Site icon SMZ NEWS

ਸ਼ਹਿਰਾਂ ਨੂੰ ਮਾਤ ਦਿੰਦਾ ਹੈ ਇਹ ਖੂਬਸੂਰਤ ਪਿੰਡ ||

ਅੰਮ੍ਰਿਤਸਰ ਦੇ ਪਿੰਡ ਮਲੁਨੰਗਲ ਦੀ ਪੰਚਾਇਤ ਵੱਲੋਂ ਪਿੰਡ ਦੀ ਇੱਕ ਵੱਖਰੀ ਦਿੱਖ ਤਿਆਰ ਕੀਤੀ ਗਈ ਹੈ ਜੌ ਸ਼ਹਿਰਾਂ ਨੂੰ ਮਾਤ ਦਿੰਦੀ ਹੈ ਪਿੰਡ ਪੰਚਾਇਤ ਨੇ ਪਿੰਡ ਦੇ ਲੋਕਾਂ ਦੇ ਸਹਿਤ ਸਹੂਲਤਾਂ ਲਈ ਬੜੇ ਵਧਿਆ ਪ੍ਰਬੰਧ ਕੀਤੇ ਗਏ ਹਨ ਜਿਥੇ ਇਹ ਪਿੰਡ ਸਰਕਾਰਾ ਨੂੰ ਆਈਨਾ ਦਿਖਾ ਰਿਹਾ ਜਿਹੜਾ ਕਾਮ ਸਰਕਾਰਾਂ ਸ਼ਹਿਰਾਂ ਵਿੱਚ ਨਹੀਂ ਕਰ ਸਕੀਆਂ ਉਹ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਕਰਕੇ ਦਿਖਾਇਆ ਹੈ। ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੀਆਂ ਸੜਕਾਂ ਹੋਣ ਪੀਣ ਵਾਲਾ ਪਾਣੀ ਹੋਵੇ ਚਾਹੇ ਸਟਰੀਟ ਲਾਈਟਾਂ ਦਾ ਮਸਲਾ ਜਾ ਗਲੀਆਂ ਹੋਵੇ ਬਹੁਤ ਸੁਚੱਜੇ ਪ੍ਰਬੰਧ ਕੀਤੇ ਹਨ। ਉੱਥੇ ਹੀ ਅੱਜ ਤੁਹਾਨੂੰ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਰਾਹੀ ਮੁਲਾਕਾਤ ਕਰਵਾਉਂਦੇ ਹਾਂ ਪਿੰਡ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੱਲੂਨੰਗਲ ਚ ਗੰਦਗੀ ਭਰੇ ਛੱਪੜ ਦੀ ਥਾਂ ਤੇ ਸਾਡੇ ਵੱਲੋਂ ਝੀਲ ਬਣਾਈ ਗਈ ਹੈ ਜੋਕਿ ਚੰਡੀਗੜ੍ਹ ਦੀ ਸੁਖਨਾ ਲੇਕ ਦਾ ਭੁਲੇਖਾ ਪਾਉਂਦੀ ਹੈ। ਦੋ ਪਾਰਕਾਂ ਬਣਾਈਆਂ ਗਈਆਂ ਹਨ ਇਹ ਝੀਲ ਵਿੱਚ ਫੁਾਰੇ ਵੀ ਚੱਲਦੇ ਹਨ ਬਤਕਾਂ ਵੀ ਛੱਡੀਆਂ ਹਨ ਤੇ ਕਿਸ਼ਤੀਆਂ ਵੀ ਚੱਲਦੀਆਂ ਹਨ ਲੋਕ ਇਸ ਦੇ ਆਲੇ ਦੁਆਲੇ ਸੈਰ ਕਰਦੇ ਹਨ। ਉਣਾ ਕਿਹਾ ਕਿ ਪਿੰਡ ਵਿੱਚ ਦਾਖ਼ਿਲ ਹੁੰਦੇ ਹੀ ਗੁਰਬਾਣੀ ਜੋ ਕਿ ਹਰਿਮੰਦਰ ਸਾਹਿਬ ਤੋਂ ਲਾਈਵ ਹੁੰਦੀ ਹੈ। ਉਹ ਸਪੀਕਰ ਹਰ ਇੱਕ ਗਲੀ ਦੇ ਵਿੱਚ ਲਗਾਏ ਗਏ ਹਨ। ਸਕੂਲ ਬਹੁਤ ਹੀ ਵਧੀਆ ਤਿਆਰ ਕੀਤਾ ਗਿਆ ਹੈ ਪਿੰਡ ਵਿੱਚ ਦਾਖਲ ਹੁੰਦੇ ਸੀ ਵਧੀਆ ਵਿਰਾਸਤੀ ਉਥੇ ਲਗਾਏ ਗਏ ਹਨ ਬੈਂਚ ਲਗਾਏ ਗਏ ਹਨ ਬੈਠਣ ਦੇ ਲਈ ਬਜ਼ੁਰਗਾਂ ਦੇ ਬੈਠਣ ਦੇ ਲਈ ਵਧੀਆ ਜਗ੍ਹਾ ਬਣਾਈ ਗਈ ਹੈ ਜਿੱਥੇ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਮਾਰ ਸਕਦੇ ਹਨ ਪਹਿਲੇ ਲੋਕ ਪੁਰਾਣੇ ਬੋਰਡ ਪਿੱਪਲ ਤੇ ਬੈਠ ਕੇ ਦਿਨ ਹੋਲਾ ਕਰਦੇ ਸੀ । ਪਰ ਸਾਡੇ ਵੱਲੋਂ ਬੜੀ ਵਧੀਆ ਸਖ ਬਣਾਈ ਗਈ ਹ ਜਿੱਥੇ ਪੱਕੇ ਲਗਾਏ ਗਏ ਹਨ ਬਜ਼ੁਰਗ ਗਰਮੀ ਵਿੱਚ ਬੈਠ ਕੇ ਜਿੱਥੇ ਗੱਲਾਂ ਬਾਤਾਂ ਮਾਰ ਕੇ ਆਪਣਾ ਸਮਾਂ ਬਤੀਤ ਕਰ ਸਕਦੇ ਹਨ ਉਹਨਾਂ ਕਿਹਾ 2019 ਵਿੱਚ ਸਾਡੀ ਪੰਚਾਇਤ ਬਣੀ ਸੀ ਸਾਡੇ ਇੱਥੇ ਪੀਣ ਵਾਲੇ ਪਾਣੀ ਦਾ ਬਹੁਤ ਗੰਦਾ ਹਾਲ ਸੀ ਸਾਡੀ ਪੰਚਾਇਤ ਨੇ ਤੁਹਾਨੂੰ ਸਾਫ ਸੁੰਦਰ ਕਰਕੇ ਉਸ ਵਿੱਚ ਪਾਰਕ ਬਣਾ ਦਿੱਤੀ ਤੇ ਘਰ ਘਰਵਿਚ ਸਾਫ਼ ਪਾਣੀ ਵੀ ਜਾਣ ਲੱਗ ਪਿਆ ਵਾਟਰ ਸਪਲਾਈ ਮਹਿਕਮੇ ਵੱਲੋਂ ਵੀ ਸਾਨੂੰ ਬਹੁਤ ਵਧੀਆ ਇੱਥੇ ਜਿਹੜੀ ਦਿੱਖ ਦਿੱਤੀ ਗਈ ਹੈ ਉਸ ਲਈ ਅਸੀਂ ਏਟੀਐਮ ਮਸ਼ੀਨਾਂ ਲਗਾਈਆਂ ਗਈਆਂ ਹਨ ਝੀਲ ਦੇ ਵਿੱਚ ਹੀ ਤੇ ਉਹ ਏਟੀਐਮ ਕਾਰਡ ਅਸੀਂ ਹਰੇ ਘਰ ਦੇ ਵਿੱਚ ਦਿੱਤਾ ਹੈ। ਕਿ ਹਰ ਇੱਕ ਗਰੀਬ ਘਰ ਨੂੰ ਇੱਕ ਦਿਨ ਚ 40 ਲੀਟਰ ਪਾਣੀ ਦੋ ਵਾਰ ਮਿਲ ਸਕਦਾ ਹੈ। ਅਸੀਂ ਹੋਰ ਵੀ ਲੋਕਾਂ ਦੇ ਪਿੰਡਾਂ ਨੂੰ ਅਪੀਲ ਕਰਦੇ ਹਾਂ ਸਾਡਾ ਪਿੰਡ ਬਹੁਤ ਵਧੀਆ ਬਣ ਗਿਆ ਹੈ। ਸਾਡੇ ਪਿੰਡ ਵਾਂਗੂ ਬਾਕੀ ਪਿੰਡ ਵੀ ਬਣਨ ਤੇ ਆਪਣੀ ਪੰਚਾਇਤ ਦਾ ਸਾਥ ਦੇ ਕੇ ਅਜਿਹੇ ਪਿੰਡ ਤਿਆਰ ਕਰੋ ਤਾਂ ਜੋ ਆਉਣ ਵਾਲੇ ਲੋਕ ਵੇਖ ਕੇ ਮਾਹੌਲ ਨੂੰ ਬਹੁਤ ਖੁਸ਼ ਹੋਣ,ਕਿਹਾ ਕਿ ਇੱਕ ਦੋ ਦਿਨਾਂ ਤੱਕ ਸਾਡੀਆਂ ਕਿਸ਼ਤੀਆਂ ਆ ਜਾਣੀਆਂ ਹਨ। ਜਲਦੀ ਹੀ ਕਿਸ਼ਤੀਆਂ ਇਸ ਝੀਲ ਵਿੱਚ ਛੱਡੀਆਂ ਜਾਣਗੀਆਂ ਤੇ ਲੋਕ ਇਸਦੀਆਂ ਵਿੱਚ ਬੈਠ ਕੇ ਝੂਟੇ ਲੈ ਸਕਦੇ ਹਨ। ਝੀਲ ਦੇ ਕਿਨਾਰੇ ਤੇ ਖਜੂਰ ਦੇ ਦਰੱਖਤ ਲਗਾਏ ਗਏ ਹਨ ਅਤੇ ਸੁੰਦਰ ਲਾਈਟਿੰਗ ਵੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਸਾਡੇ ਪਿੰਡ ਦੇ ਸਕੂਲ ਸ਼ਹਿਰ ਦੇ ਸਕੂਲਾਂ ਨੂੰ ਮਾਤ ਦਿੰਦੇ ਹਨ। ਓਨ੍ਹਾਂ ਕਿਹਾ ਕਿ
ਵਾਤਾਵਰਨ ਸੰਭਾਲ ਦੇ ਮੱਦੇ ਨਜ਼ਰ ਪਿੰਡ ਵਿੱਚ ਬੂਟੇ ਲਗਾਏ ਗਏ ਹਨ
ਭਵਿੱਖ ਵਿੱਚ ਜਿਮ ਅਤੇ ਖੇਡ ਸਟੇਡੀਅਮ ਬਣਾਉਣ ਅਤੇ cctv ਕੈਮਰੇ ਲਗਾਉਣ ਦੀ ਵੀ ਯੋਜਨਾ ਹੈ।

Exit mobile version