ਪੰਜਾਬ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਦਿੱਲੀ ਦੀ ਤਰਜ ਤੇ ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਗੁਰਦਾਸਪੁਰ ਦੇ ਪਿੰਡ ਪਿੰਡ ਪੰਨਵਾਂ ਦੇ ਆਂਗਣਵਾੜੀ ਸੈਂਟਰ ਪਿਛਲੇ ਛੇ ਮਹੀਨੇ ਤੋਂ ਲਾਈਟ ਨਾ ਹੋਣ ਕਾਰਨ ਇਸ ਅੱਤ ਦੀ ਗਰਮੀ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਾਈਟ ਨਾ ਹੋਣ ਕਰਕੇ ਬੱਚੇ ਅਤੇ ਅਧਿਆਪਕ ਪੀਣ ਵਾਲੇ ਪਾਣੀ ਤੋਂ ਵੀ ਤਰਸ ਰਹੇ ਹਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਂਗਣਵਾੜੀ ਸੈਂਟਰ ਦੀ ਇੰਚਾਰਜ ਰਵਿੰਦਰ ਕੌਰ ਨੇ ਦੱਸਿਆ ਇਸ ਸੈਂਟਰ ਦੇ ਵਿੱਚ 15 ਦੇ ਕਰੀਬ ਬੱਚੇ ਪੜ੍ਦੇ ਹਨ ਪਰ ਇਸ ਸੈਂਟਰ ਵਿੱਚ 6 ਮਹੀਨਿਆਂ ਤੋਂ ਲਾਈਟ ਨਾ ਹੋਣ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਪੜਨ ਦੇ ਲਈ ਨਹੀਂ ਭੇਜਦੇ ਕਿਉਂਕਿ ਜਿੰਨੀ ਅੱਤ ਦੀ ਗਰਮੀ ਪੈ ਰਹੀ ਹੈ ਇਸ ਗਰਮੀ ਕਰਕੇ ਪੱਖੇ ਨਾਂ ਚੱਲਣ ਕਾਰਨ ਬੱਚੇ ਬੇਹੋਸ਼ ਵੀ ਹੋ ਜਾਂਦੇ ਹਨ ਇਸ ਕਰਕੇ ਮਾਪੇ ਹੁਣ ਇਸ ਸੈਂਟਰ ਵਿੱਚ ਆਪਣੇ ਬੱਚੇ ਭੇਜਣ ਤੋਂ ਗੁਰੇਜ ਕਰ ਰਹੇ ਹਨ ਉਹਨਾਂ ਕਿਹਾ ਕਿ ਸੈਂਟਰ ਵਿੱਚ ਲਾਈਟ ਨਾ ਹੋਣ ਕਰਕੇ ਬੱਚਿਆਂ ਨੂੰ ਪੀਣ ਵਾਲਾ ਪਾਣੀ ਤੱਕ ਨਹੀਂ ਮਿਲ ਰਿਹਾ ਅਤੇ ਹੁਣ ਤੱਕ ਕਿਸੇ ਵੀ ਨੁਮਾਇੰਦੇ ਨੇ ਇਸ ਸੈਂਟਰ ਦੀ ਸਾਰ ਨਹੀਂ ਲਈ ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੈਂਟਰ ਵਿੱਚ ਜਲਦ ਤੋਂ ਜਲਦ ਲਾਈਟ ਦਾ ਪ੍ਰਬੰਧ ਕੀਤਾ ਜਾਵੇ