ਅੰਮ੍ਰਿਤਸਰ ਅੱਜ ਵਾਲਮੀਕੀ ਸਮਾਜ ਦੇ ਆਗੂ ਐਸਐਸਪੀ ਦਿਹਾਤੀ ਨੂੰ ਇੱਕ ਮੰਗ ਪੱਤਰ ਦੇਣ ਦੇ ਲਈ ਪੁੱਜੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਾਲਮੀਕੀ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਹਲਕਾ ਮਜੀਠਾ ਦੇ ਪਿੰਡ ਨਾਗਪੁਰ ਵਿਖੇ ਇੱਕ ਰਣਜੀਤ ਸਿੰਘ ਨਾਂ ਦੇ ਵਾਲਮੀਕੀ ਵਿਅਕਤੀ ਦੇ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਤੇ ਉਸ ਦਾ ਬੇਟਾ ਤੇ ਉਸਦੇ ਹੋਰ ਸਾਥੀ ਸਨ। ਜਿਸ ਦੀ ਸ਼ਿਕਾਇਤ ਅਸੀਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪਰ ਪੁਲਿਸ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਨੂੰ ਆਸਵਾਸਨ ਦਵਾਇਆ ਗਿਆ ਸੀ ਕਿ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ, ਜਿਦੇ ਚਲਦੇ ਅੱਜ ਅਸੀਂ ਐਸਐਸਪੀ ਦਿਹਾਤੀ ਨੂੰ ਇੱਕ ਮੰਗ ਪੱਤਰ ਦੇਣ ਲਈ ਪੁੱਜੇ ਹਾਂ। ਉਹਨਾਂ ਕਿਹਾ ਕਿ ਅੱਜ ਐਸਪੀ ਡੀ ਸਾਨੂੰ ਮਿਲੇ ਹਨ। ਜਿਨਾਂ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਜਲਦ ਹੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤੇ ਪੁਲਿਸ ਮੁਲਾਜ਼ਮ ਨੂੰ ਗਿਰਫਤਾਰ ਨਾ ਕੀਤਾ ਗਿਆ ਤੇ ਵਾਲਮੀਕੀ ਸਮਾਜ ਸੜਕਾਂ ਤੇ ਉਤਰਨ ਲਈ ਮਜਬੂਰ ਹੋਏਗਾ ਜਿਸਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ ਉਹਨਾਂ ਕਿਹਾ ਕਿ ਲਗਾਤਾਰ ਵਾਲਮੀਕੀ ਸਮਾਜ ਦੇ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਰਣਜੀਤ ਸਿੰਘ ਵੀ ਜੋ ਕਿ ਵਾਲਮੀਕ ਸਮਾਜ ਦਾ ਸਾਡਾ ਆਗੂ ਹੈ ਉਸ ਦੇ ਗਲ ਵਿੱਚ ਪਿਆ ਵਾਲਮੀਕੀ ਮਹਾਰਾਜ ਦਾ ਲੋਕਟ ਤੋੜ ਦਿੱਤਾ ਗਿਆ ਤੇ ਉਸਦੇ ਕਾਫੀ ਸੱਟਾਂ ਵੀ ਲਗਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਪਰ ਉਹਨਾਂ ਦੋਸ਼ੀਆਂ ਵੱਲੋਂ ਜਿਹੜਾ ਕਿ ਰਣਜੀਤ ਸਿੰਘ ਨਾਲ ਕੁੱਟਮਾਰ ਕਰ ਉਸ ਨੂੰ ਤੇਜ ਦਾ ਹਥਿਆਰ ਦੇ ਨਾਲ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਚਲਦੇ ਅੱਜ ਰਣਜੀਤ ਸਿੰਘ ਤੇ ਵਾਲਮੀਕੀ ਸਮਾਜ ਦੇ ਹੋਰ ਜਥੇਬੰਦੀਆਂ ਐਸਐਸਪੀ ਦਿਹਾਤੀ ਨੂੰ ਮੰਗ ਪੱਤਰ ਦੇਣ ਲਈ ਪੁੱਜੀਆਂ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਅਸ਼ਵਾਸਨ ਦੇ ਕੇ ਕਿਹਾ ਗਿਆ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਾਰਵਾਈ ਨਾ ਕੀਤੀ ਗਈ ਤੇ ਵਾਲਮੀਕੀ ਸਮਾਜ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਚ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ।
ਵਾਲਮੀਕੀ ਭਾਈਚਾਰੇ ਦੇ ਆਗੂ ਦੇ ਨਾਲ ਮਸੀਹ ਭਾਈਚਾਰੇ ਦੇ ਲੋਕਾਂ ਨੇ ਕੀਤੀ ਕੁੱਟਮਾਰ ਤੇ ਤੇਜ ਧਾਰ ਹਥਿਆਰਾਂ ਨਾਲ ਕੀਤਾ ਹਮਲਾ |
July 10, 20240
Related tags :
#CommunityViolence #ChristCommunity #ValmikiCommunity
Related Articles
May 20, 20210
Virat Kohli Donates Rs 6.77 Lakh For Treatment Of Former India All-Rounder’s Mother
Former BCCI South Zone convenor N Vidya Yadav lauded Virat Kohli's great gesture after India skipper provided financial aid to ex-India all-rounder KS Sravanthi Naidu for the treatment of her COVID-1
Read More
July 14, 20220
‘SYL’ ਤੇ ‘ਰਿਹਾਈ’ ਗੀਤਾਂ ‘ਤੇ ਲਗਾਈ ਪਾਬੰਦੀ ਖਿਲਾਫ਼ ਭਲਕੇ ਅਕਾਲੀ ਦਲ ਵੱਲੋਂ ਕੱਢਿਆ ਜਾਵੇਗਾ ਰੋਸ ਟ੍ਰੈਕਟਰ ਮਾਰਚ
ਮਣੀ ਅਕਾਲੀ ਦਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ SYL ਅਤੇ ਕੰਵਰ ਗਰੇਵਾਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ ‘ਰਿਹਾਈ’ ਨੂੰ ਭਾਰਤ ਵਿੱਚ ਬੈਨ ਕਰਨ ਦੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਭਲਕੇ ਯਾਨੀ ਕਿ 1
Read More
September 30, 20210
ਨਵਜੋਤ ਸਿੱਧੂ ਦਾ ਅਸਤੀਫਾ ਮਾਮਲਾ ਹੱਲ ਹੋਣ ਦੇ ਆਸਾਰ, ਸਲਾਹਕਾਰ ਮੁਸਤਫਾ ਨੇ ਕਿਹਾ,”ਬਣੇ ਰਹਿਣਗੇ ਅਧਿਅਕਸ਼”
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦਾ ਮਸਲਾ ਹੱਲ ਹੁੰਦਾ ਜਾਪਦਾ ਹੈ। ਨਵਜਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਕਿਹਾ ਹੈ ਕਿ ਸਿੱਧੂ ਸੂਬਾ ਪ੍ਰਧਾਨ ਵਜੋਂ ਜਾਰੀ ਰਹਿਣਗੇ। ਕਿਹਾ ਜਾਂਦਾ ਹੈ ਕਿ ਮੁਸਤਫਾ ਨੇ ਵੀਰ
Read More
Comment here