ਪਠਾਨਕੋਟ ਸਿਵਿਲ ਹਸਪਤਾਲ ਚ ਨਹੀਂ ਹੈ ਕੋਈ ਵੀ ਨਿਯੂਰੋ ਸਰਜਨ / ਸੜਕੀ ਹਾਦਸੇ ਚ ਸਿਰ ਤੇ ਸਟ ਲਗਨ ਜਾ ਸਿਰ ਦੀ ਕਿਸੇ ਵੀ ਬਿਮਾਰੀ ਲਈ ਲੋਕਾਂ ਨੂੰ ਨਹੀਂ ਮਿਲ ਰਹੀਆਂ ਸਰਕਾਰੀ ਸਹੂਲਤਾਂ / ਇਲਾਜ ਕਰਵਾਉਣ ਦੇ ਲਈ ਲੋਕਾਂ ਨੂੰ ਮਹਿੰਗੇ ਨਿੱਜੀ ਹਸਪਤਾਲਾਂ ਦਾ ਕਰਨਾ ਪੈਂਦਾ ਹੈ ਰੁੱਖ / ਐਸ.ਐਮ.ਓ ਦਾ ਦਾਅਵਾ ਸੂਬਾ ਸਰਕਾਰ ਦੀ ਫਰਿਸ਼ਤੇ ਸਕੀਮ ਰਾਹੀਂ ਸੜਕੀ ਹਾਦਸੇ ਚ ਜਖਮੀ ਹੋਣ ਵਾਲੇ ਲੋਕਾਂ ਦਾ ਨਿੱਜੀ ਹਸਪਤਾਲਾਂ ਚ ਕਰਵਾਇਆ ਜਾਂਦਾ ਹੈ ਮੁਫ਼ਤ ਇਲਾਜ |
ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਸੂਬੇ ਚ ਵਧੀਆ ਸਿਹਤ ਸਹੂਲਤਾਂ ਨੂੰ ਲੋਕਾਂ ਤਕ ਪਹੁੰਚਾਇਆ ਜਾਵੇਗਾ ਤਾਂ ਜੋ ਇਲਾਜ ਪੱਖੋਂ ਕਿਸੇ ਵੀ ਸ਼ਖਸ ਦੀ ਜਾਣ ਨਾ ਜਾਵੇ ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਇਲਾਜ ਦੇ ਨਾਮ ਤੇ ਸੂਬਾ ਸਰਕਾਰ ਵਲੋਂ ਮੁਹਲਾਂ ਕਲੀਨਿਕ ਤਾਂ ਖੋਲੇ ਗਏ ਨੇ ਪਰ ਸਿਰ ਦੀਆਂ ਬਿਮਾਰੀਆਂ ਦੇ ਲਈ ਸੂਬੇ ਭਰ ਦੇ ਕਿਸੇ ਵੀ ਸਰਕਾਰੀ ਹਸਪਤਾਲ ਚ ਨਿਯੂਰੋ ਸਰਜਨ ਦੀ ਤਾਇਨਾਤੀ ਨੂੰ ਯਕੀਨੀ ਨਹੀਂ ਬਣਾਇਆ ਗਿਆ ਜਿਸ ਦੇ ਨਤੀਜੇ ਸਦਕਾ ਅੱਜ ਵੀ ਸੜਕੀ ਹਾਦਸੇ ਚ ਸਿਰ ਤੇ ਸਟ ਲਗਨ ਅਤੇ ਸਿਰ ਦੀ ਬਿਮਾਰੀਆਂ ਦੇ ਲਈ ਮਰੀਜਾਂ ਨੂੰ ਨਿੱਜੀ ਹਸਪਤਾਲਾਂ ਚ ਰੈਫਰ ਕਰ ਦਿਤਾ ਜਾਂਦਾ ਹੈ ਜਿਸ ਵਜਾ ਨਾਲ ਮਜਬੂਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਚ ਵੱਧ ਪੈਸੇ ਖਰਚ ਕਰ ਆਪਣਾ ਇਲਾਜ ਕਰਵਾਉਣਾ ਪੈਂਦਾ ਹੈ ਇਥੇ ਜਿਕਰ ਯੋਗ ਹੈ ਕਿ ਜਿਹੜੇ ਲੋਕ ਸਮਰਥ ਨੇ ਉਹ ਤਾਂ ਆਪਣਾ ਇਲਾਜ ਕਰਵਾ ਲੈਣਗੇ ਪਰ ਜਿਹੜੇ ਗਰੀਬ ਲੋਕ ਸਿਵਿਲ ਹਸਪਤਾਲਾਂ ਦਾ ਰੁੱਖ ਕਰਦੇ ਨੇ ਉਹਨਾਂ ਦਾ ਕੀ ਹੋਵੇਗਾ।