ਇੱਕ ਨੌਜਵਾਨ ਦੀ ਪਿੰਡ ਵਾਸੀਆਂ ਨੇ ਉਦੋਂ ਛਿੱਤਰ ਪਰੇਟ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਸ਼ਰਾਬ ਦੀ ਹਾਲਤ ਵਿੱਚ ਉਸਨੇ ਪ੍ਰਵਾਸੀ ਮਜ਼ਦੂਰ ਤੋਂ ਕੁਲਚੇ ਛੋਲੇ ਖਾਨ ਤੋਂ ਬਾਅਦ ਪੈਸੇ ਨਾ ਦੇ ਕੇ ਨਸ਼ੇ ਦੀ ਹਾਲਤ ਵਿੱਚ ਉਸਦੀ ਕੁਲਚੇ ਛੋਲਿਆਂ ਦੇ ਠੇਲੇ ਨੂੰ ਪਲਟ ਦਿੱਤਾ ਅਤੇ ਉਸ ਦਾ ਭਾਰੀ ਨੁਕਸਾਨ ਕਰ ਦਿੱਤਾ ਅਤੇ ਫਿਰ ਉਸ ਨਾਲ ਬਹਿਸਬਾਜ਼ੀ ਕਰਨ ਲੱਗਾ ਤਾਂ ਦੇਖਦੇ ਹੀ ਦੇਖਦੇ ਆਸ-ਪਾਸ ਦੇ ਪਿੰਡ ਵਾਸੀਆਂ ਨੇ ਉਕਤ ਨੌਜਵਾਨ ਦੀ ਖੂਬ ਕੀਤੀ ਛਿੱਤਰ ਪਰੇਡ ||
ਪੀੜਤ ਪ੍ਰਵਾਸੀ ਮਜ਼ਦੂਰ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹ ਜਾਨਾ ਸ਼ੋਲੇ ਕੁਲਚੇ ਵੇਚਣ ਦਾ ਕੰਮ ਕਰਦਾ ਹੈ ਅਤੇ ਪਿੰਡ ਅਵਾਂਖੇ ਵਿੱਚ ਰੋਜ਼ ਉਹ ਛੋਲੇ ਕੁਲਚੇ ਵੇਚਦਾ ਹੈ ਪਰ ਅੱਜ ਇੱਕ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਉਸ ਨੂੰ ਬਾਰ-ਬਾਰ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਨੂੰ ਉਸਨੇ ਛੋਲੇ ਕੁਲਚੇ ਦਿੱਤੇ ਸਨ ਨਾ ਤਾਂ ਉਸਨੇ ਪੈਸੇ ਦਿੱਤੇ ਅਤੇ ਫਿਰ ਉਸ ਨਾਲ ਜ਼ਬਰਦਸਤੀ ਕਰਨ ਲੱਗਾ ਤੇ ਫਿਰ ਉਸਦਾ ਸੋਲੇ ਕੁਲਚਿਆਂ ਦੇ ਠੇਲੇ ਨੂੰ ਉਲਟਾ ਦਿੱਤਾ ਜਿਸ ਵਿੱਚ ਉਸਦਾ 2000 ਤੋਂ 2500 ਦਾ ਨੁਕਸਾਨ ਹੋ ਗਿਆ ਹੈ।,, ਇਹ ਦੇਖ ਕੇ ਆਸ ਪਾਸ ਦੇ ਪਿੰਡ ਦੇ ਲੋਕਾਂ ਨੇ ਉਸਦੀ ਖੂਬ ਛਿੱਤਰ ਪਰੇਡ ਕੀਤੀ ਕਿਉਂਕਿ ਉਹ ਨੁਕਸਾਨ ਕਰਨ ਤੋਂ ਬਾਅਦ ਵੀ ਨਹੀਂ ਹਟ ਰਿਹਾ ਸੀ ਅਤੇ ਉਸ ਨਾਲ ਜ਼ਬਰਦਸਤੀ ਕਰ ਰਿਹਾ ਸੀ।
Comment here