਂਗੜ, ਬਲਰਾਜ ਸ਼ਰਮਾ,ਵਰਿੰਦਰ ਸਿੰਘ ਸਰਾਓ,ਰਜੇਸ਼ ਕੁਮਾਰ ਰਾਜਾ ਜਿੰਦਲ, ਸੂਬਾ ਸਿੰਘ ਗਲੋਲੀ, ਗੁਰਨਾਮ ਸਿੰਘ ਵਡੈਂਚ,ਕ੍ਰਿਸ਼ਨ ਗੋਇਲ, ਰੇਸ਼ਮ ਸਿੰਘ ਗਲੌਲੀ, ਜੋਗਿੰਦਰ ਸਿੰਘ ਬਾਵਾ, ਸਮੇਤ ਅਕਾਲੀ ਵਰਕਰ ਹਾਜ਼ਰ ਸਨ।

Comment here

Verified by MonsterInsights