ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਨੇੜੇ ਅੱਜ ਸਵੇਰੇ ਇੱਕ ਬੇਹਦ ਦਰਦਨਾਕ ਸੜਕ ਵਾਪਰ ਗਿਆ ਜਦੋਂ ਮੋਟਰਸਾਈਕਲ ਤੇ ਜਾ ਰਹੇ ਦੋ ਸਕੇ ਭਰਾਵਾਂ ਉੱਪਰ ਸੜਕ ਕਿਨਾਰੇ ਲੱਗੇ ਸਫੇਦੇ ਦੇ ਦਰਖਤ ਦਾ ਵੱਡਾ ਟਹਿਣਾ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਮੋਟਰਸਾਈਕਲ ਚਲਾ ਰਿਹਾ ਭਰਾ ਮੋਟਰਸਾਈਕਲ ਤੇ ਕਾਬੂ ਨਹੀਂ ਰੱਖ ਪਾਇਆ ਅਤੇ ਹਾਦਸੇ ਦੌਰਾਨ ਦੋਨਾਂ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਮ੍ਰਿਤਕ ਭਰਾਵਾਂ ਦੇ ਪਰਿਵਾਰ ਇੰਨੇ ਸਦਮੇ ਵਿੱਚ ਸਨ ਕਿ ਕੈਮਰੇ ਸਾਹਮਣੇ ਕੁਝ ਬੋਲ ਵੀ ਨਹੀਂ ਪਾਏ। ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਦੋਵੇਂ ਭਰਾ ਆਪਣੀ ਭੈਣ ਦੇ ਭੋਗ ਤੇ ਪਿੰਡ ਖਾਰੇ ਜਾ ਰਹੇ ਸਨ ਕਿ ਰਸਤੇ ਵਿੱਚ ਦੋਨਾਂ ਭਰਾਵਾਂ ਦੇ ਨਾਲ ਇਹ ਹਾਦਸਾ ਵਾਪਰ ਜਾਣ ਕਾਰਨ ਦੋਹਾਂ ਦੀ ਵੀ ਮੌਤ ਹੋ ਗਈ।