ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਕੁਝ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਕੌਰ ਨੂੰ ਚੱਕਰ ਆਉਣ ਤੋਂ ਬਾਅਦ ਨੀਚੇ ਫਰਸ਼ ਤੇ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਆਇਆ ਜਾਂਦਾ ਜਿਸ ਤੋਂ ਬਾਅਦ ਉੱਥੇ ਸਾਂਭ ਸੰਭਾਲ ਨਾ ਹੋਣ ਤੋਂ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਸ ਦਾ ਆਪਰੇਸ਼ਨ ਹੋਵੇਗਾ ਤੇ ਡਾਕਟਰਾਂ ਨੇ ਉਹਨਾਂ ਤੋਂ 47 ਤੋਂ 48 ਹਜਾਰ ਰੁਪਏ ਜਮਾਂ ਕਰਵਾ ਲਏ ਤੇ ਉਸਦਾ ਆਪਰੇਸ਼ਨ ਕਰ ਦਿੱਤਾ। ਤੇ ਜਦੋਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਮਿਲਣ ਦਿੱਤਾ ਜਾਵੇ ਤਾਂ ਹੋਸਪਿਟਲ ਦੇ ਸਟਾਫ ਵੱਲੋਂ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਸਟਾਫ ਦਾ ਕਹਿਣਾ ਸੀ ਕਿ ਮਨਪ੍ਰੀਤ ਕੌਰ ਦੀ ਡੈਥ ਹੋ ਚੁੱਕੀ ਹ। ਜਦੋਂ ਪਰਿਵਾਰਕ ਮੈਂਬਰ ਡੈਡ ਬੋਡੀ ਲਿਜਾਣ ਦੀ ਗੱਲ ਕਰਦੇ ਨੇ ਤਾਂ ਹੋਸਪਿਟਲ ਸਟਾਫ ਵੱਲੋਂ 98000 ਹਜ਼ਾਰ ਹੋਰ ਜਮਾ ਕਰਾਉਣ ਦੀ ਡਿਮਾਂਡ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਬਾਹਰ ਹੋਸਪਿਟਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਨੇ ਪੁਲਿਸ ਅਧਿਕਾਰੀ ਉੱਥੇ ਆਉਂਦੇ ਨੇ ਤੇ ਲਾਸਟ ਦੇ ਵਿੱਚ ਬਿਨਾਂ ਪੈਸੇ ਲਏ ਡੈੱਡ ਬਾਡੀ ਨੂੰ ਪਰਿਵਾਰਿਕ ਮੈਂਬਰਾਂ ਦੇ ਸਾਹਮਣੇ ਪੁਲਿਸ ਨੂੰ ਬੋਡੀ ਹੈਂਡ ਓਵਰ ਕਰ ਦਿੱਤੀ ਜਾਂਦੀ ਹੈ |
ਜਦੋਂ ਇਸ ਬਾਰੇ ਹੋਸਪਿਟਲ ਦੇ ਮਾਲਕ ਸੁਮੇਸ਼ ਕੌਸ਼ਲ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਸੁਮੇਸ਼ ਕੌਸ਼ਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਸੀ ਅਸੀਂ ਇਹਨਾਂ ਨੂੰ ਪਹਿਲਾਂ ਸਾਰਾ ਕੁਝ ਦੱਸਿਆ ਸੀ ਕਿ ਟੋਟਲ ਕਿੰਨਾ ਖਰਚਾ ਆਵੇਗਾ ਖਰਚਾ ਆਉਣ ਦੇ ਬਾਵਜੂਦ ਇਹਨਾਂ ਨੇ 47 ਤੋਂ 48 ਜਰੂਰ ਜਮਾ ਕਰਾਏ ਤੇ ਜਿਸ ਤੋਂ ਬਾਅਦ ਉਸ ਲੜਕੀ ਦਾ ਆਪਰੇਸ਼ਨ ਕੀਤਾ ਗਿਆ ਆਪਰੇਸ਼ਨ ਦੌਰਾਨ ਲੜਕੀ ਠੀਕ ਸੀ ਪਰ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਬਕਾਇਆ ਪੈਸੇ ਦੇਣ ਦੀ ਥਾਂ ਤੇ ਹੰਗਾਮਾ ਕਰ ਰਹੇ ਨੇ ਜਿਸ ਤੋਂ ਬਾਅਦ ਹੋਸਪਿਟਲ ਦੇ ਮਾਲਕ ਵੱਲੋਂ ਪੁਲਿਸ ਨੂੰ ਸੱਦਿਆ ਜਾਂਦਾ ਤੇ ਬਾਡੀ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਪੁਲਿਸ ਨੂੰ ਹੈਂਡ ਓਵਰ ਕਰ ਦਿੱਤੀ ਜਾਂਦੀ ਹੈ
Comment here