ਵਿਦੇਸ਼ਾਂ ਦੀ ਧਰਤੀ ਉਤੇ ਭਵਿੱਖ ਬਣਾਉਣ ਗਏ ਨੌਜਵਾਨਾਂ ਨੂੰ ਦਿਲ ਦੇ ਦੌਰੇ ਪੈਣ ਦੇ ਮਾਮਲੇ ਵਧਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹਾ ਹੀ ਇਕ ਹੋਰ ਮਾਮਲਾ ਅਰਮਾਨੀਆ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ 20 ਸਾਲਾ ਗੁਰਬਾਜ਼ ਸਿੰਘ ਵਾਸੀ ਪਿੰਡ ਸਰਫਕੋਟ ਵਜੋਂ ਹੋਈ ਹੈ। ਨੌਜਵਾਨ ਪੁੱਤਰ ਦੇ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਾਣਕਾਰੀ ਅਨੁਸਾਰ ਗੁਰਬਾਜ਼ ਸਿੰਘ 7 ਮਹੀਨੇ ਪਹਿਲਾਂ ਹੀ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਅਰਮਾਨੀਆ ਗਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਰਮਾਨੀਆ ਵਿੱਚ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪੰਜ ਲੱਖ ਰੁਪਏ ਕਰਜ ਤੇ ਲੈਕੇ ਪਰਿਵਾਰ ਨੇ ਗੁਰਬਾਜ ਸਿੰਘ ਨੂੰ ਵਿਦੇਸ਼ ਭੇਜਿਆ ਸੀ ਲੇਕਿਨ ਅੱਜ 7 ਮਹੀਨੇ ਬਾਅਦ ਗੁਰਬਾਜ ਲੱਕੜ ਦੇ ਕੈਬਿਨ ਵਿੱਚ ਵਾਪਿਸ ਘਰ ਆਇਆ ਇਸ ਦੁੱਖ ਦੇ ਮੌਕੇ ਹਰ ਇਕ ਦੀ ਅੱਖ ਵਿਚ ਅਥਰੂ ਨਜਰ ਆਏ ਗੁਰਬਾਜ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਂ ਬਾਪ ਅਤੇ ਇਕ ਛੋਟੇ ਭਰਾ ਨੂੰ ਛੱਡ ਕੇ ਹਮੇਸ਼ਾ ਲਈ ਅਲਵਿਦਾ ਕਹਿ ਕੇ ਉਸ ਜਹਾਨ ਵਿੱਚ ਚਲਾ ਗਿਆ ਜਿਥੋਂ ਕਦੇ ਕੋਈ ਵਾਪਿਸ ਨਹੀਂ ਆ ਸਕਦਾ|
ਵਿਦੇਸ਼ ਤੋਂ ਆਈ ਮੰ/ਦ:ਭਾ/ਗੀ ਖ਼ਬਰ , ਬੁਝਿਆ ਘਰ ਦਾ ਚਿ/ਰਾ/ਗ਼ ਤਰੱਕੀ ਲਈ ਗਿਆ ਸੀ ਵਿਦੇਸ਼ , ਪਰ ਵਾਪਰ ਗਿਆ ਏਹ ਭਾ/ਣਾ!
