Punjab news

ਗ਼/ਰੀ ਬ ਪਰਿਵਾਰ ਹੋਇਆ ਹੋਰ ਵੀ ਗ਼/ਰੀਬ ਘਰ ਦੀ ਛੱ /ਤ ਡਿੱ *ਗ/ਣ ਨਾਲ ਹੋਇਆ ਲੱਖਾਂ ਰੁਪਾਇਆ ਦਾ ਨੁਕਸਾਨ

ਪਿੰਡ ਹਰਾਜ ਵਿੱਚ ਇੱਕ ਗਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗਣ ਨਾਲ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਸ਼ਨੀਵਾਰ ਸਵੇਰੇ ਹੋਈ ਬਰਸਾਤ ਤੋਂ ਬਾਅਦ ਮੁਕਤਸਰ ਦੇ ਨੇੜਲੇ ਪਿੰਡ ਹਰਾਜ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਸ਼ਿਕੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਪਏ ਮੀਂਹ ਕਾਰਨ ਉਸਦੇ ਘਰ ਦੀ ਛੱਤ ਡਿੱਗ ਗਈ ਹੈ, ਜਿਸ ਕਾਰਨ ਉਸਦੇ ਘਰ ਦਾ ਛੱਤ ਵਾਲਾ ਪੱਖਾ, ਬੈਂਡ, ਜ਼ਰੂਰੀ ਦਸਤਾਵੇਜ਼ ਸਮੇਤ ਕਈ ਸਾਮਾਨ ਟੁੱਟ ਗਿਆ ਹੈ। ਗਿਆ। ਉਸ ਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਉਸ ਪਾਸੇ ਦਾ ਸਮਾਨ ਵੀ ਟੁੱਟ ਗਿਆ। ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਗਰੀਬ ਹੋਣ ਕਾਰਨ ਹੁਣ ਆਪਣੇ ਘਰ ਦੀ ਛੱਤ ਪਾਉਣ ਤੋਂ ਵੀ ਅਸਮਰੱਥ ਹੈ ਅਤੇ ਪ੍ਰਸ਼ਾਸਨ ਉਸ ਦੀ ਆਰਥਿਕ ਮਦਦ ਕਰੇ ਤਾਂ ਜੋ ਉਹ ਦੁਬਾਰਾ ਆਪਣਾ ਘਰ ਬਣਾ ਸਕੇ। ਪੀੜਤ ਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਉਸ ਦਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Comment here

Verified by MonsterInsights