Punjab news

ਆਹ ਦੇਖਲੋ ਤੇਜ਼ ਰ/ਫ਼/ਤਾ/ਰ ਦਾ ਕ/ਹਿ/ਰ , ਹਨੇਰੀ ਬਣ ਕੇ ਆਈ ਕਾਰ ਨੇ ਉ.ਡਾ.ਇਆ ਚਾਹ ਦਾ ਖੋਖਾ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ !

ਗੁਰਦਾਸਪੁਰ ਬਹਿਰਾਮਪੁਰ ਰੋਡ ਦੇ ਉੱਪਰ ਪਿੰਡ ਡਾਲਾ ਦੇ ਨਜ਼ਦੀਕ ਗੁਰਦਾਸਪੁਰ ਦੀ ਤਰਫ ਤੋਂ ਆ ਰਹੀ ਤੇਜ ਰਫ਼ਤਾਰ ਸਵਿਫਟ ਕਾਰ ਰਸਤੇ ਵਿੱਚ ਇੱਕ ਲੱਕੜ ਦੇ ਖੋਖੇ ਨੂੰ ਉਡਾ ਕੇ ਸਿੱਧੀ ਸਫੈਦੇ ਦੇ ਦਰਖ਼ਤ ਵਿੱਚ ਜਾ ਟਕਰਾਈ ਇੱਸ ਭਿਆਨਕ ਸੜਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਡਰਾਈਵਰ ਸਮੇਤ ਚਾਰ ਜਾਣੇ ਜਖਮੀ ਹੋ ਗਏ ਜਿਨਾਂ ਨੂੰ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ। ਰਾਹਗੀਰਾਂ ਮੁਤਾਬਕ ਕਾਰ ਦੇ ਏਅਰ ਬੈਗ ਖੁੱਲਣ ਕਰਕੇ ਕਾਰ ਸਵਾਰਾਂ ਦੀ ਜਾਨ ਬਚ ਗਈ ਪਰ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਦੀ ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ||

ਮੌਕੇ ਦੇ ਮੌਜੂਦ ਲੋਕਾਂ ਦੇ ਮੁਤਾਬਿਕ ਇੱਕ ਤੇਜ਼ ਰਫਤਾਰ ਕਾਰ ਜੋ ਕਿ ਗੁਰਦਾਸਪੁਰ ਦੀ ਤਰਫ ਤੋਂ ਆ ਰਹੀ ਤੀ ਸਿੱਧੇ ਹੀ ਡਾਲਾ ਪਿੰਡ ਤੋਂ ਅੱਗੇ ਆਉਂਦਿਆਂ ਹੀ ਇੱਕ ਤਿੱਖਾ ਮੋੜ ਹੋਣ ਦੇ ਕਾਰਨ ਅਨਬੈਲੈਂਸ ਹੋ ਕੇ ਸਿੱਧਾ ਹੀ ਜਾ ਕੇ ਪਹਿਲਾਂ ਇੱਕ ਲਕੜ ਦੇ ਖੋਖੇ ਦੇ ਵਿੱਚ ਤੇ ਫਿਰ ਸਫੈਦੇ ਦੇ ਵਿੱਚ ਜਾ ਟਕਰਾਈ ਜਿਸ ਦੇ ਨਾਲ ਖੋਖਾ ਸੜਕ ਦੇ ਉੱਪਰ ਹੀ ਹੇਠਾਂ ਪਲਟ ਗਿਆ ਅਤੇ ਕਾਰ ਦੇ ਦੋਨੋਂ ਏਅਰ ਬੈਗ ਖੁੱਲ ਗਏ ਜਿੱਥੇ ਵਿੱਚ ਬੈਠੀਆਂ ਸਵਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ। ਮੌਕੇ ਤੇ ਮੌਜੂਦ ਲੋਕਾਂ ਨੇ ਐਬੂਲੈਂਸ ਨੂੰ ਫੋਨ ਕੀਤਾ ਪਰ ਐਮਬੂਲੈਂਸ ਲੇਟ ਹੋਣ ਕਾਰਨ ਨਜ਼ਦੀਕ ਹੀ ਇਕ ਘਰ ਦੇ ਪਰਿਵਾਰਿਕ ਮੈਂਬਰਾਂ ਨੇ ਆ ਕੇ ਗੰਭੀਰ ਜਖਮੀ ਹੋਏ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਇਸ ਬਾਰੇ ਬਹਿਰਾਮਪੁਰ ਥਾਣਾ ਦੇ ਐਸਆਈ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਸੰਬੰਧਿਤ ਜਖਮੀਆਂ ਨਾਲ ਸਿਵਲ ਹਸਪਤਾਲ ਵਿਖੇ ਜਾ ਕੇ ਗੱਲਬਾਤ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਅਤੇ ਹਾਦਸਾ ਕਿਸ ਤਰ੍ਹਾਂ ਵਾਪਰਿਆ ਇਸ ਸਬੰਧੀ ਕਾਰ ਦੇ ਡਰਾਈਵਰ ਤੋਂ ਪੁੱਛਗਿੱਛ ਕਤੀ ਜਾਵੇਗੀ

Comment here

Verified by MonsterInsights