Site icon SMZ NEWS

ਪਤਨੀ ਨੇ ਆਪਣੇ ਦੋਸਤਾਂ ਨਾਲ਼ ਮਿਲ ਕੇ ਕੀਤਾ ਵੱਡਾ ਕਾ/ਰਾ ! ਘਟਨਾ ਸੁਣ ਕੇ ਕੰ/ਬ ਜਾਵੇਗੀ ਰੂ/ਹ !ਮਾਪਿਆਂ ਨੇ ਵੀ ਪਾਈਆਂ ਲਾ/ਹ/ਨ/ਤਾਂ !

ਬਰਨਾਲਾ-ਪਿਛਲੇ ਦਿਨੀਂ ਪਤਨੀ ਵੱਲੋਂ ਆਪਣੇ ਦੋਸਤਾਂ ਨਾਲ ਮਿਲਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਪਤੀ ਦੀ ਲਾਸ਼ ਨੂੰ ਅਲਟੋ ਕਾਰ ‘ਚ ਰੱਖਕੇ ਅੱਗ ਲਗਾ ਦਿੱਤੀ | ਪੁਲਿਸ ਨੇ ਉਕਤ ਮੁਕੱਦਮੇ ਦੇ ਮੁੱਖ ਦੋਸ਼ੀ ਗਿ੍ਫ਼ਤਾਰ ਕਰ ਲਏ ਹਨ | ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 16 ਜੂਨ ਨੂੰ ਹੰਡਿਆਇਆ-ਬਰਨਾਲਾ ਬਾਈਪਾਸ, ਮੋਗਾ ਸਲਿੱਪ ਰੋਡ ਪਰ ਇਕ ਅਲਟੋ ਕਾਰ ਨੰਬਰੀ-ਪੀਬੀ-11ਐਫ-1820 ਨੂੰ ਅੱਗ ਲੱਗਣ ਕਰਕੇ ਉਸ ਵਿਚ ਸਵਾਰ ਕਾਰ ਚਾਲਕ ਹਰਚਰਨ ਸਿੰਘ ਉਰਫ਼ ਜਗਤਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਦੀ ਮੌਤ ਹੋ ਗਈ ਸੀ | ਮੁੱਢਲੀ ਪੜਤਾਲ ਤੋਂ ਹਰਚਰਨ ਸਿੰਘ ਦੀ ਮੌਤ ਦਾ ਮਾਮਲਾ ਸ਼ੱਕੀ ਹੋਣ ਕਰਕੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਸੰਦੀਪ ਸਿੰਘ ਮੰਡ ਪੀਪੀਐਸ ਕਪਤਾਲ ਪੁਲਿਸ ਡੀ ਬਰਨਾਲਾ, ਰਜਿੰਦਰਪਾਲ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਡੀ ਬਰਨਾਲਾ, ਸਤਵੀਰ ਸਿੰਘ ਪੀਪੀਐਸ ਉਪ ਕਪਤਾਲ ਪੁਲਿਸ ਸਬ ਡਵੀਜਨ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀਆਈਏ ਸਟਾਫ਼ ਬਰਨਾਲਾ, ਥਾਣੇਦਾਰ ਨਿਰਮਲਜੀਤ ਸਿੰਘ ਤਤਕਾਲੀ ਮੁੱਖ ਅਫ਼ਸਰ ਥਾਣਾ ਸਿਟੀ-2 ਬਰਨਾਲਾ ਅਤੇ ਥਾਣੇਦਾਰ ਮਨਪ੍ਰੀਤ ਕੌਰ, ਵਧੀਕ ਮੁੱਖ ਅਫ਼ਸਰ ਥਾਣਾ ਸਿਟੀ-2 ਬਰਨਾਲਾ ਵੱਲੋਂ ਸੀਆਈਏ ਸਟਾਫ਼ ਅਤੇ ਟੈਕਨੀਕਲ ਵਿੰਗ ਬਰਨਾਲਾ ਦੀ ਮੱਦਦ ਨਾਲ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਅਮਲ ‘ਚ ਲਿਆਂਦੀ ਗਈ | ਇਸ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲਿਆ ਜਦੋਂ ਪਤਾ ਲੱਗਾ ਕਿ ਹਰਚਰਨ ਸਿੰਘ ਦੀ ਮੌਤ ਕੁਦਰਤੀ ਜਾਂ ਅਚਾਨਕ ਨਹੀਂ ਹੋਈ ਸੀ, ਬਲਕਿ 16 ਜੂਨ ਨੂੰ ਵਕਤ ਕਰੀਬ 10/11 ਵਜੇ ਸਵੇਰੇ ਹਰਚਰਨ ਸਿੰਘ ਨੂੰ ਉਸਦੀ ਘਰਵਾਲੀ ਸੁਖਜੀਤ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਸੰਦਲੀ ਪੱਤੀ ਮਹਿਰਾਜ ਨੇ ਆਪਣੇ ਦੋਸਤਾਂ ਨੇ ਰਲ ਕੇ ਉਸਦੇ ਮੂੰਹ ਵਿਚ ਹਿੱਟ ਸਪਰੇਅ ਪਾ ਕੇ ਉਸਦਾ ਗਲ ਰੱਸੀ ਨਾਲ ਘੁੱਟ ਦਿੱਤਾ, ਬਾਅਦ ਵਿਚ ਉਸਨੂੰ ਅਲਟੋ ਕਾਰ ਵਿਚ ਪਾ ਕੇ ਕਾਰ ਨੂੰ ਹੰਡਿਆਇਆ-ਬਰਨਾਲਾ ਬਾਈਪਾਸ, ਮੋਗਾ ਸਲਿੱਪ ਰੋਡ ‘ਤੇ ਖੜ੍ਹੀ ਕਰਕੇ ਕਾਰ ਨੂੰ ਅੱਗ ਲਾ ਦਿੱਤੀ | ਜਿਸਦੇ ਸਬੰਧ ‘ਚ ਮਰਨ ਵਾਲੇ ਦੇ ਮਾਮਲੇ ਜੱਗਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਬਾਜਾ ਪੱਤੀ, ਪਿੰਡ ਕਾਹਨੇਕੇ ਦੇ ਬਿਆਨ ਦੇ ਅਧਾਰ ‘ਤੇ ਸੁਖਜੀਤ ਕੌਰ ਪੁੱਤਰ ਜਗਜੀਤ ਸਿੰਘ ਵਾਸੀ ਸੰਦਲੀ ਪੱਤੀ ਮਹਿਰਾਜ ਜ਼ਿਲ੍ਹਾ ਬਠਿੰਡਾ, ਹਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹਿਰਾਜ ਜ਼ਿਲ੍ਹਾ ਬਠਿੰਡਾ ਹਾਲ ਨੇੜੇ ਉਜਾਗਰ ਡਾਕਟਰ ਦਾ ਹਸਪਤਾਲ ਸਿਟੀ ਰਾਮਪੁਰਾ, ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਮਪੁਰਾ, ਜ਼ਿਲ੍ਹਾ ਬਠਿੰਡਾ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ | ਮੁਕੱਦਮਾ ਹਜਾ ਵਿਚ ਉਕਤਾਨ ਦੋਸ਼ੀਆਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ | ਦੋਸ਼ੀਆਂ ਦਾ ਮਾਨਯੋਗ ਅਦਾਲਤ ਪਾਸੋਂ ਦੋ ਦਿਨਾਂ ਪੁਲਿਸ ਰਿਮਾਂਡ ਹਾਸਿਲ ਕਰਕੇ ਅਗਲੀ ਤਫਤੀਸ਼ ਅਮਲ ‘ਚ ਲਿਆਂਦੀ ਜਾ ਰਹੀ |

Exit mobile version