Crime news

ਸੁਣੋ ਦੁਬਈ ‘ਚ ਕੁੜੀ ਨਾਲ ਕੀ ਹੁੰਦਾ ਸੀ ? ਗੱਲਾਂ ਸੁਣ ਕੰ/ਬ ਜਾਵੇਗੀ ਰੂ/ਹ ! ਧੀ ਲਈ ਮ/ਸੀ/ਹਾ ਬਣੇ ਸੰਤ ਸੀਚੇਵਾਲ ,ਜਾਣੋ ਕਿਵੇਂ ਹੋਈ ਘਰ ਵਾਪਸੀ ?

ਖਾੜੀ ਦੇ ਦੋ ਦੇਸ਼ਾਂ ਵਿੱਚ ਜਾਨ ਬਚਾਅ ਕੇ ਵਿਧਵਾ ਮਾਂ ਦੀ ਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤ ਆਈ ਹੈ। ਟਰੈਵਲ ਏਜੰਟਾਂ ਨੇ ਧੋਖੇ ਨਾਲ ਉਸ ਨੂੰ ਮਸਕਟ ਓਮਾਨ ਵਿੱਚ ਵੇਚ ਦਿੱਤਾ ਸੀ। ਲੜਕੀ ਨੂੰ ਛੱਡਣ ਦੇ ਬਦਲੇ ਵਿੱਚ ਉਹ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ। ਖਾੜੀ ਦੇਸ਼ਾਂ ਵਿੱਚ ਪੰਜ ਮਹੀਨੇ ਨਰਕ ਭਰੀ ਜਿੰਦਗੀ ਬਤੀਤ ਕਰਕੇ ਵਾਪਿਸ ਪਰਤੀ ਪੀੜਤਾ ਨੇ ਰੌਂਗੰਟੇ ਖੜੇ ਕਰਨ ਵਾਲੀ ਆਪਣੀ ਦੁੱਖ ਭਰੀ ਦਾਸਤਾਂ ਸੁਣਾਉਂਦਿਆ ਦੱਸਿਆ ਕਿ ਕਿਵੇਂ ਏਜੰਟਾਂ ਨੇ ਉਸਨੂੰ ਦੁਬਈ, ਮਸਕਟ ਅਤੇ ਆਬੂ ਧਾਬੀ ਵਰਗੇ ਮੁਲਕਾਂ ਵਿੱਚ ਫਸਾ ਦਿੱਤਾ ਸੀ। ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉਸਨੂੰ ਟ੍ਰੈਵਲ ਏਜੰਟ ਨੇ ਦੁਬਈ ਭੇਜਣ ਦਾ 30 ਹਜ਼ਾਰ ਲਿਆ ਸੀ ਪਰ ਉਸ ਨੇ ਧੋਖਾ ਕੀਤਾ ਤੇ ਉਸ ਨੂੰ ਮਸਕਟ ਵਿੱਚ ਫਸਾ ਦਿੱਤਾ। ਜਿੱਥੇ ਉਸ ਦੀ ਰੋਜ਼ਾਨਾ ਕੁੱਟਮਾਰ ਹੁੰਦੀ ਸੀ। ਉਸ ਨੂੰ ਚਮੜੇ ਦੀਆਂ ਬੈਲਟਾਂ ਨਾਲ ਕੁੱਟਿਆ ਜਾਂਦਾ ਸੀ ਤੇ ਸਰੀਰ ’ਤੇ ਲਾਸ਼ਾਂ ਤੱਕ ਪੈ ਜਾਂਦੀਆਂ ਸਨ। ਸਾਰਾ ਦਿਨ ਘਰ ਦਾ ਕੰਮ ਕਰਵਾਉਣ ਤੋਂ ਬਾਅਦ ਉਥੇ ਇੱਕ ਦਫਤਰ ਵਿੱਚ ਜਿੰਦਰਾ ਲਾ ਕੇ ਉਸ ਨੂੰ ਕੈਦ ਕਰ ਦਿੱਤਾ ਜਾਂਦਾ ਸੀ। ਪੀੜਤਾ ਨੇ ਦੱਸਿਆ ਕਿ ਦੋ ਮਹੀਨੇ ਬੀਤਣ ’ਤੇ ਇੱਕ ਵਾਰ ਤਾਂ ਉਸ ਨੇ ਆਸ ਛੱਡ ਦਿੱਤੀ ਸੀ ਕਿ ਉਹ ਇੱਥੋਂ ਬਚ ਕੇ ਜਿੰਦਾ ਨਿਕਲ ਵੀ ਸਕੇਗੀ ਜਾਂ ਫਿਰ ਇੱਥੇ ਹੀ ਮਰ ਖੱਪ ਜਾਵੇਗੀ। ਉਸਨੇ ਦੱਸਿਆ ਕਿ ਉੱਥੇ ਉਹਨਾਂ ਤੇ ਕੀਤਾ ਜਾ ਰਿਹਾ ਤਸ਼ਦੱਦ ਬਹੁਤ ਹੀ ਭਿਆਨਕ ਹੁੰਦਾ ਸੀ ਤੇ ਕਈ ਵਾਰ ਇੰਨੀ ਮਾਰ ਕੁੱਟ ਕਾਰਣ ਉਹ ਬੇਹੋਸ਼ ਹੋ ਜਾਂਦੀ ਸੀ।
ਪੀੜਤ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਜੇਕਰ ਉਹਨਾਂ ਦੀ ਸਮੇਂ ਸਿਰ ਮੱਦਦ ਨਾ ਕੀਤੀ ਹੁੰਦੀ ਤਾਂ ਤਾਂ ਅਰਬ ਮੁਲਕ ਵਿੱਚੋਂ ਵਾਪਿਸ ਆਉਣਾ ਉਸਦਾ ਸਿਰਫ ਇੱਕ ਸੁਫਨਾ ਹੀ ਬਣ ਕਿ ਰਹਿ ਗਿਆ ਸੀ। ਪੀੜਤ ਲੜਕੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਫਰਵਰੀ 2024 ਦੌਰਾਨ ਆਪਣੀ ਸਹੇਲੀ ਰਾਹੀ ਪਰਿਵਾਰ ਦੇ ਹਲਾਤਾਂ ਨੂੰ ਸੁਧਾਰਣ ਲਈ ਦੁਬਈ ਗਈ ਸੀ। ਉਸਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਉਸਦੇ ਪਰਿਵਾਰ ਵਿੱਚ ਉਸਦੀ ਵਿਧਵਾ ਮਾਂ, 2 ਛੋਟੀਆਂ ਭੈਣਾਂ ਅਤੇ 1 ਭਰਾ ਹੈ। ਪਰਿਵਾਰ ਵਿੱਚ ਵੱਡੀ ਹੋਣ ਕਾਰਣ ਆਰਥਿਕ ਹਲਾਤਾਂ ਨੂੰ ਦੇਖਦਿਆ ਹੋਇਆ ਉਸ ਵੱਲੋਂ ਬਾਹਰ ਜਾਣ ਦਾ ਇਹ ਫੈਸਲਾ ਲਿਆ ਗਿਆ ਸੀ ਪਰ ਉਸਦਾ ਇਹ ਫੈਸਲਾ ਉਸਦੀ ਜ਼ਿੰਦਗੀ ਲਈ ਉਸ ਵੇਲੇ ਇੱਕ ਕਾਲ ਬਣ ਗਿਆ ਜਦੋਂ ਉਸਨੂੰ ਏਜੰਟਾਂ ਨੇ ਅੱਗੇ ਮਸਕਟ ਓਮਾਨ ਵਿੱਚ ਵੇਚ ਦਿੱਤਾ। ਉਸ ਨੂੰ ਉੱਥੇ ਠੀਕ ਤਰ੍ਹਾਂ ਨਾਲ ਖਾਣਾ ਵੀ ਨਹੀਂ ਸੀ ਦਿੱਤਾ ਜਾਂਦਾਤੇ ਹੀ ਬਿਮਾਰ ਹੋਣ ਦੀ ਸੂਰਤ ਵਿੱਚ ਇਲਾਜ਼ ਵੀ ਨਹੀ ਕਰਵਾਇਆ ਜਾਂਦਾ ਸੀ।
ਆਪਣੀਆਂ ਅੱਖਾਂ ਵਿੱਚ ਆਏ ਹੰਝੂ ਪੰਝਦਿਆ ਉਸ ਲੜਕੀ ਨੇ ਦੱਸਿਆ ਕਿ ਉਸ ਦੀ ਵਿਧਵਾ ਮਾਂ ਨੇ ਹਿੰਮਤ ਨਾ ਹਾਰੀ ਤੇ ਉਸ ਨੇ ਜਿਵੇਂ ਨਾ ਕਿਵੇਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤੇ ਉਸ ਦੀ ਜਾਨ ਬਚ ਸਕੀ। ਪੀੜਤ ਲੜਕੀ ਦੀ ਵਿਧਵਾ ਮਾਂ ਨੇ ਦੱਸਿਆ ਕਿ ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਏਜੰਟ ਦੇ ਬਹੁਤ ਤਰਲੇ ਪਾਏ ਤੇ ਕਿਹਾ ਕਿ ਉਸਦੀ ਲੜਕੀ ਨੂੰ ਵਾਪਿਸ ਭੇਜ ਦਿੳੇੁ। ਪਰ ਏਜੰਟ ਵੱਲੋਂ ਉਸ ਕੋਲੋਂ ਲੜਕੀ ਦੀ ਵਾਪਸੀ ਲਈ ਲੱਖਾਂ ਵਿੱਚ ਪੈਸੇ ਮੰਗੇ ਜਾ ਰਹੇ ਸੀ ਤੇ ਪੈਸੇ ਨਾ ਦੇ ਪਾਉਣ ਦੀ ਸੂਰਤ ਵਿੱਚ ਉਸਨੇ ਆਪਣੀ ਲੜਕੀ ਦੀ ਵਾਪਸੀ ਦੀ ਉਮੀਦ ਤੱਕ ਛੱਡ ਦਿੱਤੀ ਸੀ।
ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਆਪਣਿਆਂ ਜਾਂ ਏਜੰਟਾਂ ਤੇ ਭਰੋਸਾ ਨਾ ਕੀਤਾ ਜਾਵੇ, ਕਿਉਕਿ ਹੁਣ ਤੱਕ ਸਾਰੇ ਟ੍ਰੈਵਲ ਏਜੰਟਾਂ ਨੇ ਲੋਕਾਂ ਨੂੰ ਠੱਗਿਆ ਹੀ ਹੈ। ਉਹਨਾਂ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਲਗਾਤਰ ਦੇਸ਼ ਦੀਆਂ ਔਰਤਾਂ ਦੇ ਹੋ ਰਹੇ ਸ਼ੌਸ਼ਣ ਤੇ ਠੱਲ ਪਾਉਣ ਦੀ ਲੋੜ ਹੈ। ਉੱਥੇ ਲੜਕੀਆਂ ਦੇ ਜੋ ਹਲਾਤ ਬਣੇ ਹੋਏ ਹਨ ਉਹ ਬਹੁਤ ਹੀ ਤਰਸਯੋਗ ਹਨ। ਉਹਨਾਂ ਵਿਦੇਸ਼ ਮੰਤਰਾਲੇ ਤੇ ਖਾਸ ਕਰ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ ਜਿਹਨਾਂ ਵੱਲੋਂ ਕੀਤੀਆਂ ਸਾਰਥਿਕ ਕੋਸ਼ਿਸ਼ਾਂ ਸਦਕਾ ਇਹਨਾਂ ਲੜਕੀਆਂ ਨੂੰ ਬਚਾ ਕਿ ਸਹੀ ਸਲਾਮਤ ਵਾਪਿਸ ਪਰਿਵਾਰਾਂ ਤੱਕ ਲਿਆਂਦਾ ਗਿਆ ਹੈ।
ਬਾਕਸ ਆਈਟਮ : ਜਿਹੜੀ ਲੜਕੀ ਨੇ ਫਸਾਉਣਾ ਸੀ ਉਸਨੇ ਨੂੰ ਨਾਲ ਲਿਆਈ ਵਾਪਿਸ ਪੀੜਤ
ਪੀੜਤ ਲੜਕੀ ਨੇ ਦੱਸਿਆ ਕਿ ਜਿਸ ਵੇਲੇ ਭਾਰਤੀ ਅੰਬੈਸੀ ਦੇ ਦਬਾਅ ਤੋਂ ਬਾਅਦ ਏਜੰਟਾਂ ਵੱਲੋਂ ਉਸਨੂੰ ਵਾਪਿਸ ਭੇਜਣਾ ਸੀ ਤਾਂ ਉਸਨੂੰ ਧੋਖੇ ਨਾਲ ਭਾਰਤ ਦਾ ਕਹਿ ਕਿ ਆਬੂ ਧਾਬੀ ਭੇਜ ਦਿੱਤਾ ਤੇ ਉਸਦੇ ਸਾਰੇ ਪੈਸੇ ਖੋਹ ਲਏ। ਏਜੰਟ ਵੱਲੋਂ ਉਸਦਾ ਪਿੱਛਾ ਕੀਤਾ ਗਿਆ ਤੇ ਉਹਨਾਂ ਵੱਲੋਂ ਇੱਕ ਲ਼ੜਕੀ ਨੂੰ ਵੀ ਉੱਥੇ ਉਸਨੂੰ ਫਸਾਉਣ ਲਈ ਪਿੱਛੇ ਭੇਜ ਦਿੱਤਾ ਸੀ। ਲੜਕੀ ਨੇ ਆਪਣੀ ਸੂਝ ਬੂਝ ਦਿਖਉਦਿਆਂ ਹੋਇਆ, ਜਿੱਥੇ ਖੁਦ ਵਾਪਸੀ ਸੰਭਵ ਬਣਾਈ ਉਥੇ ਹੀ ਦੂਜੀ ਲੜਕੀ ਜੋ ਕਿ ਪੰਜਾਬ ਦੀ ਰਹਿਣ ਵਾਲੀ ਸੀ ਉਸਨੂੰ ਵੀ ਸਮਝਾ ਕੇ ਨਾਲ ਹੀ ਸਹੀ ਸਲਾਮਤ ਵਾਪਸ ਲਿਆਂਦਾ। ਉਸਨੇ ਸੰਤ ਸੀਚੇਵਾਲ ਜੀ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਵਾਪਸੀ ਸਮੇਂ ਦੇਰ ਰਾਤ ਤੱਕ ਉਹ ਉਸਦੀ ਸਹਾਇਤਾ ਕਰਦੇ ਰਹੇ ਜਿਸ ਕਾਰਣ ਦੋਹਾਂ ਲੜਕੀਆਂ ਦੀ ਘਰ ਵਾਪਸੀ ਹੋ ਸੰਭਵ ਸਕੀ।

Comment here

Verified by MonsterInsights