ਅਜਨਾਲਾ ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਦੁਕਾਨਦਾਰਾਂ ਅਤੇ ਲੋਕਾਂ ਦੀ ਮੰਗ ਸੀ ਕੀ ਅਜਨਾਲਾ ਸ਼ਹਿਰ ਅੰਦਰ ਜਨਤਕ ਪੱਖਾਨੇ ਬਣਾਏ ਜਾਣ ਤਾਕਿ ਕਰੀਬ 300 ਤੋਂ ਵਧੇਰੇ ਪਿੰਡਾਂ ਤੋਂ ਖਰੀਦੋ ਫਰੋਕਤ ਕਰਨ ਲਈ ਅਜਨਾਲਾ ਸ਼ਹਿਰ ਆਉਣ ਵਾਲੇ ਲੋਕਾਂ ਨੂੰ ਪਖਾਨਿਆ ਦੀ ਸਹੂਲਤ ਮਿਲ ਸਕੇ, ਲੋਕਾਂ ਅਤੇ ਦੁਕਾਨਦਾਰਾਂ ਨਾਲ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਲੈਕਸ਼ਨ ਸਮੇਂ ਕੀਤੇ ਗਏ ਵਾਅਦੇ ਅਨੁਸਾਰ ਅਜਨਾਲਾ ਸ਼ਹਿਰ ਅੰਦਰ ਦੋ ਜਨਤਕ ਪੱਖਾਨੇ ਬਣਾਕੇ ਲੋਕਾਂ ਲਈ ਚਾਲੂ ਕੀਤੇ ਗਏ, ਜਿੰਨਾ ਦਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਉਦਘਾਟਨ ਕੀਤਾ ਗਿਆ
ਇਸ ਮੌਕੇ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਅਤੇ ਦੁਕਾਨਦਾਰਾਂ ਦੀ ਮੰਗ ਸੀ ਕਿ ਅਜਨਾਲਾ ਸ਼ਹਿਰ ਅੰਦਰ ਵੀ ਬਾਥਰੂਮ ਬਣਾਏ ਜਾਣ ਜੋ ਕਿ ਆਸ ਪਾਸ ਦੇ ਪਿੰਡਾਂ ਤੋਂ ਸ਼ਹਿਰ ਆਉਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ ਪਰ ਪੁਰਾਣੀਆਂ ਅਕਾਲੀਆਂ ਅਤੇ ਕਾਂਗਰਸ ਵਰਗੀਆਂ ਸਰਕਾਰਾਂ ਨੇ ਪੰਜਾਬ ਅੰਦਰ ਰਾਜ ਕੀਤਾ ਪਰ ਵਿਕਾਸ ਨਹੀਂ ਕੀਤਾ,ਪਰ ਅੱਜ ਭਗਵੰਤ ਮਾਨ ਸਿੰਘ ਦੀ ਸਰਕਾਰ ਵੱਲੋਂ ਅਜਨਾਲਾ ਸ਼ਹਿਰ ਨੂੰ ਕਰੀਬ ਪੰਜ ਬਾਥਰੂਮਾਂ ਦਾ ਵਾਅਦਾ ਕੀਤਾ ਸੀ ਜਿੰਨਾ ਵਿੱਚੋਂ ਤਿੰਨ ਬਾਥਰੂਮ ਬਣ ਕੇ ਤਿਆਰ ਹੋ ਗਏ ਹਨ ਜੋ ਆਮ ਲੋਕਾਂ ਅਤੇ ਦੁਕਾਨਦਾਰਾਂ ਦੇ ਹਵਾਲੇ ਕਰ ਦਿੱਤੇ ਹਨ