ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ ਆਏ ਦਿਨ ਹੀ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਰਾਸ਼ਟਰੀ ਭੰਗਵਾਂ ਸੈਨਾ ਦੇ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਜਿਸ ਨਾਲ ਕਿ ਉਹ ਗੰਭੀਰ ਵਿੱਚ ਜਖਮੀ ਹੋ ਗਿਆ ਤੇ ਉਸਨੂੰ ਜਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਇਸ ਦੌਰਾਨ ਰਾਸ਼ਟਰੀ ਭੰਗਵਾਂ ਸੈਨਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਸੇ ਪ੍ਰਸ਼ਾਸਨ ਸਾਡੀਆਂ ਸੁਰੱਖਿਆ ਵਾਪਸ ਲੈ ਕੇ ਸਾਨੂੰ ਕਹਿ ਰਿਹਾ ਕੋਈ ਵੀ ਭੜਕਾਊ ਬਿਆਨ ਨਾ ਦਵੋ ਦੂਜੇ ਪਾਸੇ ਸ਼ਰੇਆਮ ਸਾਡੇ ਨੇਤਾਵਾਂ ਦੇ ਉੱਪਰ ਗੋਲੀਆਂ ਚਲ ਰਹੀਆਂ ਹਨ ਉਹਨਾਂ ਕਿਹਾ ਕਿ ਫਿਲਹਾਲ ਸਾਡੀ ਜਥੇਬੰਦੀ ਚੁੱਪ ਹੈ ਅਤੇ ਅਸੀਂ ਸਾਰੀ ਜਾਂਚ ਪੁਲਿਸ ਦੇ ਉੱਪਰ ਪਾ ਰਹੇ ਹਾਂ ਕਿ ਪੁਲਿਸ ਇਸ ਮਾਮਲੇ ਚ ਇਨਕੁਇਰੀ ਕਰੇ ਅਤੇ ਜਲਦ ਆਰੋਪੀਆਂ ਨੂੰ ਗ੍ਰਫਤਾਰ ਕਰਕੇ ਸਲਾਖਾਂ ਪਿੱਛੇ ਭੇਜੇ ਮੈਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਪ੍ਰਵੀਨ ਕੁਮਾਰ ਹਿੰਦੂ ਸੰਗਠਨਾਂ ਦੇ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਸਨ ਅਤੇ ਜੋ ਬੀਤੀ ਰਾਤ ਉਸਨੂੰ ਗੋਲੀ ਵੱਜੀ ਹੈ ਸਾਨੂੰ ਅਜਿਹਾ ਲੱਗਦਾ ਹੈ ਕਿ ਹਿੰਦੂ ਸੰਗਠਨ ਦੇ ਨਾਲ ਰਹਿਣ ਕਰਕੇ ਹੀ ਉਸਨੂੰ ਗੋਲੀ ਵੱਜੀ ਹੈ। ਹਜੇ ਤੱਕ ਪੁਲਿਸ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
ਅੰਮ੍ਰਿਤਸਰ ਤੇ ਵਿੱਚ ਰਾਸ਼ਟਰੀ ਭੰਗਵਾਂ ਸੈਨਾ ਦੇ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦੇਰ ਰਾਤ ਵੱਜੀ ਗੋ/ਲੀ

Related tags :
Comment here