ਲੁਧਿਆਣਾ ਚ ਦਿਨ ਦਿਹਾੜੇ ਇੱਕ ਐਕਟੀਵਾ ਸਵਾਰ ਲੜਕੀ ਦੀ ਬਾਈਕ ਸਵਾਰ ਨੇ ਝਪਟੀ ਚੈਨ ਹੋਇਆ ਫਰਾਰ, ਸੀਸੀਟੀਵੀ ਚ ਕੈਦ ਹੋਈ ਘਟਨਾ, ਪਰਿਵਾਰ ਦਾ ਰੋ ਰੋ ਕੇ ਸੁਣਾਈ ਦਾਸਤਾਂ
ਇਹ ਤਸਵੀਰਾਂ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਰੋਡ ਦੀਆਂ ਨੇ ਜਿੱਥੇ ਇੱਕ ਐਕਟੀਵਾ ਤੇ ਟਿਊਸ਼ਨ ਮਾਰਕੀਟ ਜਾ ਰਹੀ ਲੜਕੀ ਦਾ ਪਿੱਛਾ ਕਰ ਰਹੇ ਬਾਈਕ ਸਵਾਰ ਨੇ ਚੈਨ ਚਪਟ ਲਈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ
ਉਧਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਟਿਊਸ਼ਨ ਸੈਂਟਰ ਮਾਰਕੀਟ ਦੇ ਵਿੱਚ ਜਾ ਰਹੀ ਸੀ ਕਿ ਅਚਾਨਕ ਇੱਕ ਬਾਈਕ ਸਵਾਰ ਨੌਜਵਾਨ ਨੇ ਪਿੱਛਾ ਕਰਦੇ ਹੋਏ ਗਲੇ ਚ ਪਾਈ ਡੇਢ ਤੋਲੇ ਦੀ ਸੋਨੇ ਦੀ ਚੈਨ ਤੋੜ ਫਰਾਰ ਹੋ ਗਿਆ ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਆਰੋਪੀ ਨੌਜਵਾਨ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
Comment here