ਜੋਧਪੁਰ ਪੁਲਿਸ ਵੱਲੋਂ ਸਨੋਰ ਪੁਲਿਸ ਥਾਣਾ ਇੰਚਾਰਜ ਅਜੇ ਕੁਮਾਰ ਪਰੋਚਾ ਦੀ ਦੇਖਰੇਖ ਵਿੱਚ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਏਐਸਆਈ ਸੁਰਜਨ ਸਿੰਘ ਨੇ ਮੁਹੱਲਾ ਕਸਾਬੀਆਂ ਵਾਲਾ ਵਿਖੇ ਇੱਕ ਘਰ ਵਿੱਚ ਰੇਡ ਕਰਕੇ ਜਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਅਤੇ ਕੰਪਿਊਟਰ ਬਰਾਮਦ ਕੀਤਾ ਜਿਸ ਦੇ ਤਹਿਤ ਪੁਲਿਸ ਵੱਲੋਂ ਗੁਰਜੀਤ ਨਾਮਕ ਵਿਅਕਤੀ ਨੂੰ ਰੰਗੇ ਹੱਥੀ 580000 ਦੀ ਜਾਲੀ ਕਰੰਸੀ ਸਮੇਤ ਗ੍ਰਫਤਾਰ ਕੀਤਾ। ਉਸਦੇ ਨਾਲ ਇੱਕ ਜੋਧਪੁਰ ਦਾ ਅਸ਼ੋਕ ਕੁਮਾਰ ਵੀ ਸ਼ਾਮਿਲ ਹੈ। ਜਿਹੜਾ ਕਿ ਕਰੰਸੀ ਨੂੰ ਰਾਜਸਥਾਨ ਵਿੱਚ ਲਿਜਾ ਕੇ ਚਲਾਉਂਦਾ ਸੀ ਜਾਣਕਾਰੀ ਅਨੁਸਾਰ ਜੋਧਪੁਰ ਪੁਲਿਸ ਦੀ ਸਬ ਇੰਸਪੈਕਟਰ ਰੀਨਾ ਕੁਮਾਰੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਗੁਰਜੀਤ ਨਾਮਕ ਵਿਅਕਤੀ ਆਪਣੇ ਘਰ ਵਿੱਚ ਪ੍ਰਿੰਟਰ ਲਗਾ ਕੇ ਜਾਲੀ ਕਰੰਸੀ ਤਿਆਰ ਕਰਕੇ ਅੱਗੇ ਵੱਖ-ਵੱਖ ਰਾਜਾਂ ਵਿੱਚ ਸਪਲਾਈ ਕਰਦਾ ਸੀ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ