ਮਾਮਲਾ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਕਾਹਨੂੰਵਾਨ ਦਾ ਹੈ ਜਿਥੇ ਮਹਿਜ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਧੜਿਆਂ ਦੇ ਵਿਚਕਾਰ ਹੋਏ ਝਗੜੇ ਦੌਰਾਨ ਇੱਕ 19 ਸਾਲਾ ਨੌਜਵਾਨ ਰਾਜਨ ਮਸੀਹ ਦੀ ਮੌਤ ਹੋ ਗਈ। ਜਦਕਿ ਉਸਦਾ ਪਿਤਾ ਬਲਵਿੰਦਰ ਮਸੀਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਕਾਹਨੂੰਵਾਨ ਵਿਖੇ ਲਜਾਇਆ ਗਿਆ ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਦਿੱਤਾ ਗਿਆ। ਜਿੱਥੋਂ ਉਸਨੂੰ ਅੰਮ੍ਰਿਤਸਰ ਲਈ ਉਚੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਲੜਾਈ ਝਗੜੇ ਦੌਰਾਨ ਇੱਟਾਂ ਰੋੜਿਆਂ ਦੀ ਖੂਬ ਵਰਤੋਂ ਹੋਈ। ਜਿਸਦੇ ਚਲਦੇ ਇੱਕ ਰੋੜਾ ਰਾਜਨ ਪੁੱਤਰ ਬਲਵਿੰਦਰ ਮਸੀਹ ਦੇ ਸਿਰੇ ਵਿੱਚ ਵੱਜ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਸੇ ਝਗੜੇ ਦੌਰਾਨ ਉਸਦਾ ਪਿਤਾ ਬਲਵਿੰਦਰ ਮਸੀਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਅਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ ||
500 ਰੁਪਏ ਦੇ ਲੈਣ ਦੇਣ ਨੂੰ ਲੈਕੇ ਦੇਖੋ ਨੌਜਵਾਨ ਦਾ ਕੀ ਕੀਤਾ ਹਾ/ਲ ? ਸਭ ਦੇਖ ਕੇ ਹੋ ਰਹੇ ਨੇ ਹੈ/ਰਾ/ਨ !
July 6, 20240
Related Articles
April 29, 20220
ਪਟਿਆਲਾ ‘ਚ ਹੋਈ ਝੜਪ ਮਗਰੋਂ ਪੂਰੇ ਜ਼ਿਲ੍ਹੇ ‘ਚ ਲੱਗਾ ਕਰਫ਼ਿਊ, ਸ਼ਾਮ 7 ਵਜੇ ਤੋਂ ਹੁਕਮ ਲਾਗੂ
ਪਟਿਆਲਾ ਵਿੱਚ ਅੱਜ ਹੋਈ ਝੜਪ ਮਗਰੋਂ ਜ਼ਿਲ੍ਹੇ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ, ਤਾਂਜੋ ਕਾਨੂੰਨ ਵਿਵਸਥਾ ਤੇ ਸ਼ਾਂਤੀ ਨੂੰ ਬਹਾਲ ਕੀਤਾ ਜਾ ਸਕੇ।
ਇਹ ਹੁਕਮ ਅੱਜ ਸ਼ਾਮ 7 ਵਜੇ ਤੋਂ ਲਾਗੂ ਹੋ ਜਾਣਗੇ ਤੇ ਭਲਕੇ 30 ਅਪ੍ਰੈਲ ਸਵੇਰੇ 6 ਵਜੇ ਤੱਕ ਜਾਰੀ
Read More
December 14, 20210
ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ‘ਤੇ ਰੈਲੀ ਅੱਜ, ਪ੍ਰਕਾਸ਼ ਸਿੰਘ ਬਾਦਲ ਸਿਆਸੀ ਸਫਰ ਨੂੰ ਲੈ ਕਰ ਸਕਦੇ ਨੇ ਵੱਡਾ ਐਲਾਨ
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਥਾਪਨਾ ਨੂੰ ਅੱਜ 100 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਮੋਗਾ ਨੇੜੇ ਕਿੱਲੀ ਚਾਹਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ। ਰੈਲੀ ਲਈ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦ
Read More
May 31, 20220
ਸੰਗਰੂਰ ਜ਼ਿਮਨੀ ਚੋਣ ਸਬੰਧੀ ਅੱਜ ਜਾਰੀ ਹੋਵੇਗਾ ਨੋਟੀਫ਼ੀਕੇਸ਼ਨ, ਤਿੰਨ ਜ਼ਿਲ੍ਹਿਆਂ ‘ਚ ਚੋਣ ਜ਼ਾਬਤਾ ਲਾਗੂ
ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਹੋ ਜਾਵੇਗਾ। ਜਿਸ ਤੋਂ ਬਾਅਦ ਉਮੀਦਵਾਰ 6 ਜੂਨ ਤੱਕ ਨਾਮਜ਼ਦਗੀਆਂ ਦਾਖਲ ਕਰ ਸਕਣਗੇ । ਸ਼ਡਿਊਲ ਅਨੁਸਾਰ ਨੋਟੀਫ਼ੀਕੇਸ਼ਨ ਜਾਰੀ ਕਰਨ ਦੀ ਮਿਤੀ 30 ਮਈ, 2022 ਹੈ ਅਤੇ ਨਾਮਜ਼ਦਗੀਆਂ ਭ
Read More
Comment here